ਮੈਟ ਗਾਲਾ ਸਮਾਗਮ 'ਚ ਪਟਿਆਲਾ ਦੇ ਮਹਾਰਾਜਾ ਦਾ ਹਾਰ ਪਹਿਨਣ ਕਾਰਨ ਟ੍ਰੋਲ ਹੋਈ ਐਮਾ ਚੈਂਬਰਲੇਨ

written by Pushp Raj | May 10, 2022

ਮੈਟ ਗਾਲਾ ਇੱਕ ਅਜਿਹਾ ਸਮਾਗਮ ਹੈ, ਜਿਸ ਵਿੱਚ ਦੇਸ਼ -ਵਿਦੇਸ਼ ਦੇ ਕਈ ਕਲਾਕਾਰ ਹਿੱਸਾ ਲੈਂਦੇ ਹਨ। ਇਹ ਸਮਾਗਮ ਜ਼ਿਆਦਾਤਰ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਕਿਉਂਕਿ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਕਲਾਕਾਰ ਵੱਖ-ਵੱਖ ਤਰ੍ਹਾਂ ਦੇ ਫੈਸ਼ਨੇਬਲ ਪਹਿਰਾਵਾ ਤੇ ਵੱਖਰੇ ਅੰਦਾਜ਼ ਤਿਆਰ ਹੋ ਕੇ ਆਉਂਦੇ ਹਨ। ਇਸ ਵਾਰ ਪਾਪੂਲਰ ਇੰਟਰਨੈਟ ਸੈਂਸੇਸ਼ਨ ਐਮਾ ਚੇਂਬਰਲੇਨ ਆਪਣੀ ਨਵੇਂ ਅੰਦਾਜ਼ ਕਾਰਨ ਚਰਚਾ 'ਚ ਰਹੀ ਪਰ ਬਾਅਦ ਵਿੱਚ ਉਸ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ।

Image Source: Twitter

ਦਰਅਸਲ ਐਮਾ ਚੇਂਬਰਲੇਨ ਨੇ ਮੈਟ ਗਾਲਾ 2022 ਦੇ ਵਿੱਚ ਲਯੂਈ ਵੈਟੋਨ ਦੇ ਆਊਟਫਿਟ ਵਿੱਚ ਨਜ਼ਰ ਆਈ। ਐਮਾ ਬਹੁਤ ਸੋਹਣੀ ਲੱਗ ਰਹੀ ਸੀ। ਇਸ ਦੇ ਨਾਲ ਉਸ ਨੇ ਗਲੇ ਵਿੱਚ ਇੱਕ ਖੂਬਸੂਰਤ ਨੈਕਪੀਸ ਪਾਇਆ ਹੋਇਆ ਸੀ।

ਸੋਸ਼ਲ ਮੀਡੀਆ ਯੂਜ਼ਰਸ ਦਾ ਦਾਅਵਾ ਹੈ ਕਿ ਐਮਾ ਨੇ ਜੋ ਨੈਕਪੀਸ ਆਪਣੇ ਗਲੇ ਵਿੱਚ ਪਾਇਆ ਸੀ ਉਹ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਦਾ ਨੇਕ ਚੋਕਰਪੀਸ ਸੀ। ਇਸੇ ਕਾਰਨ ਹੁਣ ਸੋਸ਼ਲ ਮੀਡੀਆ 'ਤੇ ਐਮਾ ਦੇ ਲੁੱਕ ਤੋਂ ਜ਼ਿਆਦਾ ਨੈਕਪੀਸ ਦੀ ਚਰਚਾ ਹੋ ਰਹੀ ਹੈ। ਕਈ ਲੋਕ ਉਸ ਨੂੰ ਲਗਾਤਾਰ ਟ੍ਰੋਲ ਵੀ ਕਰ ਰਹੇ ਹਨ।
ਜਿਵੇਂ ਹੀ ਐਮਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਨੈਟੀਜ਼ਨਸ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਟ੍ਰੋਲਰਸ ਦਾ ਕਹਿਣਾ ਹੈ ਕਿ ਐਮਾ ਚੇਂਬਰਲੇਨ ਨੇ ਮੈਟ ਗਾਲਾ ਦੇ ਦੌਰਾਨ ਜੋ ਨੈਕਪੀਸ ਪਾਇਆ ਹੈ, ਉਹ ਭਾਰਤ ਤੋਂ ਚੋਰੀ ਕੀਤਾ ਗਿਆ ਹੈ।

 

Image Source: Twitter

ਇੱਕ ਯੂਜ਼ਰ ਨੇ ਲਿਖਿਆ, '#ਧੰਨਵਾਦ ਕਾਰਟੀ। ਇਹ ਪਟਿਆਲਾ ਦੇ ਮਹਾਰਾਜੇ ਦੇ ਗਹਿਣੇ ਹਨ। ਇਹ ਭਾਰਤੀ ਇਤਿਹਾਸ ਵਿੱਚ ਇੱਕ ਚੋਰੀ ਹੋਇਆ ਗਹਿਣਾ ਹੈ, ਨਾਂ ਕਿ ਮਸ਼ਹੂਰ ਲੋਕਾਂ ਨੂੰ ਦਿੱਤਾ ਗਿਆ ਇੱਕ ਸ਼ਾਨਦਾਰ ਟੁਕੜਾ। ਕਈ ਪੱਧਰਾਂ 'ਤੇ ਨਾਰਾਜ਼ਗੀ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਜਦੋਂ ਚੋਰੀ ਦਾ ਸਾਮਾਨ ਗਲੋਬਲ ਸਟੇਜ 'ਤੇ ਫਲਾਂਟ ਕੀਤਾ ਜਾਂਦਾ ਹੈ।'

ਹੋਰ ਪੜ੍ਹੋ : ਮਹੇਸ਼ ਬਾਬੂ ਨੇ ਦਿੱਤਾ ਵੱਡਾ ਬਿਆਨ, ਕਿਹਾ ਬਾਲੀਵੁੱਡ ਮੈਨੂੰ ਅਫੋਰਡ ਨਹੀਂ ਕਰ ਸਕਦਾ

ਜਾਣੋ ਪਟਿਆਲਾ ਦੇ ਮਹਾਰਾਜਾ ਦੇ ਇਸ ਨੈਕਪੀਸ ਦਾ ਇਤਿਹਾਸ
ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਕੋਲ ਡੀ ਬੀਮਰਸ ਨਾਂਅ ਦਾ ਹੀਰਾ ਸੀ। ਇਹ ਹੀਰਾ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਹੀਰਾ ਸੀ, ਜੋ ਉਨ੍ਹਾਂ ਨੇ ਆਪਣੇ ਹਾਰ ਦੇ ਵਿਚਕਾਰ ਜੜਵਾਇਆ ਸੀ। ਉਨ੍ਹਾਂ ਨੇ ਇਸਨੂੰ ਮਸ਼ਹੂਰ ਕੰਪਨੀ ਕਾਰਟੀਅਰ ਤੋਂ ਖਰੀਦਿਆ ਸੀ।

Image Source: Twitter

ਇਸ ਹੀਰੇ ਨੂੰ ਲੈ ਕੇ ਦਾਅਵਾ ਕੀਤਾ ਜਾਂਦਾ ਹੈ ਕਿ ਮਹਾਰਾਜਾ ਨੇ ਕੰਪਨੀ ਨੂੰ 1928 ਵਿੱਚ ਹਾਰ ਬਣਾਉਣ ਦਾ ਕੰਮ ਦਿੱਤਾ ਸੀ। ਮਹਾਰਾਜੇ ਦੇ ਪੁੱਤਰ ਯਾਦਵਿੰਦਰ ਸਿੰਘ ਵੱਲੋਂ 1948 ਵਿੱਚ ਪਹਿਨਣ ਤੋਂ ਬਾਅਦ ਇਹ ਹਾਰ ਅਚਾਨਕ ਗਾਇਬ ਹੋ ਗਿਆ ਸੀ। ਹਾਰ ਨੂੰ 50 ਸਾਲਾਂ ਬਾਅਦ ਲੰਡਨ ਵਿੱਚ ਕਾਰਟੀਅਰ ਦੇ ਪ੍ਰਤੀਨਿਧੀ ਐਰਿਕ ਨੁਸਬੌਮ ਕੋਲੋਂ ਬਰਾਮਦ ਕੀਤਾ ਗਿਆ ਸੀ। ਉਸ ਸਮੇਂ, ਇਸ ਹਾਰ ਵਿੱਚ ਡੀ ਬੀਅਰਸ ਪੱਥਰ ਅਤੇ ਬਰਮੀ ਰੂਬੀ ਨਹੀਂ ਸਨ। ਇਸ ਲਈ ਕਾਰਟੀਅਰ ਨੇ ਡੀ ਬੀਮਰਸ ਅਤੇ ਹੋਰ ਅਸਲੀ ਪੱਥਰਾਂ ਤੋਂ ਬਿਨਾਂ ਇਸ ਨੇਕਪੀਸ ਨੂੰ ਮੁੜ ਜੋੜਨ ਦੀ ਯੋਜਨਾ ਬਣਾਈ।

You may also like