ਈਸ਼ਾ ਦਿਓਲ ਦੇ ਪਤੀ ਭਰਤ ਤਖਤਾਨੀ ਦਾ ਅੱਜ ਹੈ ਜਨਮਦਿਨ, ਅਦਾਕਾਰਾ ਨੇ ਵੀਡੀਓ ਸਾਂਝਾ ਕਰ ਦਿੱਤੀ ਵਧਾਈ

written by Shaminder | October 12, 2022 04:49pm

ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਧੀ ਈਸ਼ਾ (Esha Deol) ਨੇ ਆਪਣੇ ਇੰਸਟਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਪਤੀ (Husband) ਨੂੰ ਜਨਮ ਦਿਨ (Birthday) ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਬਹੁਤ ਹੀ ਖ਼ੂਬਸੂਰਤ ਕੈਪਸ਼ਨ ਇਸ ਵੀਡੀਓ ਦੇ ਨਾਲ ਦਿੱਤਾ ਹੈ ।

esha deol with her father

ਹੋਰ ਪੜ੍ਹੋ : ਐਮੀ ਵਿਰਕ ਦੀ ਫ਼ਿਲਮ ‘ਓਏ ਮੱਖਣਾ’ ਦਾ ਗੀਤ ਰਿਲੀਜ਼, ਸਪਨਾ ਚੌਧਰੀ ਦੇ ਠੁਮਕਿਆਂ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਜਨਮ ਦਿਨ ਮੁਬਾਰਕ ਰਾਧਿਆ ਅਤੇ ਮੀਰਾਇਆ ਦੇ ਡੈਡਾ ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਮੋਟੇ ਹੋਵੋ ਜਾਂ ਪਤਲੇ, ਮੈਂ ਤੁਹਾਨੂੰ ਹਮੇਸ਼ਾ ਲਈ ਆਪਣੇ ਦਿਲ ‘ਚ ਸੁਰੱਖਿਅਤ ਅਤੇ ਡੂੰਘਾਈ ਨਾਲ ਰੱਖਦੀ ਹਾਂ, ਖੁਸ਼ਹਾਲ, ਖੁਸ਼ ਅਤੇ ਤੰਦਰੁਸਤ ਰਹੋ’।

esha Deol with sister image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੇ ਕਿੰਨਰ ਸਮਾਜ ਦੇ ਲੋਕ, ਵੀਡੀਓ ਹੋ ਰਿਹਾ ਵਾਇਰਲ

ਈਸ਼ਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਤੋਂ ਬਾਅਦ ਕਈ ਸਿਤਾਰਿਆਂ ਨੇ ਵੀ ਭਰਤ ਤਖਤਾਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਈਸ਼ਾ ਦਿਓਲ ਅਤੇ ਭਰਤ ਤਖਤਾਨੀ ਇੱਕ ਦੂਜੇ ਨੂੰ ਸਕੂਲ ਸਮੇਂ ਤੋਂ ਹੀ ਜਾਣਦੀ ਸੀ। ਦੋਵਾਂ ਦੀ ਮੁਲਾਕਾਤ ਉਸ ਸਮੇਂ ਹੋਈ ਸੀ ਜਦੋਂ ਦੋਵੇਂ 13 ਸਾਲ ਦੇ ਸਨ । ਭਰਤ ਉਸੇ ਸਮੇਂ ਈਸ਼ਾ ਦੇ ਦੀਵਾਨੇ ਹੋ ਗਏ ਸਨ, ਜਦੋਂ ਉਨ੍ਹਾਂ ਨੇ ਈਸ਼ਾ ਦਿਓਲ ਨੂੰ ਪਹਿਲੀ ਵਾਰ ਵੇਖਿਆ ਸੀ ।

esha Deol image From instagram

ਈਸ਼ਾ ਨੇ ਆਪਣਾ ਫੋਨ ਨੰਬਰ ਭਰਤ ਨੂੰ ਟਿਸ਼ੂ ਪੇਪਰ ‘ਤੇ ਲਿਖ ਕੇ ਦਿੱਤਾ ਸੀ । ਭਰਤ ਤਖਤਾਨੀ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਈਸ਼ਾ ‘ਤੇ ਉਨ੍ਹਾਂ ਦਾ ਪਹਿਲਾ ਕ੍ਰਸ਼ ਸੀ ਅਤੇ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸਨ । ਈਸ਼ਾ ਦਿਓਲ ਦੋ ਧੀਆਂ ਦੀ ਮਾਂ ਹੈ । ਉਹ ਧਰਮਮਿੰਦਰ ਅਤੇ ਹੇਮਾ ਮਾਲਿਨੀ ਦੀ ਵੱਡੀ ਧੀ ਹੈ । ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਇਸ ਤੋਂ ਪਹਿਲਾਂ ਧਰਮਿੰਦਰ ਪ੍ਰਕਾਸ਼ ਕੌਰ ਦੇ ਨਾਲ ਵਿਆਹੇ ਹੋਏ ਸਨ ।

 

View this post on Instagram

 

A post shared by Esha Deol Takhtani (@imeshadeol)

You may also like