ਉੱਘੇ ਸੰਗੀਤਕਾਰ ਵਰਿੰਦਰ ਬੱਚਨ ਜੀ ਦੇ ਪੁੱਤਰ ਬੀ ਪਰਾਕ ਦੀ ਰਸਮ ਪੱਗੜੀ ਦਾ ਵੀਡੀਓ ਆਇਆ ਸਾਹਮਣੇ

Reported by: PTC Punjabi Desk | Edited by: Lajwinder kaur  |  December 28th 2021 05:39 PM |  Updated: December 28th 2021 09:40 PM

ਉੱਘੇ ਸੰਗੀਤਕਾਰ ਵਰਿੰਦਰ ਬੱਚਨ ਜੀ ਦੇ ਪੁੱਤਰ ਬੀ ਪਰਾਕ ਦੀ ਰਸਮ ਪੱਗੜੀ ਦਾ ਵੀਡੀਓ ਆਇਆ ਸਾਹਮਣੇ

ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ B PRAAK ਜੋ ਕਿ ਇਸ ਸਮੇਂ ਬਹੁਤ ਹੀ ਵੱਡੇ ਦੁੱਖ ‘ਚ ਲੰਘ ਰਹੇ ਨੇ।  ਬੀ ਪਰਾਕ ਦੇ ਪਿਤਾ ਜੀ Varinder Bachan ਕੁਝ ਦਿਨ ਪਹਿਲਾਂ ਹੀ ਇਸ ਸੰਸਾਰ ਤੋਂ ਰੁਖਸਤ ਹੋ ਗਏ ਨੇ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਹੀ ਮੌਤ ਨੇ ਬੀ ਪਰਾਕ ਨੂੰ ਤੋੜ ਕੇ ਰੱਖ ਦਿੱਤਾ ਹੈ। ਕਿਉਂਕਿ ਪਿਤਾ ਦੀ ਮੌਤ ਤੋਂ ਹੀ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਚਾਚਾ ਜੀ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬੱਚਨ ਜੀ ਦਾ ਦਿਹਾਂਤ ਹੋ ਗਿਆ ਸੀ।

B Praak Image Source: Instagram

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਪਤਨੀ ਦੇ‘ਗ੍ਰਹਿ ਪ੍ਰਵੇਸ਼’ ਦੀ ਖੁਸ਼ੀ ‘ਚ ਕਰਵਾਇਆ ਪਾਠ, ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹੋਏ ਪਰਮੀਸ਼ ਵਰਮਾ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ਅਜਿਹੇ ਚ ਮੌਤ ਤੋਂ ਬਾਅਦ ਵਾਲੀ ਹੁੰਦੀਆਂ ਰਸਮਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਪਿਉ ਦੀ ਮੌਤ ਤੋਂ ਬਾਅਦ ਪੁੱਤਰ ਦੇ ਉਪਰ ਸਾਰੇ ਘਰ ਦੀ ਜ਼ਿੰਮੇਵਾਰੀ ਆ ਜਾਂਦੀ ਹੈ ਇਸ ਲਈ ਪੱਗੜੀ ਵਾਲੀ ਰਸਮ ਹੁੰਦੀ ਹੈ। ਜਿਸ ਕਰਕੇ ਬੀ ਪਰਾਕ ਵੀ ਇਸ ਰਸਮ ਨੂੰ ਨਿਭਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਉੱਤੇ ਪੰਜਾਬੀ ਮਿਊਜ਼ਿਕ ਜਗਤ ਦੇ ਕਈ ਨਾਮੀ ਕਲਾਕਾਰ ਪਹੁੰਚੇ ਸੀ।

ਹੋਰ ਪੜ੍ਹੋ : ਰਿਤਿਕ ਰੌਸ਼ਨ ਦੇ ਗੀਤ 'ਤੇ ਇਸ ਔਰਤ ਨੇ ਕੀਤਾ ਅਜਿਹਾ ਡਾਂਸ, ਹਰ ਕੋਈ ਔਰਤ ਦੀ ਜ਼ਿੰਦਾਦਿਲੀ ਦੀ ਕਰ ਰਿਹਾ ਤਾਰੀਫ਼, ਸੋਸ਼ਲ ਮੀਡੀਆ ‘ਤੇ ਛਾਇਆ ਇਹ ਵੀਡੀਓ

inside image of b praak with his late father

ਦਿੱਗਜ ਗਾਇਕ ਨਿਰਮਲ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਰਸਮ ਪੱਗੜੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਉੱਘੇ ਸੰਗੀਤਕਾਰ ਵਰਿੰਦਰ ਬੱਚਨ ਜੀ ਦੇ ਬੇਟੇ ਬੀ ਪਰਾਕ ਦੇ ਸਿਰ ਰਸਮ ਪੱਗੜੀ ਕਰਦੇ ਹੋਏ ਪੰਡਤ ਜੀ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਮਿੱਤਰ-ਦੋਸਤ!’। ਦੱਸ ਦਈਏ ਬੀਤੇ ਦਿਨ ਹੀ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਆਪਣੇ ਬਚਪਨ ਦੀ ਇੱਕ ਤਸਵੀਰ ਪੋਸਟ ਕੀਤੀ ਸੀ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਸੀ – ਮਿਸ ਯੂ ਡੈਡੀ ਅਤੇ ਰੋਣ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network