ਮਾਂਗ ਵਿੱਚ ਸੰਧੂਰ ਦੇਖ ਕੇ ਹੈਰਾਨ ਹੋਏ ਏਕਤਾ ਕਪੂਰ ਦੇ ਪ੍ਰਸ਼ੰਸਕ, ਪੁੱਛਣ ਲੱਗੇ ਇਸ ਤਰ੍ਹਾਂ ਦੇ ਸਵਾਲ

written by Rupinder Kaler | February 11, 2021

ਏਕਤਾ ਕਪੂਰ ਨੇ ਆਪਣੀ ਦੋਸਤ ਅਨੀਤਾ ਹਸਨੰਦਾਨੀ ਦੇ ਮਾਂ ਬਣਨ ਤੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ । ਏਕਤਾ ਕਪੂਰ ਆਪਣੀ ਖ਼ਾਸ ਸਹੇਲੀ ਦੇ ਕਾਫੀ ਕਰੀਬ ਹੈ । ਇਸ ਵੀਡੀਓ ਵਿੱਚ ਏਕਤਾ ਆਪਣੀ ਸਹੇਲੀ ਨੂੰ ਵਧਾਈ ਦੇ ਰਹੀ ਹੈ । ਪਰ ਇਸ ਵੀਡੀਓ ਵਿੱਚ ਇੱਕ ਚੀਜ਼ ਬਹੁਤ ਹੀ ਖ਼ਾਸ ਹੈ, ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ ।

ਹੋਰ ਵੇਖੋ :

ਚਾਚੀ ਤੋਂ ਡਰ ਕੇ ਪ੍ਰਿਯੰਕਾ ਨੇ ਆਪਣੇ ਬੁਆਏ ਫਰੈਂਡ ਨੂੰ ਅਲਮਾਰੀ ਵਿੱਚ ਛੁਪਾਇਆ ਸੀ, ਜਾਣੋਂ ਦਿਲਚਸਪ ਕਿੱਸਾ

ਬਾਬਾ ਅਜੀਤ ਸਿੰਘ ਜੀ ਦਾ ਅੱਜ ਹੈ ਪ੍ਰਕਾਸ਼ ਦਿਹਾੜਾ, ਸਤਵਿੰਦਰ ਬੁੱਗਾ ਨੇ ਤਸਵੀਰ ਸਾਂਝੀ ਕਰ ਦਿੱਤੀ ਸਭ ਨੂੰ ਵਧਾਈ

ekta kapoor with family

ਦਰਅਸਲ ਇਸ ਵੀਡੀਓ ਵਿੱਚ ਏਕਤਾ ਨੇ ਆਪਣੀ ਮਾਂਗ ਵਿੱਚ ਸੰਧੂਰ ਭਰਿਆ ਹੋਇਆ ਹੈ ਜਦੋਂ ਕਿ ਏਕਤਾ ਨੇ ਆਪਣੇ ਪਤੀ ਅਤੇ ਆਪਣੇ ਵਿਆਹ ਬਾਰੇ ਜਿਕਰ ਨਹੀਂ ਕੀਤਾ । ਇਸ ਵੀਡੀਓ ਨੂੰ ਦੇਖ ਕੇ ਏਕਤਾ ਦੇ ਪ੍ਰਸ਼ੰਸਕ ਲਗਾਤਾਰ ਸਵਾਲ ਪੁੱਛ ਰਹੇ ਹਨ, ਪਰ ਏਕਤਾ ਨੇ ਹਾਲੇ ਇਸ ਦਾ ਜਵਾਬ ਨਹੀਂ ਦਿੱਤਾ ।

Congratulations! Ekta Kapoor Becomes Mother Via Surrogacy

ਕੁਝ ਲੋਕਾਂ ਦਾ ਕਹਿਣਾ ਹੈ ਕਿ ਏਕਤਾ ਧਾਰਮਿਕ ਵਿਚਾਰਾਂ ਵਾਲੀ ਹੈ । ਸ਼ਾਇਦ ਇਹ ਮੰਦਰ ਦਾ ਟਿੱਕਾ ਹੈ ਜਿਹੜਾ ਕਿ ਥੋੜਾ ਉਪਰ ਲੱਗ ਗਿਆ ਹੈ । ਇਸ ਸਭ ਪਿੱਛੇ ਅਸਲੀ ਸਚਾਈ ਕੀ ਹੈ ਇਹ ਤਾਂ ਏਕਤਾ ਹੀ ਦੱਸ ਸਕਦੀ ਹੈ ।

 

View this post on Instagram

 

A post shared by Erk❤️rek (@ektarkapoor)

You may also like