Eid 2022: ਸ਼ਾਹਰੁਖ ਖ਼ਾਨ ਨੇ ਈਦ 'ਤੇ ਆਪਣੇ ਪੁਰਾਣੇ ਅੰਦਾਜ਼ 'ਚ ਪ੍ਰਸ਼ੰਸਕਾਂ ਦੇ ਹੋਏ ਰੂਬਰੂ, ਬੇਟਾ ਅਬਰਾਮ ਵੀ ਨਾਲ ਆਇਆ ਨਜ਼ਰ

written by Lajwinder kaur | July 10, 2022

Shah Rukh Khan, Son AbRam Greet Fans on Eid Outside Mannat: ਬਾਲੀਵੁੱਡ ਦੇ ਰੋਮਾਂਸ ਦੇ ਕਿੰਗ ਕਹੇ ਜਾਣ ਵਾਲੇ ਅਭਿਨੇਤਾ ਸ਼ਾਹਰੁਖ ਖ਼ਾਨ ਨੇ ਇੱਕ ਵਾਰ ਫਿਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਅਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ ਈਦ 2022 ਦੇ ਮੌਕੇ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਦੇਸ਼ ਭਰ 'ਚ ਅੱਜ ਬਕਰੀਦ (ਈਦ-ਉਲ-ਅਧਾ) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।

ਈਦ-ਅਲ-ਅਧਾ ਦੇ ਖਾਸ ਮੌਕੇ 'ਤੇ ਸ਼ਾਹਰੁਖ ਖ਼ਾਨ ਆਪਣੇ ਛੋਟੇ ਬੇਟੇ ਅਬਰਾਮ ਖ਼ਾਨ ਨਾਲ ਮੰਨਤ ਦੀ ਬਾਲਕੋਨੀ 'ਚ ਪਹੁੰਚੇ ਅਤੇ ਪ੍ਰਸ਼ੰਸਕਾਂ 'ਤੇ ਪਿਆਰ ਲੁਟਾਉਂਦੇ ਨਜ਼ਰ ਆਏ। ਸ਼ਾਹਰੁਖ ਖ਼ਾਨ ਅਤੇ ਅਬਰਾਮ ਖ਼ਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਲਾੜਾ-ਲਾੜੀ ਦਾ ਇਹ ਵੀਡੀਓ, ਵਿਆਹ ਤੋਂ ਬਾਅਦ ਲਾੜੀ ਨੇ ਚਲਾਕੀ ਨਾਲ ਲਾੜੇ ਤੋਂ ਕਰਵਾਏ ਇਸ ਕੰਟਰੈਕਟ ‘ਤੇ ਦਸਤਖਤ

ਯਾਦ ਰਹੇ ਕਿ ਈਦ ਅਤੇ ਜਨਮਦਿਨ ਦੇ ਖਾਸ ਮੌਕੇ 'ਤੇ, ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਮੰਨਤ ਦੇ ਘਰ ਦੇ ਬਾਹਰ ਇਕੱਠੇ ਹੁੰਦੇ ਹਨ ਅਤੇ ਕਿੰਗ ਖਾਨ ਵੀ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹਨ ਅਤੇ ਸਾਰਿਆਂ 'ਤੇ ਪਿਆਰ ਦੀ ਬਰਸਾਤ ਕਰਦੇ ਹਨ।

ਇਸ ਵਾਰ ਈਦ 'ਤੇ ਸ਼ਾਹਰੁਖ ਖ਼ਾਨ ਵੀ ਪ੍ਰਸ਼ੰਸਕਾਂ ਦੇ ਸਾਹਮਣੇ ਨਜ਼ਰ ਆਏ, ਜਦਕਿ ਇਸ ਵਾਰ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਛੋਟਾ ਸ਼ਹਿਜਾਦਾ ਅਬਰਾਮ ਖ਼ਾਨ ਵੀ ਨਜ਼ਰ ਆਇਆ। ਸ਼ਾਹਰੁਖ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਡੈਨੀਮ ਦੇ ਨਾਲ ਚਸ਼ਮਾ ਪਾਇਆ ਹੋਏ ਸਨ। ਇਸ ਦੇ ਨਾਲ ਹੀ ਅਬਰਾਮ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਸੀ।

ਤਸਵੀਰਾਂ 'ਚ ਅਬਰਾਮ ਵੀ ਪਿਤਾ ਸ਼ਾਹਰੁਖ ਵਾਂਗ ਸਵੈਗ 'ਚ ਨਜ਼ਰ ਆ ਰਹੇ ਹਨ। ਸ਼ਾਹਰੁਖ-ਅਬਰਾਮ ਦੀਆਂ ਤਸਵੀਰਾਂ-ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Image Source: Instagram

ਜੇ ਗੱਲ ਕਰੀਏ ਸ਼ਾਹਰੁਖ ਖ਼ਾਨ ਦੇ ਵਰਕ ਦੀ ਤਾਂ ਉਹ ਫਿਲਮ ਪਠਾਨ ਨਾਲ ਵੱਡੇ ਪਰਦੇ ਉੱਤੇ ਵਾਪਸੀ ਕਰ ਰਹੇ ਹਨ। ਪਠਾਨ ਜਨਵਰੀ 2023 'ਚ ਰਿਲੀਜ਼ ਹੋਵੇਗੀ। ਫਿਲਮ 'ਚ ਜਾਨ ਅਬ੍ਰਾਹਮ ਅਤੇ ਦੀਪਿਕਾ ਪਾਦੁਕੋਣ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਸ਼ਾਹਰੁਖ ਖ਼ਾਨ ਨੇ ਰਾਜਕੁਮਾਰ ਹਿਰਾਨੀ ਨਾਲ ਫਿਲਮ ਡੰਕੀ ਦਾ ਵੀ ਅਧਿਕਾਰਤ ਐਲਾਨ ਕੀਤਾ ਹੈ। ਇਹ ਫਿਲਮ 22 ਦਸੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਨ੍ਹਾਂ ਦੋਵਾਂ ਫਿਲਮਾਂ ਤੋਂ ਇਲਾਵਾ ਸ਼ਾਹਰੁਖ ਨਿਰਦੇਸ਼ਕ ਐਟਲੀ ਨਾਲ ਫਿਲਮ ਜਵਾਨ 'ਚ ਵੀ ਨਜ਼ਰ ਆਉਣਗੇ। ਫਿਲਮ ਦੇ ਟੀਜ਼ਰ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ।

 

 

View this post on Instagram

 

A post shared by @varindertchawla

You may also like