'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦਾ ਟਾਇਟਲ ਟ੍ਰੈਕ ਨੇ ਪਾਈ ਧੂਮ

written by Lajwinder kaur | January 09, 2019

ਬਾਲੀਵੁੱਡ ਦੀ ਚਰਚਿਤ ਮੂਵੀ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦਾ ਟਾਇਟਲ ਟ੍ਰੈਕ ਰਿਲੀਜ਼ ਹੋ ਗਿਆ ਹੈ ਤੇ ਆਉਂਦੇ ਹੀ ਇਸ ਗੀਤ ਨੇ ਸੋਸ਼ਲ ਮੀਡੀਆ ‘ਤੇ ਪੂਰੀ ਧੂਮ ਪਾ ਦਿੱਤੀ ਹੈ। ਅਨਿਲ ਕਪੂਰ, ਸੋਨਮ ਕਪੂਰ ਤੇ ਰਾਜਕੁਮਾਰ ਰਾਓ ਤੇ ਜੂਹੀ ਚਾਵਲਾ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਸੋਨਮ ਕਪੂਰ ਤੇ ਰਾਜਕੁਮਾਰ ਰਾਓ ਪਹਿਲੀ ਵਾਰ ਸਿਲਵਰ ਸਕਰੀਨ ਤੇ ਇੱਕਠੇ ਨਜ਼ਰ ਆਉਣ ਵਾਲੇ ਹਨ।

https://www.youtube.com/watch?v=IAIGnS9BPKs&fbclid=IwAR1hO3m0AhJEoA6Iid9EpZgClus2E-Gm6tHjctDrfxdoG2syUjOrJiJJIfU

‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਗੀਤ ‘ਚ ਸੋਨਮ ਕਪੂਰ ਅਤੇ ਰਾਜਕੁਮਾਰ ਰਾਓ ਦੀ ਕਮਿਸਟਰੀ ਦਿਖਾਈ ਦੇ ਰਹੀ ਹੈ। ਇਸ ਗੀਤ ਨੂੰ ਦਰਸ਼ਨ ਰਾਵੇਲ ਤੇ ਰੋਚਕ ਕੋਹਲੀ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਤੇ ਰੋਚਕ ਕੋਹਲੀ ਨੇ ਮਿਊਜ਼ਿਕ ਦਿੱਤਾ ਹੈ। ਇਸ ਰੋਮਾਂਟਿਕ ਗੀਤ ਨੂੰ ਬਹੁਤ ਵਧੀਆ ਤੇ ਸਕੂਨ ਦੇਣ ਵਾਲਾ ਬਣਿਆ ਗਿਆ ਹੈ। ਇਸ ਗੀਤ ਦਾ ਪਹਿਲਾ ਮੁਖੜਾ ਅਨਿਲ ਕਪੂਰ ਦੀ ਸੁਪਰ ਹਿੱਟ ਮੂਵੀ '1947-ਏ ਲਵ ਸਟੋਰੀ' ਤੋਂ ਲਿਆ ਗਿਆ ਹੈ। ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਹੁਣ ਤੱਕ ਸੋਲਾਂ ਮਿਲੀਅਨ ਤੋਂ ਵੱਧ ਸਰੋਤੇ ਦੇਖ ਚੁੱਕੇ ਹਨ।

https://www.instagram.com/p/BsXDhrvl1Ug/

ਹੋਰ ਵੇਖੋ: ਫਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ‘ਚ ਸੋਨਮ ਕਪੂਰ ਦਾ ਕਿਰਦਾਰ ਹੈ ਕੁਝ ਖਾਸ , ਦੇਖੋ ਵੀਡੀਓ

‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਫਿਲਮ ਜੋ ਕਿ ਰੋਮਾਂਟਿਕ ਡਰਾਮਾ ਮੂਵੀ ਹੈ ਜਿਸ ‘ਚ ਅਨਿਲ ਕਪੂਰ, ਸੋਨਮ ਕਪੂਰ ਤੇ ਰਾਜਕੁਮਾਰ ਰਾਓ ਵੱਖਰੇ ਕਿਰਦਾਰ ‘ਚ ਦਿਖਾਈ ਦੇਣਗੇ। ਹਾਲ ਹੀ ‘ਚ ਮੂਵੀ ਦਾ ਟਰੇਲਰ ਆਇਆ ਹੈ ਜਿਸ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।  ਫਿਲਮ ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ ‘ਚ ਸੋਨਮ ਕਪੂਰ ਅਤੇ ਅਨਿਲ ਕਪੂਰ ਪਹਿਲੀ ਵਾਰ ਇਕੱਠੇ ਵੱਡੇ ਪਰਦੇ ‘ਤੇ ਨਜ਼ਰ ਆਉਣਗੇ, ਫਿਲਮ ‘ਚ ਵੀ ਅਨਿਲ ਕਪੂਰ ਸੋਨਮ ਦੇ ਪਿਤਾ ਦਾ ਰੋਲ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਨੂੰ ਸ਼ੈੱਲੀ ਚੋਪੜਾ ਵੱਲੋਂ ਡਾਇਰੈਕਟ ਕੀਤਾ ਗਿਆ ਅਤੇ ਵਿਧੁ ਵਿਨੋਧ ਚੋਪੜਾ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਇੱਕ ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

You may also like