ਈਸ਼ਾ ਦਿਓਲ ਮਾਂ ਹੇਮਾ ਮਾਲਿਨੀ ਦੇ ਨਾਲ ਮਨਾ ਰਹੀ ਵੈਕੇਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | June 17, 2022

ਈਸ਼ਾ ਦਿਓਲ  (Esha Deol) ਏਨੀਂ ਦਿਨੀਂ ਮਾਂ ਹੇਮਾ ਮਾਲਿਨੀ (Hema Malini)  ਦੇ ਨਾਲ ਵੈਕੇਸ਼ਨ ‘ਤੇ ਹੈ ਅਤੇ ਕਿਸੇ ਹਿੱਲ ਸਟੇਸ਼ਨ ‘ਤੇ ਛੁੱਟੀਆਂ ਮਨਾ ਰਹੀ ਹੈ । ਇਨ੍ਹਾਂ ਤਸਵੀਰਾਂ ‘ਚ ਉਹ ਮਾਂ ਹੇਮਾ ਮਾਲਿਨੀ ਦੇ ਨਾਲ ਛੁੱਟੀਆਂ ਇਨਜੁਆਏ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਸਿਰਫ਼ ਕੁੜੀਆਂ ਦੀ ਯਾਤਰਾ, ਮੇਰੀ ਮੰਮੀ ਛੁੱਟੀਆਂ ‘ਤੇ ਸਾਡੇ ਨਾਲ’ ।

hema malini, image From instagram

ਹੋਰ ਪੜ੍ਹੋ : ਈਸ਼ਾ ਦਿਓਲ ਨੇ ਗੋੋਵਿੰਦਾ ਦੇ ਨਾਲ ਕੀਤਾ ਡਾਂਸ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਈਸ਼ਾ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਪਰ ਕੁਝ ਸਾਲ ਪਹਿਲਾਂ ਈਸ਼ਾ ਦਿਓਲ ਨੇ ਭਰਤ ਤਖਤਾਨੀ ਦੇ ਨਾਲ ਵਿਆਹ ਕਰਵਾ ਲਿਆ ਸੀ । ਜਿਸ ਤੋਂ ਬਾਅਦ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਜਦੋਂ ਉਹ ਦੋ ਧੀਆਂ ਦੀ ਮਾਂ ਬਣ ਚੁੱਕੀ ਹੈ ਤਾਂ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਰਹੀ ਹੈ ।

hema malini,,,- image From instagram

ਹੋਰ ਪੜ੍ਹੋ : ਇੱਕ ਦਿਨ ਲਈ ਟਰਿੱਪ ‘ਤੇ ਗਈ ਈਸ਼ਾ ਦਿਓਲ, ਵੀਡੀਓ ਕੀਤਾ ਸਾਂਝਾ

ਕੁਝ ਸਮਾਂ ਪਹਿਲਾਂ ਹੀ ਉਹ ਇੱਕ ਫ਼ਿਲਮ ‘ਚ ਨਜਰ ਆਈ ਸੀ । ਇਸ ਤੋਂ ਇਲਾਵਾ ਉਹ ਆਪਣੇ ਮਾਂ ਬਨਣ ਦੇ ਐਕਸਪੀਰੀਅੰਸ ‘ਤੇ ਕਿਤਾਬ ਅੰਮਾ ਮੀਆਂ ਵੀ ਲਿਖ ਚੁੱਕੀ ਹੈ । ਇਸ ਕਿਤਾਬ ‘ਚ ਉਸ ਨੇ ਤਜਰਬੇ ਸਾਂਝੇ ਕੀਤੇ ਹਨ । ਉਸ ਦੀ ਨਿੱਜੀ ਜਿੰਦਗੀ ਦੀ ਗੱਲ ਕਰੀਏ ਤਾਂ ਉਹ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੈ ਅਤੇ ਉਸ ਦੀ ਇੱਕ ਛੋਟੀ ਭੈਣ ਅਹਾਨਾ ਦਿਓਲ ਵੀ ਹੈ ।

Esha Deol image From instagram

ਅਹਾਨਾ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੀ ਹੈ ਅਤੇ ਉਸ ਦਾ ਕਦੇ ਇੰਸਟਾਗ੍ਰਾਮ ਅਕਾਊਂਟ ਵੀ ਕਿਧਰੇ ਨਜਰ ਨਹੀਂ ਆਉਂਦਾ । ਹੇਮਾ ਮਾਲਿਨੀ ਅਤੇ ਧਰਮਿੰਦਰ ਨੇ ਲਵ ਮੈਰਿਜ ਕਰਵਾਈ ਸੀ । ਇਸ ਤੋਂ ਪਹਿਲਾਂ ਧਰਮਿੰਦਰ ਨੇ ਪ੍ਰਕਾਸ਼ ਕੌਰ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਉਨ੍ਹਾਂ ਦੇ ਚਾਰ ਬੱਚੇ ਹਨ, ਦੋ ਧੀਆਂ ਅਤੇ ਦੋ ਪੁੱਤਰ ।

 

View this post on Instagram

 

A post shared by Esha Deol Takhtani (@imeshadeol)

You may also like