ਭਾਵੁਕ ਹੋ ਕੇ ਗੈਰੀ ਸੰਧੂ ਨੇ ਸਾਂਝਾ ਕੀਤਾ ਆਪਣੀ ਮਰਹੂਮ ਮਾਂ ਦੇ ਨਾਲ ਇਹ ਖ਼ਾਸ ਵੀਡੀਓ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

written by Lajwinder kaur | June 25, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੈਰੀ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਬਹੁਤ ਘੱਟ ਦੇਖਿਆ ਗਿਆ ਹੈ ਜਦੋਂ ਉਹ ਆਪਣੇ ਪਰਿਵਾਰ ਬਾਰੇ ਕੁਝ ਸਾਂਝਾ ਕਰਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਮਰੂਹਮ ਮਾਂ ਤੇ ਪਾਲਤੂ ਡੌਗੀ ਰੈਮਬੋ ਦਾ ਅਣਦੇਖਿਆ ਵੀਡੀਓ ਸਾਂਝਾ ਕੀਤਾ ਹੈ।

punjabi singer garry sandhu inatagram post Image Source: Instagram
ਹੋਰ ਪੜ੍ਹੋ : ਅਖਿਲ ਦੇ ਆਉਣ ਵਾਲੇ ਨਵੇਂ ਗੀਤ ‘Paagla’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਅਖਿਲ ਤੇ ਅਵਨੀਤ ਕੌਰ ਦੀ ਜੋੜੀ
: ਗਾਇਕ ਹੈਪੀ ਰਾਏਕੋਟੀ ਲੈ ਕੇ ਆ ਰਹੇ ਨੇ ਮਾਂ-ਪੁੱਤ ਦੇ ਰਿਸ਼ਤੇ ਨੂੰ ਬਿਆਨ ਕਰਦਾ ਖ਼ੂਬਸੂਰਤ ਗੀਤ ‘ਮਾਂ ਦਾ ਦਿਲ’, ਦਰਸ਼ਕਾਂ ਵੱਲੋਂ ਪੋਸਟਰ ਨੂੰ ਮਿਲ ਰਿਹਾ ਹੈ ਰੱਜ ਕੇ ਪਿਆਰ
inside image of garry sandhu with his late mother and late doggy Image Source: Instagram
ਇਸ ਵੀਡੀਓ ‘ਚ ਉਹ ਆਪਣੇ ਰੈਮਬੋ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦੇਈਏ ਹਾਲ ‘ਚ ਉਨ੍ਹਾਂ ਦਾ ਪਾਲਤੂ ਰੈਮਬੋ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਜਾਣਾ ਤਾਂ ਸਭ ਨੇ ਆ ਜਿਹੜਾ ਜਾਂਦਾ ਉਨ੍ਹਾਂ ਨੂੰ ਪਤਾ ਇਸ ਦੁੱਖ ਦਾ...ਇਹ ਵੀਡੀਓ ਵਿੱਚ ਮੇਰਾ ਬਹੁਤ ਕੁਝ ਸੀ ਮੈਨੂੰ ਕਦੇ ਦੁਬਾਰਾ ਨਹੀਂ ਮਿਲਣਾ...ਮੇਰੀ ਸਭ ਨੂੰ ਇਹੀ ਸਲਾਹ ਤੇ ਬੇਨਤੀ ਆ ਫੈਮਿਲੀ ਦੁਬਾਰਾ ਨਹੀਂ ਮਿਲਦਾ ਜਿੰਨਾ ਵੀ ਸਮਾਂ ਤੇ ਪਿਆਰ ਆਪਣਿਆਂ ਨੂੰ ਦੇ ਸਕਦੇ ਹੋ ਜ਼ਰੂਰ ਦੇਵੋ’ । ਇਸ ਵੀਡੀਓ ਉੱਤੇ ਨਾਮੀ ਕਲਾਕਾਰ ਨੇ ਕਮੈਂਟ ਕਰਕੇ ਗੈਰੀ ਸੰਧੂ ਨੂੰ ਹੌਂਸਲਾ ਦਿੱਤਾ ਹੈ। ਇਹ ਵੀਡੀਓ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
garry sandhu post Image Source: Instagram
ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਹ ‘Good luck’ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।  
 
View this post on Instagram
 

A post shared by Garry Sandhu (@officialgarrysandhu)

0 Comments
0

You may also like