ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਜਦੋਂ ਫਿਰੋਜ਼ ਖ਼ਾਨ ਨੇ ਕੀਤੀ ਦਿੱਗਜ ਐਕਟਰ ਰਾਜ ਕੁਮਾਰ ਨਾਲ ਬਦਤਮੀਜ਼ੀ

written by Shaminder | September 25, 2020

ਫਿਰੋਜ਼ ਖ਼ਾਨ ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਰਹੇ ਹਨ । ਉਨ੍ਹਾਂ ਦੀਆਂ ਫ਼ਿਲਮਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ । ਫ਼ਿਲਮ ਵੈਲਕਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਸਰਾਹਿਆ ਗਿਆ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਇੱਕ ਵਿਲੇਨ ਦਾ ਕਿਰਦਾਰ ਨਿਭਾਇਆ ਸੀ । ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਇੱਕ ਵਾਰ ਦਿੱਗਜ ਐਕਟਰ ਰਾਜ ਕੁਮਾਰ ਦੇ ਨਾਲ ਸੈੱਟ ‘ਤੇ ਬਹਿਸ ਹੋ ਗਈ ਸੀ ।

Feroz khan Feroz khan
ਦਰਅਸਲ ਰਾਜ ਕੁਮਾਰ ਵੀ ਉਸ ਸਮੇਂ ਦੇ ਬਿਹਤਰੀਨ ਐਕਟਰਾਂ ਚੋਂ ਇੱਕ ਸਨ ।ਪਰ ਰਾਜ ਕੁਮਾਰ ਇੱਕ ਬਿਹਤਰੀਨ ਐਕਟਰ ਹੋਣ ਦੇ ਨਾਲ-ਨਾਲ ਅੜਬ ਸੁਭਾਅ ਦੇ ਮਾਲਕ ਦੇ ਤੌਰ ‘ਤੇ ਵੀ ਜਾਣੇ ਜਾਂਦੇ ਸਨ ।ਫ਼ਿਰੋਜ਼ ਖ਼ਾਨ ਦਾ ਅਸਲੀ ਨਾਂਅ ਜ਼ੁਲਫੀਕਾਰ ਅਲੀ ਸ਼ਾਹ ਖ਼ਾਨ ਸੀ, ਬੈਂਗਲੁਰੂ ‘ਚ ਸ਼ੁਰੂਆਤੀ ਪੜ੍ਹਾਈ ਤੋਂ ਬਾਅਦ ਉਹ ਆਪਣੀ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੇ ਆਏ ਸਨ । ਹੋਰ ਪੜ੍ਹੋ:ਜਦੋਂ ਰਾਜ ਕੁਮਾਰ ਰਾਓ ਨੂੰ ਡਰੀਮ ਗਰਲ ਹੇਮਾ ਮਾਲਿਨੀ ਨਾਲ ਹੋਇਆ ਪਿਆਰ,ਵੀਡੀਓ ਆਇਆ ਸਾਹਮਣੇ  
feroz khan feroz khan
ਫ਼ਿਰੋਜ਼ ਖ਼ਾਨ ਨੂੰ ਅਸਲੀ ਬ੍ਰੇਕ 1965 ‘ਚ ਮਿਲੀ ਸੀ । ਜਿਸ ‘ਚ ਉਨ੍ਹਾਂ ਨੇ ਰਾਜ ਕੁਮਾਰ ਦੇ ਨਾਲ ਕੰਮ ਕੀਤਾ ਸੀ ।ਸ਼ੂਟਿੰਗ ਦੇ ਪਹਿਲੇ ਹੀ ਦਿਨ ਰਾਜ ਕੁਮਾਰ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ । ਰਾਜ ਕੁਮਾਰ ਨੇ ਫਿਰੋਜ ਖ਼ਾਨ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਇਹ ਇੱਕ ਵੱਡੀ ਫ਼ਿਲਮ ਹੈ ਅਤੇ ਤੈਨੂੰ ਆਪਣਾ ਰੋਲ ਧਿਆਨ ਨਾਲ ਕਰਨਾ ਪਵੇਗਾ।
feroz khan feroz khan
ਮੈਂ ਤੈਨੂੰ ਦੱਸਦਾ ਹਾਂ, ਜਦੋਂ ਰਾਜ ਕੁਮਾਰ ਫਿਰੋਜ਼ ਖ਼ਾਨ ਨੂੰ ਸਮਝਾਉਣ ਲੱਗੇ ਤਾਂ ਫਿਰੋਜ਼ ਖ਼ਾਨ ਵਿੱਚੋਂ ਹੀ ਉੱਠ ਗਏ ਅਤੇ ਕਹਿਣ ਲੱਗ ਪਏ ‘ਤੁਸੀਂ ਆਪਣਾ ਕੰਮ ਆਪਣੇ ਤਰੀਕੇ ਨਾਲ ਕਰੋ, ਮੈਂ ਆਪਣਾ ਕੰਮ ਆਪਣੇ ਤਰੀਕੇ ਨਾਲ ਕਰਾਂਗਾ’। ਫਿਰੋਜ਼ ਖ਼ਾਨ ਦੀ ਇਹ ਬਦਤਮੀਜ਼ੀ ਵੇਖ ਕੇ ਯੂਨਿਟ ਦੇ ਲੋਕ ਹੈਰਾਨ ਰਹਿ ਗਏ ਸਨ । ਰਾਜ ਕੁਮਾਰ ਓਨੀਂ ਦਿਨੀਂ ਇੱਕ ਵੱਡਾ ਨਾਂਅ ਸੀ ਅਤੇ ਜੂਨੀਅਰ ਕਲਾਕਾਰ ਆਪਣੇ ਸੀਨੀਅਰ ਦੀ ਕਾਫੀ ਇੱਜ਼ਤ ਕਰਦੇ ਸਨ ਅਤੇ ਕੋਈ ਸੀਨੀਅਰ ਨਾਲ ਇਸ ਤਰ੍ਹਾਂ ਨਹੀਂ ਸੀ ਬੋਲਦਾ ।

0 Comments
0

You may also like