ਟੀਵੀ ਦੇ ਇਸ ਮਸ਼ਹੂਰ ਸ਼ੋਅ ਦੇ 18 ਸਾਲ ਪੂਰੇ ਹੋਣ 'ਤੇ ਏਕਤਾ ਕਪੂਰ ਨੇ ਸਾਂਝਾ ਕੀਤਾ ਵੀਡੀਓ, ਇਸ ਸ਼ੋਅ ਨੇ TRP ‘ਚ ਬਣਾਏ ਸਨ ਕਈ ਰਿਕਾਰਡ

written by Lajwinder kaur | October 31, 2019

ਟੀਵੀ ਕਵੀਨ ਏਕਤਾ ਕਪੂਰ ਜਿਨ੍ਹਾਂ ਆਪਣੇ ਡੇਲੀ ਸੋਪਸ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੇ ਹਨ। ਜੀ ਹਾਂ ਸਾਲ 2001 ‘ਚ ਉਹ ਦੋ ਸ਼ੋਅ ਲੈ ਕੇ ਆਏ ਸਨ। ਜਿਸ ‘ਚ ਇੱਕ ਸੀ ‘ਕਸੌਟੀ ਜ਼ਿੰਦਗੀ ਕੀ’ ਤੇ ‘ਕਟੁੰਬ’। ਇਹ ਦੋਵੇਂ ਹੀ ਸ਼ੋਅਜ ਨੇ ਟੀ ਆਰ ਪੀ ‘ਚ ਕਈ ਰਿਕਾਰਡਸ ਬਣੇ ਸਨ।

ਹੋਰ ਵੇਖੋ:‘ਜੋਰਾ ਦੂਜਾ ਅਧਿਆਇ’ ਦੀ ਰਿਲੀਜ਼ ਡੇਟ 'ਚ ਬਦਲਾਅ, ਅਗਲੇ ਸਾਲ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

ਏਕਤਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਉੱਤੇ ‘ਕਸੌਟੀ ਜ਼ਿੰਦਗੀ ਕੀ’ ਦੀ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਇਸ ਸ਼ੋਅ ਨੇ 18 ਸਾਲ ਪੂਰ ਕਰ ਲਏ ਹਨ। ਇਸ ਸ਼ੋਅ ਨੇ TRP ਰੈਟਿੰਗ ‘ਚ ਧਮਾਲ ਮਚਾ ਦਿੱਤਾ ਸੀ..ਦਰਸ਼ਕਾਂ, ਟੀਮ ਤੇ ਚੈਨਲਸ ਵਾਲਿਆਂ ਦਾ ਸ਼ੁਕਰੀਆ..ਮੈਂ ਦਰਸ਼ਕਾਂ ਦੀ ਸਦਾ ਹੀ ਸ਼ੁਕਰ ਗੁਜ਼ਾਰ ਰਹਾਂਗੀ.. 153 ਅਵਾਰਡਸ ਤੇ 172 ਨੋਮੀਨੈਸ਼ਨ ਦੇ ਨਾਲ ਨਾਲ ‘ਕਸੌਟੀ ਜ਼ਿੰਦਗੀ ਕੀ’ ਇੰਡੀਅਨ ਟੈਲੀਵਿਜ਼ਨ ‘ਚ ਸਭ ਤੋਂ ਪਸੰਦੀਦਾ ਸ਼ੋਅ ਬਣਿਆ..ਇਸ ਆਇਕਨ ਸ਼ੋਅ ਨੇ 18 ਸਾਲ ਪੂਰੇ ਕਰ ਲਏ ਹਨ।

ਇਸ ਸ਼ੋਅ 'ਚ ਅਨੁਰਾਗ ਤੇ ਪ੍ਰੇਰਨਾ ਦੀ ਲਵ ਸਟੋਰੀ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਸ ਸ਼ੋਅ ‘ਚ ਸਿਜੇਨ ਖ਼ਾਨ, ਰੋਨਿਤ ਰਾਏ ਤੇ ਸ਼ਵੇਤਾ ਤਿਵਾੜੀ, ਉਰਵਸ਼ੀ ਢੋਲਕੀਆ ਲੀਡ ਰੋਲ ‘ਚ ਸਨ। ਇਹ ਸ਼ੋਅ 2001 ‘ਚ ਲਾਂਚ ਹੋਇਆ ਸੀ ਤੇ 8 ਸਾਲ ਤੱਕ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਰਿਹਾ ਸੀ। ਜਿਸ ਦੇ ਚੱਲਦੇ ਇਕ ਵਾਰ ਫਿਰ ਤੋਂ ਸਾਲ 2018 ‘ਚ ਇਸ ਸ਼ੋਅ ਨੂੰ ਨਿਊ ਵਰਜਨ ‘ਚ ਰਿਲੀਜ਼ ਕੀਤਾ ਗਿਆ।

0 Comments
0

You may also like