ਇਸ ਵਜ੍ਹਾ ਕਰਕੇ ਕਰਣ ਜੌਹਰ ਤੇ ਕਰੀਨਾ ਕਪੂਰ ਦੀ ਹੋਈ ਸੀ ਲੜਾਈ, ਇੱਕ ਸਾਲ ਨਹੀਂ ਕੀਤੀ ਇੱਕ ਦੂਜੇ ਨਾਲ ਗੱਲ

written by Rupinder Kaler | April 14, 2021 06:09pm

ਕਰਣ ਜੌਹਰ ਨੇ ਆਪਣੀ ਆਟੋਬਾਇਓਗ੍ਰਾਫੀ 'ਦਿ ਅਨੂਸਟੇਬਲ ਬੁਆਏ' ਬਹੁਤ ਸਾਰੇ ਖੁਲਾਸੇ ਕੀਤੇ ਹਨ ।ਉਹਨਾਂ ਨੇ ਕਰੀਨਾ ਨਾਲ ਜੁੜਿਆ ਇੱਕ ਕਿੱਸਾ ਵੀ ਸ਼ੇਅਰ ਕੀਤਾ ਹੈ । ਉਹਨਾਂ ਨੇ ਦੱਸਿਆ ਹੈ ਕਿ ਕਿਉਂ ਉਹਨਾਂ ਨੇ ਇੱਕ ਦੂਜੇ ਨਾਲ ਕਈ ਮਹੀਨੇ ਗੱਲ ਨਹੀਂ ਕੀਤੀ । ਉਹਨਾਂ ਕਿਹਾ ਕਿ 'ਕਰੀਨਾ ਨਾਲ ਮੇਰੀ ਪਹਿਲੀ ਮੁਸ਼ਕਲ ਇਹ ਸੀ ਕਿ ਉਸ ਨੇ ਫਿਲਮ ਕਰਨ ਲਈ ਬਹੁਤ ਜ਼ਿਆਦਾ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਉਸ ਸਮੇਂ ਅਸੀਂ ਇਕ ਮੁਸ਼ਕਲ ਦੌਰ 'ਚ ਸੀ।

kareena kapoor khan and saif ali khan image credit:instagram.com/kareenakapoorkhan

ਹੋਰ ਪੜ੍ਹੋ :

ਹਰੀ ਮਿਰਚ ਹੈ ਸਿਹਤ ਲਈ ਬਹੁਤ ਲਾਭਦਾਇਕ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

kareena Kapoor

'ਮੁਝਸੇ ਦੋਸਤੀ ਕਰੋਗੀ' ਬਸ ਰਿਲੀਜ਼ ਹੋਈ ਸੀ। ਇਹ ਇਕ ਵੱਡੀ ਫਲਾਪ ਫਿਲਮ ਸੀ ਜੋ ਆਦਿਤਿਆ ਚੋਪੜਾ ਦੇ ਅਸਿਸਟੈਂਟ ਵਲੋਂ ਬਣਾਈ ਗਈ ਸੀ। ਕਰਣ ਨੇ ਦੱਸਿਆ ਕਿ ਕਰੀਨਾ ਕਪੂਰ ਨੇ ਉਸ ਸਮੇਂ ਸ਼ਾਹਰੁਖ ਖਾਨ ਜਿੰਨੇ ਪੈਸੇ ਦੀ ਮੰਗ ਕੀਤੀ ਸੀ। ਕਰਨ ਨੇ ਲਿਖਿਆ, 'ਮੁਝਸੇ ਦੋਸਤੀ ਕਰੋਗੀ' ਦੇ ਵੀਕਐਂਡ 'ਤੇ ਹੀ ਕਰੀਨਾ ਨੂੰ ਫਿਲਮ 'ਕੱਲ ਹੋ ਨਾ ਹੋ' ਦੀ ਪੇਸ਼ਕਸ਼ ਕੀਤੀ ਸੀ।

Karan Johar Turned Into A Writer, Know The Deets Here

ਤੇ ਉਸ ਨੇ ਸ਼ਾਹਰੁਖ ਖਾਨ ਜਿੰਨੇ ਹੀ ਪੈਸੇ ਮੰਗ ਲਏ ਤਾਂ ਮੈਂ ਉਸ ਨੂੰ ਕਿਹਾ 'ਸਾਰੀ'। ਕਰਣ ਜੌਹਰ ਨੇ ਅੱਗੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਕਰੀਨਾ ਦੀ ਬਜਾਏ ਪ੍ਰੀਤੀ ਜ਼ਿੰਟਾ ਨੂੰ ਸਾਈਨ ਕਰ ਲਿਆ ਸੀ,'ਮੈਂ ਬਹੁਤ ਪਰੇਸ਼ਾਨ ਸੀ। ਮੈਂ ਆਪਣੇ ਪਿਤਾ ਨੂੰ ਕਿਹਾ, 'ਇਹ ਨੈਗੋਸ਼ੀਏਸ਼ਨ ਛੱਡ ਦਵੋ।' ਮੈਂ ਕਰੀਨਾ ਨੂੰ ਕਾਲ ਕੀਤਾ।

ਉਸ ਨੇ ਮੇਰਾ ਫ਼ੋਨ ਨਹੀਂ ਚੁੱਕਿਆ ਅਤੇ ਮੈਂ ਕਿਹਾ ਕਿ ਅਸੀਂ ਉਸ ਨੂੰ ਨਹੀਂ ਲੈ ਰਹੇ। ਇਸ ਲਈ ਅਸੀਂ ਕਰੀਨਾ ਦੀ ਬਜਾਏ ਪ੍ਰੀਤੀ ਜ਼ਿੰਟਾ ਨੂੰ ਸਾਈਨ ਕਰ ਲਿਆ ਸੀ। ਕਰੀਨਾ ਅਤੇ ਮੈਂ ਤਕਰੀਬਨ ਇੱਕ ਸਾਲ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ। ਉਹ ਇਕ ਬੱਚੀ ਸੀ। ਉਹ ਮੇਰੇ ਤੋਂ ਲਗਭਗ 10 ਸਾਲ ਛੋਟੀ ਹੈ।'

You may also like