ਐਡਮੈਂਟਨ : ‘ਮੇਲਾ ਪੰਜਾਬੀਆਂ ਦਾ’ ‘ਚ ਗਾਇਕ ਸਰਬਜੀਤ ਚੀਮਾ ਨੇ ਗਾਇਕੀ ਦੇ ਨਾਲ ਬੰਨੇ ਰੰਗ ਤੇ ਨਾਲ ਹੀ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੰਦੇ ਆਏ ਨਜ਼ਰ

written by Lajwinder kaur | September 14, 2021

ਪੰਜਾਬੀ ਗਾਇਕ ਸਰਬਜੀਤ ਚੀਮਾ Sarbjit Cheema ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਹ ਕੈਨੇਡਾ ਪਹੁੰਚੇ ਹੋਏ ਨੇ। ਉਨ੍ਹਾਂ ਨੇ ਕੈਨੇਡਾ ਦੇ ਐਡਮੈਂਟਨ ਵਿੱਚ ਚੱਲ ਰਹੇ ‘ਮੇਲਾ ਪੰਜਾਬੀਆਂ ਦਾ’ ਦੇ ਪ੍ਰੋਗਰਾਮ ਤੋਂ ਕੁਝ ਝਲਕਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।

ਹੋਰ ਪੜ੍ਹੋ : ਗਣੇਸ਼ ਚਤੁਰਥੀ ਦੇ ਜਸ਼ਨ ‘ਚ ਦੋਸਤਾਂ ਦੇ ਘਰ ਪਹੁੰਚੇ ਕਰਨਵੀਰ ਬੋਹਰਾ, ਕਪਿਲ ਸ਼ਰਮਾ ਤੇ ਕਈ ਹੋਰ ਦੋਸਤਾਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

inside image of sarbhjit cheema at canada-min image source- instagram

ਉਨ੍ਹਾਂ ਨੇ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- “ਮੇਲਾ ਪੰਜਾਬੀਆਂ ਦਾ” 11 ਸਤੰਬਰ 2021
ਐਡਮੈਂਟਨ ਨਿਵਾਸੀਆਂ ਨੇ ਬਹੁਤ ਸਾਰਾ ਪਿਆਰ ਦਿੱਤਾ
ਮੈਂ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ
ਮਾਲਿਕ ਸੱਭ ਨੂੰ ਚੜ੍ਹਦੀਕਲਾ ਬਖਸ਼ੇ 🙏🏻’ । ਤਸਵੀਰਾਂ ‘ਚ ਦੇਖ ਸਕਦੇ ਹੋ ਸਰਬਜੀਤ ਚੀਮਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਪਰ ਇੱਕ ਤਸਵੀਰ ਜੋ ਕਿ ਹਰ ਇੱਕ ਨੂੰ ਖਿੱਚ ਰਹੀ ਹੈ ਉਹ ‘no farmers no food’ ਦੇ ਬੈਨਰ ਹੱਥਾਂ ‘ਚ ਚੁੱਕੀ ਸਰਬਜੀਤ ਚੀਮਾ ਦੀ ਟੀਮ ਨਜ਼ਰ ਆ ਰਹੀ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਹਰ ਕੋਈ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਿਹਾ ਹੈ ਭਾਵੇਂ ਉਹ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਹੋਣ ਜਾਂ ਫਿਰ ਦੇਸ਼ ਦੇ। ਗਾਇਕ ਸਰਬਜੀਤ ਚੀਮਾ ਵੀ ਕਿਸਾਨਾਂ ਨੂੰ ਆਪਣਾ ਸਮਰਥਨ ਦਿੰਦੇ ਹੋਏ ਨਜ਼ਰ ਆਏ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

inside image of singer sarbjit cheema-min image source- instagram

ਹੋਰ ਪੜ੍ਹੋ : ਜਪਜੀ ਖਹਿਰਾ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ- ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’

ਦੱਸ ਦਈਏ ਸਰਬਜੀਤ ਚੀਮਾ ਵੀ ਸਪੈਸ਼ਲ ਵਿਦੇਸ਼ ਤੋਂ ਦਿੱਲੀ ਕਿਸਾਨੀ ਸੰਘਰਸ਼ ਚ ਸ਼ਾਮਿਲ ਹੋਣ ਲਈ ਆਏ ਸੀ। ਉਨ੍ਹਾਂ ਨੇ ਕਿਸਾਨੀ ਅੰਦੋਲਨ ਚ ਆਪਣੀ ਸੇਵਾਵਾਂ ਵੀ ਨਿਭਾਈਆਂ । ਇਸ ਤੋਂ ਇਲਾਵਾ ਉਹ ਕਈ ਕਿਸਾਨੀ ਗੀਤਾਂ ਦੇ ਨਾਲ ਅੰਦੋਲਨ ਨੂੰ ਆਪਣਾ ਸਮਰਥਨ ਦਿੰਦੇ ਹੋਏ ਨਜ਼ਰ ਆਏ। ਸਰਬਜੀਤ ਚੀਮਾ ਇੱਕ ਲੰਬੇ ਅਰਸੇ ਤੋਂ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ।

0 Comments
0

You may also like