ਗਾਇਕ ਹਰਫ ਚੀਮਾ ਦੀ ਦੁਲਹਨ ਜੈਸਮੀਨ ਨੇ ਵਿਆਹ ਦੀਆਂ ਕੁਝ ਹੋਰ ਤਸਵੀਰਾਂ ਕੀਤੀਆਂ ਸਾਂਝੀਆਂ, ਦੇਖੋ ਤਸਵੀਰਾਂ
ਪੰਜਾਬੀ ਗਾਇਕ ਹਰਫ ਚੀਮਾ ਤੇ ਜੈਸਮੀਨ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ ਵਿੱਚ ਬੱਝੇ ਹਨ । ਵਿਆਹ ਤੋਂ ਬਾਅਦ ਹਰਫ ਚੀਮਾ ਦੀ ਦੁਲਹਨ ਜੈਸਮੀਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆ ਹਨ ਜਿਹੜੀਆ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਹ ਤਸਵੀਰਾਂ ਵਿਆਹ ਤੋਂ ਬਾਅਦ ਹੋਈ ਰਿਸੈਪਸ਼ਨ ਤੇ ਮਹਿੰਦੀ ਸੈਰੇਮਨੀ ਦੀਆਂ ਹਨ । ਇਹਨਾਂ ਤਸਵੀਰਾਂ ਵਿੱਚ ਜੈਸਮੀਨ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਹੈ ।
jasmine-kahlon
ਲੋਕ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰ ਰਹੇ ਹਨ ਤੇ ਆਪਣੇ-ਆਪਣੇ ਕਮੈਂਟ ਦੇ ਰਹੇ ਹਨ । ਇਹਨਾਂ ਤਸਵੀਰਾਂ ਨੂੰ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ ।ਇਹਨਾਂ ਤਸਵੀਰਾਂ ਵਿੱਚ ਜੈਸਮੀਨ ਦਾ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ । ਇਸ ਤੋਂ ਇਲਾਵਾ ਕੁਝ ਤਸਵੀਰਾਂ ਵਿਆਹ ਦੀਆਂ ਹਨ, ਜਿਨ੍ਹਾਂ ਵਿੱਚ ਹਰਫ ਚੀਮਾ ਤੇ ਜੈਸਮੀਨ ਨਜ਼ਰ ਆ ਰਹੇ ਹਨ ।
jasmine-kahlon
ਇਹਨਾਂ ਤਸਵੀਰਾਂ ਵਿੱਚ ਦੋਹਾਂ ਦੀ ਲੁੱਕ ਤਾਰੀਫ ਦੇ ਕਾਬਿਲ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਫ ਚੀਮਾ ਦੇ ਵਿਆਹ ਤੋਂ ਬਾਅਦ ਰਿਸੈਪਸ਼ਨ ਪਾਰਟੀ ਰੱਖੀ ਸੀ ਜਿਸ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਹਾਜ਼ਰੀ ਲਗਵਾਈ ਸੀ ।
harf-cheema-and-jasmine-kahlon
ਇੱਕ ਤਸਵੀਰ ਵਿੱਚ ਹਰਫ ਚੀਮਾ, ਜੈਸਮੀਨ ਤੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ ।
harf-cheema-and-jasmine-kahlon