
ਟੀਵੀ ਦੀ 'ਕੁਈਨ' ਦੇ ਨਾਂਅ ਨਾਲ ਮਸ਼ਹੂਰ ਏਕਤਾ ਕਪੂਰ ਮੁੜ ਇੱਕ ਵਾਰ ਫੇਰ ਓਟੀਟੀ ਪਲੇਟਫਾਰਮ ਉੱਤੇ ਧਮਾਲ ਮਚਾਉਣ ਆ ਰਹੀ ਹੈ। ਇਸ ਵਾਰ ਏਕਤਾ ਦੇ ਸ਼ੋਅ ਦਾ ਫਾਰਮੈਟ ਸੱਸ ਅਤੇ ਪਰਿਵਾਰਕ ਡਰਾਮਾ ਨਹੀਂ ਹੈ, ਬਲਕਿ ਇਸ ਤੋਂ ਵੱਖ ਇੱਕ ਅਸਲੀ ਟੀਵੀ ਰਿਐਲਿਟੀ ਸ਼ੋਅ ਹੈ। ਇਹ ਸ਼ੋਅ ਦੁਨੀਆ ਦਾ ਪਹਿਲਾ ਅਜਿਹਾ ਰਿਐਲਿਟੀ ਸ਼ੋਅ ਹੈ, ਜੋ ਕਿ ਫੈਂਟੇਸੀ ਮੈਟਾਵਰਸ ਗੇਮ 'ਤੇ ਆਧਾਰਿਤ ਹੈ। ਇਸ ਸ਼ੋਅ ਦਾ ਨਾਂਅ ਹੈ "ਲੌਕਅਪ" (LOCK UPP)।
ਏਕਤਾ ਕਪੂਰ ਨੇ ਮੁੰਬਈ 'ਚ ਇੱਕ ਗ੍ਰੈਂਡ ਈਵੈਂਟ 'ਚ ਇਸ ਨੂੰ ਲਾਂਚ ਕੀਤਾ। ਖ਼ਾਸ ਗੱਲ ਇਹ ਹੈ ਕਿ ਬਾਲੀਵੁੱਡ ਦੀ 'ਕੁਈਨ' ਕੰਗਨਾ ਰਣੌਤ ਇਸ ਸ਼ੋਅ ਨੂੰ ਹੋਸਟ ਕਰੇਗੀ। ਆਓ ਜਾਣਦੇ ਹਾਂ, ਲਾਕ ਅੱਪ ਸ਼ੋਅ ਕੀ ਹੈ ਅਤੇ ਇਹ ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਤੋਂ ਕਿੰਨਾ ਕੁ ਵੱਖਰਾ ਹੈ?
ਏਕਤਾ ਦੇ ਮੁਤਾਬਕ, ਕੰਗਨਾ ਸਾਰੇ ਕੰਟੈਸਟੈਂਟਸ ਨੂੰ ਜੇਲ੍ਹ ਵਿੱਚ ਲੌਕ ਕਰੇਗੀ ਅਤੇ ਇਨ੍ਹਾਂ ਕੰਟੈਸਟੈਂਟਸ ਦੀ ਕਿਸਮਤ ਦਾ ਫੈਸਲਾ ਕਰੇਗੀ। ਇਸ ਦੇ ਨਾਲ ਹੀ ਕੰਗਨਾ ਉਸ ਨੂੰ ਫਾਈਨਲ ਕਰੇਗੀ ਤੇ ਸ਼ੋਅ ਵਿਵਾਦਾਂ ਨਾਲ ਭਰਿਆ ਰਹੇਗਾ। ਏਕਤਾ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ 50 ਫੀਸਦੀ ਪਾਵਰ ਕੰਟੈਸਟੈਂਟਸ ਕੋਲ ਅਤੇ 50 ਫੀਸਦੀ ਹੋਸਟ ਕੋਲ ਹੋਵੇਗੀ, ਪਰ ਕੰਟੈਸਟੈਂਟਸ ਨੂੰ ਜੇਲ੍ਹ ਤੋਂ ਬਾਹਰ ਕੱਢਣ ਦੀ ਅਸਲ ਸ਼ਕਤੀ ਹੋਸਟ ਕੋਲ ਹੋਵੇਗੀ।
ਸ਼ੋਅ ਦੇ ਲਾਂਚ ਈਵੈਂਟ 'ਤੇ ਏਕਤਾ ਕਪੂਰ ਨੇ ਸਾਫ ਕਿਹਾ ਕਿ ਇਹ 'ਵਿਵਾਦਾਂ ਨਾਲ ਭਰਪੂਰ' ਅਤੇ ਸੱਚਾਈ ਨਾਲ ਭਰਪੂਰ ਸ਼ੋਅ ਹੈ। ਇਹ ਭਾਰਤ ਦਾ ਅਸਲੀ ਸ਼ੋਅ ਹੈ, ਜਿਸ ਦੀ ਕਿਤੇ ਵੀ ਨਕਲ ਨਹੀਂ ਕੀਤੀ ਗਈ ਹੈ।ਇਸ ਵਿੱਚ ਕੰਟੈਸਟੈਂਟਸ ਨੂੰ ਇੱਕ ਦਿਨ ਜੇਲ੍ਹ ਵਿੱਚ ਹੀ ਗੁਜ਼ਾਰਨਾ ਹੋਵੇਗਾ।
ਇਸ ਨਵੇਂ ਸ਼ੋਅ ਦੀ ਹੋਸਟ ਬਣਨ 'ਤੇ ਕੰਗਨਾ ਦਾ ਕਹਿਣਾ ਹੈ ਕਿ ਹੋਸਟ ਬਣਨ ਲਈ ਕਿਸੇ ਤੋਂ ਪ੍ਰੇਰਿਤ ਹੋਣ ਦੀ ਲੋੜ ਨਹੀਂ ਹੈ। ਉਸ ਨੇ ਕਿਹਾ, 'ਜਦੋਂ ਤੁਸੀਂ ਰਿਐਲਿਟੀ ਸ਼ੋਅ ਦੀ ਮੇਜ਼ਬਾਨੀ ਕਰਦੇ ਹੋ, ਤਾਂ ਤੁਹਾਨੂੰ ਆਪਣੇ ਆਪ ਨੂੰ ਦਿਖਾਉਣਾ ਪੈਂਦਾ ਹੈ, ਪਰ ਮੈਂ ਕਿਸੇ ਦੀ ਨਕਲ ਨਹੀਂ ਕਰਦੀ, ਕਿਉਂਕਿ ਇਸ ਨਾਲ ਮੇਰੇ ਅਕਸ ਨੂੰ ਨੁਕਸਾਨ ਪਹੁੰਚੇਗਾ।
ਹੋਰ ਪੜ੍ਹੋ : Kangana Ranaut ਕੀ ਅੱਲੂ ਅਰਜੁਨ ਨੇ ਫ਼ਿਲਮ ਪੁਸ਼ਪਾ ਲਈ ਕਾਪੀ ਕੀਤਾ ਸ਼ਹਿਨਾਜ਼ ਗਿੱਲ ਦਾ ਇਹ ਸਿਗਨੇਚਰ ਸਟੈਪ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਜਦੋਂ ਇਸ ਸ਼ੋਅ ਦੀ ਤੁਲਨਾ ਬਿੱਗ ਬੌਸ ਨਾਲ ਕੀਤੀ ਗਈ ਤਾਂ ਏਕਤਾ ਨੇ ਕਿਹਾ ਕਿ ਬਿੱਗ ਬੌਸ ਦੇ ਵਿੱਚ ਕੰਟੈਸਟੈਂਟਸ ਨੂੰ ਇੱਕ ਆਲੀਸ਼ਾਨ ਘਰ ਦੇ ਵਿੱਚ ਬੰਦ ਕੀਤਾ ਜਾਂਦਾ ਹੈ, ਪਰ ਉਨ੍ਹਾਂ ਦੇ ਇਸ ਗੇਮ ਸ਼ੋਅ ਵਿੱਚ ਕੰਟੈਸਟੈਂਟਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇਗਾ।ਸ਼ੋਅ ਮੇਕਰਸ ਨੇ ਇਸ ਨੂੰ ਫੈਂਟੇਸੀ ਮੈਟਾਵਰਸ ਗੇਮਿੰਗ ਸ਼ੋਅ ਦਾ ਨਾਂ ਦਿੱਤਾ ਹੈ, ਜੋ ਕੰਟੈਸਟੈਂਟਸ ਲਈ ਪਲ-ਪਲ ਖ਼ਤਰਾ ਪੈਦਾ ਕਰੇਗਾ।
ਏਕਤਾ ਦੇ ਮੁਤਾਬਕ, ਰਿਐਲਿਟੀ ਸ਼ੋਅ 'ਲੌਕਅੱਪ' OTT ਪਲੇਟਫਾਰਮ Alt Balaji ਅਤੇ MX Player 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। ਇਹ ਸ਼ੋਅ ਇਸ ਮਹੀਨੇ (ਫਰਵਰੀ) ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਟੀਵੀ ਰਿਐਲਿਟੀ ਸ਼ੋਅ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਸ਼ੋਅ ਦੋ ਪਲੇਟਫਾਰਮਾਂ 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।
View this post on Instagram