ਏਕਤਾ ਕਪੂਰ ਆਪਣੇ ਕਰੀਬੀ ਦੋਸਤ ਨੂੰ ਲੈ ਕੇ ਚਿੰਤਿਤ, ਕਈ ਮਹੀਨਿਆਂ ਤੋਂ ਹੈ ਲਾਪਤਾ

written by Shaminder | October 22, 2022 03:06pm

ਏਕਤਾ ਕਪੂਰ (Ekta Kapoor) ਆਪਣੇ ਸੀਰੀਅਲ ਦੇ ਕਾਰਨ ਚਰਚਾ ‘ਚ ਰਹਿੰਦੀ ਹੈ ।ਉਹ ਨਿੱਤ ਨਵੇਂ ਸੀਰੀਅਲਸ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੁੰਦੀ ਰਹਿੰਦੀ ਹੈ । ਸੋਸ਼ਲ ਮੀਡੀਆ ‘ਤੇ ਏਕਤਾ ਕਪੂਰ ਦੀ ਖੂਬ ਚਰਚਾ ਹੁੰਦੀ ਰਹਿੰਦੀ ਹੈ । ਕਦੇ ਵਿਵਾਦਿਤ ਸੀਰੀਅਲਸ ਦੇ ਕਾਰਨ ਅਤੇ ਕਦੇ ਕਿਸੇ ਕਾਰਨ। ਇਸ ਵਾਰ ਉਹ ਬਾਲਾ ਜੀ ਟੈਲੀਫਿਲਮਸ ਦੇ ਸਾਬਕਾ ਸੀਓਓ ਜ਼ੁਲਫਿਕਾਰ ਖ਼ਾਨ ਦੇ ਲਾਪਤਾ ਹੋਣ ਦੇ ਕਾਰਨ ਪ੍ਰੇਸ਼ਾਨ ਹੈ ।

ekta Kapoor image From instagram

ਹੋਰ ਪੜ੍ਹੋ : ‘ਮੈਨੂੰ ਲੱਗਿਆ ਹੁਣ ਮੇਰੀ ਜ਼ਿੰਦਗੀ ਖ਼ਤਮ ਹੋ ਗਈ’ ਆਪਣੇ ਬੁਰੇ ਸਮੇਂ ਬਾਰੇ ਕੈਟਰੀਨਾ ਕੈਫ ਨੇ ਕੀਤਾ ਵੱਡਾ ਖੁਲਾਸਾ

ਇਸ ਪ੍ਰਤੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਚਿੰਤਾ ਜਤਾਈ ਹੈ ।ਉਸ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਏਕਤਾ ਕਪੂਰ ਨੇ ਭਾਰਤ ਸਰਕਾਰ ਅਤੇ ਮਾਨਵਤਾਵਾਦੀ ਸੰਗਠਨ ਕੀਨੀਆ ਰੈੱਡ ਕਰਾਸ ਨੂੰ ਆਪਣੇ ਬੈਨਰ ਬਾਲਾਜੀ ਟੈਲੀਫਿਲਮਜ਼ ਦੇ ਸਾਬਕਾ ਸੀਓਓ ਜ਼ੁਲਫਿਕਾਰ ਅਹਿਮਦ ਖਾਨ ਨੂੰ ਲੱਭਣ ਲਈ ਮਦਦ ਦੀ ਅਪੀਲ ਕੀਤੀ।

ekta Kapoor ,,-

ਹੋਰ ਪੜ੍ਹੋ : ਬਾਲੀਵੁੱਡ ਸਿਤਾਰਿਆਂ ਦੇ ਪ੍ਰੀ-ਦੀਵਾਲੀ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਕੈਟਰੀਨਾ ਕੈਫ, ਐਸ਼ਵਰਿਆ ਰਾਏ ਸਣੇ ਕਈ ਸਿਤਾਰੇ ਆਏ ਨਜ਼ਰ

ਦੱਸ ਦਈਏ ਕਿ ਜ਼ੁਲਫਿਕਾਰ ਅਹਿਮਦ ਖ਼ਾਨ ਪਿਛਲੇ ਤਿੰਨ ਮਹੀਨਿਆਂ ਤੋਂ ਲਾਪਤਾ ਹੈ ।ਏਕਤਾ ਕਪੂਰ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਬਾਲਾਜੀ ਟੈਲੀਫਿਲਮਜ਼ ਲਿਮਟਿਡ ਦੇ ਸਾਡੇ ਸਾਬਕਾ ਸੀਓਓ ਜ਼ੁਲਫਿਕਾਰ ਅਹਿਮਦ ਖਾਨ ਕਰੀਬ ਤਿੰਨ ਮਹੀਨੇ ਪਹਿਲਾਂ ਨੈਰਾਬੀ ਤੋਂ ਲਾਪਤਾ ਹੋ ਗਏ ਹਨ।

zulfikar image Source : Instagram

ਮੈਂ ਵਿਦੇਸ਼ ਮੰਤਰਾਲੇ ਅਤੇ ਕੀਨੀਆ ਰੈੱਡ ਕਰਾਸ ਨੂੰ ਕਿਰਪਾ ਕਰਕੇ ਇਸ ਵੱਲ ਧਿਆਨ ਦੇਣ ਦੀ ਬੇਨਤੀ ਕਰਦੀ ਹਾਂ’। ਏਕਤਾ ਕਪੂਰ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਹਰ ਕੋਈ ਚਿੰਤਿਤ ਦਿਖਾਈ ਦੇ ਰਿਹਾ ਹੈ ਅਤੇ ਮਨੋਰੰਜਨ ਜਗਤ ਦੇ ਸਿਤਾਰੇ ਵੀ ਜ਼ੁਲਫਿਕਾਰ ਦੀ ਜਲਦ ਤੋਂ ਜਲਦ ਭਾਲ ਦੀ ਮੰਗ ਕਰ ਰਹੇ ਹਨ ।

 

View this post on Instagram

 

A post shared by EktaaRkapoor (@ektarkapoor)

You may also like