E3AE Live Concert in Dubai: ਐਮੀ ਵਿਰਕ, ਸੋਨਮ ਬਾਜਵਾ, ਗੈਰੀ ਸੰਧੂ, ਕਰਨ ਔਜਲਾ ਅਤੇ ਕਈ ਹੋਰ ਕਲਾਕਾਰ ਲਾਉਣਗੇ ਰੌਣਕਾਂ

written by Lajwinder kaur | October 29, 2021

ਲਓ ਜੀ ਦੁਬਈ ‘ਚ ਲੱਗਣਗੀਆਂ ਰੌਣਕਾਂ, ਜਦੋਂ ਵੱਜਗਣੇ ਪੰਜਾਬੀ ਗੀਤ। ਜੀ ਹਾਂ ਦੁਬਈ ‘ਚ ਗੂੰਜਣਗੇ ਪੰਜਾਬੀ ਗਾਇਕਾਂ ਦੇ ਗਾਏ ਹੋਏ ਗੀਤ । ਸਾਲ ਦੇ ਸਭ ਤੋਂ ਵੱਡੇ ਦੇਸੀ ਪਰਿਵਾਰਕ ਸੰਗੀਤ ਸਮਾਰੋਹ ਨਾਲ ਪੈਣਗੀਆਂ ਧੂਮਾਂ E3AE Live Concert ਦੇ ਨਾਲ ।

ਹੋਰ ਪੜ੍ਹੋ : ਸੰਨੀ ਲਿਓਨ ਨੇ ਹਰੇ ਰੰਗ ਦੀ ਸਾੜ੍ਹੀ 'ਚ ਸ਼ੇਅਰ ਕੀਤੀਆਂ ਆਪਣੀਆਂ ਗਲੈਮਰਸ ਤਸਵੀਰਾਂ, 'ਬੇਬੀ ਡੌਲ' ਦਾ ਦੇਸੀ ਲੁੱਕ ਦੇਖ ਕੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫਾਂ

UAE Image Source: PTC

E3UK ਲਾਈਵ ਸ਼ੋਅ ਸੀਰੀਜ਼ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, E3UK ਰਿਕਾਰਡਜ਼ ਵਾਲੇ 12 ਨਵੰਬਰ, 2021 ਦਿਨ ਸ਼ੁਕਰਵਾਰ ਨੂੰ Coca-Cola Arena in Dubai, UAE ‘ਚ ਲਾਈਵ ਮਿਊਜ਼ਿਕ ਪ੍ਰੋਗਰਾਮ ਲੈ ਕੇ ਆ ਰਹੇ ਹਨ। ਐਮੀ ਵਿਰਕ, ਗੈਰੀ ਸੰਧੂ, ਕਰਨ ਔਜਲਾ, ਮਨਿੰਦਰ ਬੁੱਟਰ, ਮੰਨਤ ਨੂਰ, ਜੀ ਖਾਨ, ਵਿੱਕੀ, ਅਤੇ ਅਦਾਕਾਰਾ ਸੋਨਮ ਬਾਜਵਾ ਨੂੰ ਪੇਸ਼ ਕਰਨਗੇ। ਸ਼ੋਅ ਦੇ ਮੇਜ਼ਬਾਨ ਟੌਮੀ ਸੰਧੂ ਕਰਨਗੇ।

ਹੋਰ ਪੜ੍ਹੋ : Tu Yaheen Hai (TRIBUTE) : ਹਰ ਇੱਕ ਦੀਆਂ ਅੱਖਾਂ ਨੂੰ ਨਮ ਕਰ ਰਿਹਾ ਹੈ ਸ਼ਹਿਨਾਜ਼ ਗਿੱਲ ਦਾ ਸਿਧਾਰਥ ਸ਼ੁਕਲਾ ਦੇ ਲਈ ਗਾਇਆ ਗੀਤ, ਦੇਖੋ ਵੀਡੀਓ

UAE-Sonam Image Source: PTC

ਐਮੀ ਵਿਰਕ ਪਹਿਲੀ ਵਾਰ ਦੁਬਈ ਵਿੱਚ ਪ੍ਰਦਰਸ਼ਨ ਕਰਨਗੇ, ਜਿੱਥੇ ਉਹ ਕਿਸਮਤ, ਜ਼ਿੰਦਾਬਾਦ ਯਾਰੀਆਂ ਅਤੇ ਵਾਂਗ ਵਰਗੇ ਸੁਪਰਹਿੱਟ ਗਾਉਂਦੇ ਹੋਏ ਨਜ਼ਰ ਆਉਣਗੇ। ਸ਼ੋਅ ਸਟਾਪਿੰਗ ਚ ਨਜ਼ਰ ਆਉਣਗੇ ਗੈਰੀ ਸੰਧੂ ਜੋ ਕਿ ਆਪਣੇ ਸੁਪਰ ਹਿੱਟ Illegal Weapon, ਯੇਹ ਬੇਬੀ, ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਸਮਾਂ ਬੰਨਦੇ ਨਜ਼ਰ ਆਉਣਗੇ । ਕਰਨ ਔਜਲਾ ਆਪਣੇ ਸੁਪਰਹਿੱਟ ਗੀਤ ਜਿਵੇਂ ਮੈਕਸੀਕੋ, ਡੋਂਟ ਲੁੱਕ, ਅਤੇ ਝਾਂਜਰ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ। ਲੌਂਗ ਲਾਚੀ ਫੇਮ ਗਾਇਕਾ ਮੰਨਤ ਨੂਰ ਵੀ ਆਪਣੇ ਗੀਤਾਂ ਦੇ ਨਾਲ ਰੌਣਕਾਂ ਲਗਾਉਂਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਜ਼ੀ ਖ਼ਾਨ, ਅਤੇ ਕੋਈ ਹੋਰ ਕਲਾਕਾਰ ਜਿਵੇਂ ਸੋਨਮ ਬਾਜਵਾ ਵੀ ਆਪਣੀ ਪ੍ਰਫਾਰਮੈਂਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ ।

 

 

View this post on Instagram

 

A post shared by PTC Punjabi (@ptcpunjabi)

You may also like