ਕਰੀਨਾ ਅਤੇ ਸੈਫ ਅਲੀ ਖਾਨ ਦੇ ਲਾਡਲੇ ਤੈਮੂਰ ਦੀਆਂ ਤਸਵੀਰਾਂ ਤੇ ਵੀਡਿਓ ਹੋਈ ਵਾਇਰਲ, ਕਿਊਟ ਲੁੱਕ ਦੇ ਦੀਵਾਨੇ ਹੋਏ ਲੋਕ

Written by  Rupinder Kaler   |  November 01st 2018 05:32 AM  |  Updated: November 01st 2018 05:32 AM

ਕਰੀਨਾ ਅਤੇ ਸੈਫ ਅਲੀ ਖਾਨ ਦੇ ਲਾਡਲੇ ਤੈਮੂਰ ਦੀਆਂ ਤਸਵੀਰਾਂ ਤੇ ਵੀਡਿਓ ਹੋਈ ਵਾਇਰਲ, ਕਿਊਟ ਲੁੱਕ ਦੇ ਦੀਵਾਨੇ ਹੋਏ ਲੋਕ

ਬਾਲੀਵੱਡ ਐਕਟਰੈੱਸ ਕਰੀਨਾ ਅਤੇ ਸੈਫ ਅਲੀ ਖਾਨ ਦੇ ਲਾਡਲੇ ਤੈਮੂਰ ਆਪਣੀ ਕਿਊਟ ਲੁੱਕ ਕਰਕੇ ਸ਼ੋਸਲ ਮੀਡੀਆ 'ਤੇ ਅਕਸਰ ਛਾਏ ਰਹਿੰਦੇ ਹਨ । ਪਿਛਲੇ 10-12 ਦਿਨਾਂ ਤੋਂ ਤੈਮੂਰ ਕੈਮਰੇ ਦੀਆਂ ਨਜ਼ਰਾਂ ਤੋਂ ਕਾਫੀ ਦੂਰ ਸਨ । ਪਰ ਹਾਲ ਹੀ ਵਿੱਚ ਤੈਮੂਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।

ਹੋਰ ਵੇਖੋ :ਸ਼ੈਰੀ ਮਾਨ ਨੇ ਬੰਨ ਲਿਆ ਸਿਹਰਾ ਅਤੇ ਤਿਆਰ ਹੈ ‘ਮੈਰਿਜ ਪੈਲੇਸ’ ‘ਤੇ ਇੰਤਜ਼ਾਰ ਹੈ ਲਾੜੀ ਦਾ

 

Taimur Ali Khan Taimur Ali Khan

ਦਰਅਸਲ ਬੀਤੇ ਦਿਨ ਤੈਮੂਰ ਆਪਣੀ ਨੈਨੀ ਦੇ ਨਾਲ ਦਿਖਾਈ ਦਿੱਤੇ ਹਨ । ਇਸ ਦੌਰਾਨ ਤੈਮੂਰ ਨੇ ਕਾਲੇ ਰੰਗ ਦੀ ਮਾਨਸਟਰ ਟੀ-ਸ਼ਰਟ ਤੇ ਚਿੱਟੇ ਰੰਗ ਦੀ ਪੈਂਟ ਵਿੱਚ ਦਿਖਾਈ ਦਿੱਤੇ ਹਨ । ਇਸ ਦੌਰਾਨ ਤੈਮੂਰ ਜਿਸ ਤਰ੍ਹਾਂ ਹੀ ਗੱਡੀ ਵਿੱਚੋਂ ਬਾਹਰ ਆਏ ਪਹਿਲਾਂ ਤਾਂ ਉਹ ਸ਼ਾਂਤੀ ਨਾਲ ਖੜੇ ਰਹੇ ਫਿਰ ਉਹਨਾਂ ਨੇ ਫੋਟੋਗ੍ਰਾਫਰਾਂ ਨੂੰ ਆਪਣੀਆਂ ਫੋਟੋਆਂ ਖਿੱਚਣ ਦਿੱਤੀਆਂ, ਇਸ ਤੋਂ ਬਾਅਦ ਉਹ ਹੱਥ ਹਿਲਾਉਂਦੇ ਹੋਏ ਉਥੋਂ ਚਲੇ ਗਏ । ਤੈਮੂਰ ਦੀਆਂ ਇਹ ਫੋਟੋਆਂ ਉਹਨਾਂ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ ।

ਹੋਰ ਵੇਖੋ :ਗੀਤਾ ਜੈਲਦਾਰ ਦੇ ਗਾਣੇ ਨੂੰ ਲੈ ਕੇ ਪਿਆ ਪੰਗਾ, ਸ਼ੋਸਲ ਮੀਡੀਆ ‘ਤੇ ਹੋਇਆ ਲੀਕ ਦੇਖੋ ਵੀਡੀਓ

https://www.instagram.com/p/BpmTiEhgFLP/?taken-by=manav.manglani

ਤੈਮੂਰ ਦੀਆਂ ਤਸਵੀਰਾਂ ਨੂੰ ਲੈ ਕੇ ਕੁਝ ਦਿਨ ਪਹਿਲਾਂ ਖਬਰਾਂ ਆਈਆਂ ਸਨ ਕਿ ਸੈਫ ਅਤੇ ਕਰੀਨਾ ਨੇ ਤੈਮੂਰ ਦੀਆਂ ਫੋਟੋਆਂ ਲੈਣ 'ਤੇ ਰੋਕ ਲਗਾ ਦਿੱਤੀ ਹੈ । ਜਿਸ ਕਰਕੇ ਉਹ ਕੈਮਰੇ ਤੋਂ ਕਾਫੀ ਦਿਨ ਦੂਰ ਵੀ ਰਹੇ ਪਰ ਇਸ ਸਭ ਦੇ ਚਲਦੇ ਸੈਫ ਅਲੀ ਖਾਨ ਨੇ ਇੱਕ ਟੀਵੀ ਸ਼ੋਅ ਦੌਰਾਨ ਸਾਫ ਕਰ ਦਿੱਤਾ ਸੀ ਕਿ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਤੈਮੂਰ ਆਪਣੇ ਜਨਮ ਤੋਂ ਹੀ ਸਭ ਦੇ ਚਹੇਤੇ ਬਣੇ ਹੋਏ ਹਨ ।

ਹੋਰ ਵੇਖੋ :ਮਨਕਿਰਤ ਨੇ ਮੁਟਿਆਰ ਦਾ ਦੁਖਾਇਆ ਦਿਲ ,ਮੁਟਿਆਰ ਨੂੰ ਦਿਲ ਦੇਣ ਤੋਂ ਕੀਤਾ ਇਨਕਾਰ

https://www.instagram.com/p/BpmL8uGgCyE/?taken-by=manav.manglani

ਸ਼ੋਸਲ ਮੀਡੀਆ 'ਤੇ ਉਹਨਾਂ ਦੇ ਲੱਖਾਂ ਫਾਲੋਵਰਸ ਹਨ, ਇਸੇ ਲਈ ਉਹਨਾਂ ਦੇ ਨਾਂ 'ਤੇ ਪਤਾ ਨਹੀਂ ਕਿਨ੍ਹੇ ਹੀ ਇੰਸਟਾਗ੍ਰਾਮ ਦੇ ਅਕਾਉਂਟ ਬਣੇ ਹੋਏ ਹਨ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network