‘Behri Duniya’ ਗੀਤ ਕਰ ਰਿਹਾ ਹੈ ਭਾਵੁਕ, ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਦੀ ਅਦਾਕਾਰੀ ਨੇ ਛੂਹਿਆ ਦਰਸ਼ਕਾਂ ਦੇ ਦਿਲਾਂ ਨੂੰ, ਦੇਖੋ ਵੀਡੀਓ

written by Lajwinder kaur | February 15, 2022

ਐਕਟਰ ਪਰਮੀਸ਼ ਵਰਮਾ ਤੇ ਅਦਾਕਾਰਾ ਨਿੱਕੀ ਤੰਬੋਲੀ ਦਾ ਚਰਚਿਤ ਗੀਤ ਬਹਿਰੀ ਦੁਨੀਆ ਰਿਲੀਜ਼ ਹੋ ਚੁੱਕਿਆ ਹੈ (Parmish Verma , Nikki Tamboli)। ਇਸ ਗੀਤ ਦੀ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ। ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਨੇ ਤੇ ਗਾਣਾ BEHRI DUNIYA ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਇਸ ਗੀਤ ਨੂੰ ਗਾਇਕਾ ਅਫਸਾਨਾ ਖ਼ਾਨ ਤੇ ਸਾਜ਼ ਨੇ ਮਿਲਕੇ ਗਾਇਆ ਹੈ।

ਹੋਰ ਪੜ੍ਹੋ :  ਸ਼ਹਿਨਾਜ਼ ਗਿੱਲ ਸਮੁੰਦਰ ਦੇ ਕੰਢੇ ਕਬੂਤਰਾਂ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਅਦਾਕਾਰਾ ਦਾ ਇਹ ਅੰਦਾਜ਼, ਦੇਖੋ ਵੀਡੀਓ

Parmish

ਇਸ ਗੀਤ ਦੇ ਬੋਲ ਪ੍ਰੀਤ ਸੁੱਖ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸ਼ੈਵੀ ਬੀਟਸ ਨੇ ਦਿੱਤਾ ਹੈ। ਗੀਤ ਤੇ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਪਰਮੀਸ਼ ਆਪਣੀ ਵਰਕ ਲਾਈਫ ਚ ਮਸ਼ਰੂਫ ਰਹਿੰਦਾ ਹੈ ਤੇ ਉਸ ਦੀ ਪਤਨੀ ਯਾਨੀਕਿ ਨਿੱਕੀ ਤੰਬੋਲੀ ਕੱਲੇਪਣ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਨੀਂਦ ਦੀਆਂ ਗੋਲੀਆਂ ਖਾਣ ਲੱਗ ਜਾਂਦੀ ਹੈ । ਜੋ ਕਿ ਉਸ ਦੀ ਸਿਹਤ ਨੂੰ ਖਰਾਬ ਕਰ ਦਿੰਦੀਆਂ ਨੇ ਤੇ ਉਸ ਦਾ ਸਰੀਰ ਪੈਰਾਲਾਈਜ਼ ਹੋ ਜਾਂਦਾ ਹੈ। ਡਾਕਟਰ ਪਰਮੀਸ਼ ਨੂੰ ਆਪਣੀ ਪਤਨੀ ਦਾ ਧਿਆਨ ਰੱਖਣ ਨੂੰ ਕਹਿੰਦੇ ਨੇ। ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੀ ਵਜ੍ਹਾ ਕਰਕੇ ਉਸਦੀ ਪਿਆਰੀ ਪਤਨੀ ਇਸ ਹਾਲਾਤਾਂ ਚ ਪਹੁੰਚ ਗਈ ਹੈ। ਇਸ ਗੀਤ ਦਾ ਵੀਡੀਓ ਸਾਵੀਓ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

parmish verma and nikki tamboli behri duniya teaser released

ਹੋਰ ਪੜ੍ਹੋ : ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟ੍ਰੇਲਰ ਬਿਆਨ ਕਰ ਰਿਹਾ ਹੈ ਡੌਂਕੀ ਲਾਕੇ ਅਮਰੀਕਾ ਜਾਣ ਵਾਲੇ ਨੌਜਵਾਨਾਂ ਦੀਆਂ ਮਜ਼ਬੂਰੀਆਂ ਅਤੇ ਦੁੱਖਾਂ ਦੀ ਕਹਾਣੀ, ਦੇਖੋ ਟ੍ਰੇਲਰ

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ ਸਟਾਰ ਕਲਾਕਾਰ ਨੇ। ਉਹ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਮੈਂ ਤੇ ਬਾਪੂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।

You may also like