ਆਪਣੇ ਸ਼ੋਅ ਦੌਰਾਨ ਬੱਬੂ ਮਾਨ ਨੇ ਸਟੇਜ ‘ਤੇ ਮਿਲਣ ਵਾਲੇ ਪੈਸੇ ਬੇਘਰ ਲੋਕਾਂ ਨੂੰ ਦੇਣ ਦੀ ਗੱਲ ਆਖੀ, ਗੁਰਸਿੱਖ ਨੂੰ ਜ਼ਿੰਮੇਵਾਰੀ ਨਿਭਾਉਣ ਦੀ ਕੀਤੀ ਅਪੀਲ, ਵੇਖੋ ਵੀਡੀਓ

written by Shaminder | August 03, 2022

ਬੱਬੂ ਮਾਨ (Babbu Maan) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਬੱਬੂ ਮਾਨ ਵਿਦੇਸ਼ ‘ਚ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਆਪਣੇ ਸ਼ੋਅ ਦੇ ਦੌਰਾਨ ਕਹਿ ਰਹੇ ਹਨ ਕਿ ਸਟੇਜ ‘ਤੇ ਮਿਲਣ ਵਾਲੇ ਸਾਰੇ ਪੈਸਿਆਂ ਨੂੰ ਬੇਘਰ ਲੋਕਾਂ ਨੂੰ ਦੇਣ ਦੀ ਅਪੀਲ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਕਿਸੇ ਗੁਰਸਿੱਖ ਨੂੰ ਨਿਭਾਉਣ ਲਈ ਵੀ ਆਖਿਆ’।

Babbu Maan and Shipra Goyal’s 'Itna Pyaar Karunga' is all about love and feelings Image Source: YouTube

ਹੋਰ ਪੜ੍ਹੋ : ਗਾਇਕ ਬੱਬੂ ਮਾਨ ਦੀਆਂ ਅੱਖਾਂ ਹੋਈਆਂ ਨਮ, ਪੰਜਾਬੀ ਮਰਹੂਮ ਗਾਇਕ ਬਲਵਿੰਦਰ ਸਫ਼ਰੀ ਲਈ ਪਾਈ ਭਾਵੁਕ ਪੋਸਟ

ਬੱਬੂ ਮਾਨ ਦਾ ਇਹ ਵੀਡੀਓ ਬ੍ਰਿਟ ਏਸ਼ੀਆ ਟੀਵੀ ਦੇ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਏਹਨੀਂ ਦਿਨੀਂ ਉਹ ਵਿਦੇਸ਼ ਟੂਰ ‘ਤੇ ਹਨ । ਜਿੱਥੋਂ ਉਹ ਲਗਾਤਾਰ ਆਪਣੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

ਹੋਰ ਪੜ੍ਹੋ : ਐੱਸਵਾਈਐੱਲ ਗੀਤ ਨੂੰ ਲੈ ਕੇ ਹੋ ਰਹੇ ਵਿਰੋਧ ਤੋਂ ਬਾਅਦ ਬੱਬੂ ਮਾਨ ਨੇ ਫੇਸਬੁੱਕੀ ਵਿਦਵਾਨਾਂ ਨੂੰ ਦਿੱਤਾ ਠੋਕਵਾਂ ਜਵਾਬ

ਬੱਬੂ ਮਾਨ ਪੰਜਾਬੀ ਇੰਡਸਟਰੀ ‘ਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਲਗਾਤਾਰ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਉਹ ਜ਼ਿਆਦਾਤਰ ਆਪਣੇ ਗੀਤ ਖੁਦ ਹੀ ਲਿਖਦੇ ਹਨ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ।

Babbu Maan ,, image From instagram

ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਗਾਇਕੀ ਦਾ ਹਰ ਰੰਗ ਗਾਇਆ ਹੈ ਭਾਵੇਂ ਉਹ ਲੋਕ ਗੀਤ ਹੋਣ, ਧਾਰਮਿਕ ਹੋਣ ਜਾਂ ਫਿਰ ਖੇਤੀ ਕਿਸਾਨੀ ਨਾਲ ਸਬੰਧਤ ਗੀਤ ਹੋਣ । ਬੱਬੂ ਮਾਨ ਜਲਦ ਹੀ ਸਰੋਤਿਆਂ ਦੇ ਹੋਰ ਕਈ ਨਵੀਂ ਗੀਤ ਲੈ ਕੇ ਆ ਰਹੇ ਹਨ । ਫਿਲਹਾਲ ਉਹ ਆਪਣੇ ਵਿਦੇਸ਼ ਟੂਰ ‘ਚ ਰੁੱਝੇ ਹੋਏ ਹਨ ।

 

View this post on Instagram

 

A post shared by BritAsia TV (@britasiatv)

You may also like