ਅਦਾਕਾਰਾ ਈਸ਼ਾ ਗੁਪਤਾ ਵੀ ਆਈ ਕੋਰੋਨਾ ਦੀ ਲਪੇਟ ‘ਚ, ਸਾਂਝੀ ਕੀਤੀ ਸਿਹਤ ਸਬੰਧੀ ਜਾਣਕਾਰੀ

written by Lajwinder kaur | January 10, 2022

ਕੋਰੋਨਾ ਜੋ ਕਿ ਇੱਕ ਵਾਰ ਫਿਰ ਤੋਂ ਬਹੁਤ ਹੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਜਿਸ ਕਰਕੇ ਹਰ ਰੋਜ਼ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆ ਰਹੇ ਨੇ। ਹਰ ਰੋਜ਼ ਮਨੋਰੰਜਨ ਜਗਤ ਤੋਂ ਸਿਤਾਰਿਆਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਹਾਲ ਹੀ ‘ਚ ਨਫੀਸਾ ਅਲੀ, ਅਰਿਜੀਤ ਸਿੰਘ, ਮਹੇਸ਼ ਬਾਬੂ ਅਤੇ ਬਾਹੂਬਲੀ ਦੇ ਕਟੱਪਾ ਯਾਨੀ ਸਤਿਆਰਾਜ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ।  ਹੁਣ ਕੋਰੋਨਾ ਸੰਕਰਮਿਤ ਸਿਤਾਰਿਆਂ ਦੀ ਸੂਚੀ ਵਿੱਚ ਨਵਾਂ ਨਾਮ ਈਸ਼ਾ ਗੁਪਤਾ ਦਾ ਹੈ। ਜੀ ਹਾਂ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ ( Esha Gupta Tests Positive for COVID)।

ਹੋਰ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪਰਮੀਸ਼ ਵਰਮਾ ਤੇ ਗੀਤ ਗਰੇਵਾਲ, ਪੋਸਟ ਪਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

Esha Gupta

ਇਹ ਜਾਣਕਾਰੀ ਈਸ਼ਾ ਗੁਪਤਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਈਸ਼ਾ ਗੁਪਤਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਦੱਸਿਆ ਹੈ ਕਿ ਉਹ ਵੀ ਕੋਰੋਨਾ ਦੀ ਲਪੇਟ 'ਚ ਆ ਗਈ ਹੈ। ਉਸ ਨੇ ਇਹ ਖਬਰ ਆਪਣੀ ਇੰਸਟਾ ਸਟੋਰੀ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ ਅਤੇ ਨਾਲ ਹੀ ਉਮੀਦ ਜਤਾਈ ਹੈ ਕਿ ਉਹ ਜਲਦੀ ਠੀਕ ਹੋ ਜਾਵੇਗੀ। ਜਿਵੇਂ ਹੀ ਅਦਾਕਾਰਾ ਨੇ ਇਹ ਜਾਣਕਾਰੀ ਸਾਂਝੀ ਕੀਤੀ, ਉਸਦੇ ਪ੍ਰਸ਼ੰਸਕ ਉਸਦੇ ਲਈ ਦੁਆਵਾਂ ਕਰ ਰਹੇ ਹਨ।

ਹੋਰ ਪੜ੍ਹੋ : ਕੈਟਰੀਨਾ ਕੈਫ ਤੋਂ ਬਾਅਦ ਵਿੱਕੀ ਕੌਸ਼ਲ ਨੇ ਵੀ ਸੋਸ਼ਲ ਮੀਡੀਆ 'ਤੇ ਜਤਾਇਆ ਪਿਆਰ, ਸਾਂਝਾ ਕੀਤੀ ਸੰਗੀਤ ਸੈਰੇਮਨੀ ਦੀ ਅਣਦੇਖੀ ਤਸਵੀਰ

esha gupta image

ਈਸ਼ਾ ਨੇ ਆਪਣੀ ਪੋਸਟ 'ਚ ਲਿਖਿਆ ਹੈ- 'ਪੂਰੀ ਸਾਵਧਾਨੀ ਵਰਤਣ ਤੋਂ ਬਾਅਦ ਵੀ ਮੈਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ ਹਾਂ। ਮੈਂ ਸਾਰੇ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰ ਰਹੀ ਹਾਂ ਅਤੇ ਆਪਣੇ ਆਪ ਨੂੰ ਆਪਣੇ ਘਰ ਵਿੱਚ ਕੁਆਰੰਟੀਨ ਕਰ ਲਿਆ ਹੈ। ਮੈਨੂੰ ਉਮੀਦ ਹੈ ਕਿ ਮੈਂ ਪਹਿਲਾਂ ਨਾਲੋਂ ਮਜ਼ਬੂਤ ​​ਵਾਪਸੀ ਕਰਾਂਗੀ। ਆਪ ਸਭ ਨੂੰ ਬੇਨਤੀ ਹੈ ਕਿ ਸੁਰੱਖਿਅਤ ਰਹੋ ਅਤੇ ਮਾਸਕ ਪਹਿਨੋ। ਆਪਣਾ ਪੂਰਾ ਧਿਆਨ ਰੱਖੋ ਅਤੇ ਮਾਸਕ ਨੂੰ ਟਾਪ ਅੱਪ ਕਰਨਾ ਨਾ ਭੁੱਲੋ।‘ ਇਸ ਤੋਂ ਪਹਿਲਾਂ ਵੀ ਕੋਰੋਨਾ ਦੀ ਤੀਜੀ ਲਹਿਰ ਵਿੱਚ ਕਈ ਸਿਤਾਰੇ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੁਝ ਠੀਕ ਹੋ ਗਏ ਹਨ ਅਤੇ ਕੁਝ ਦੀ ਜੰਗ ਅਜੇ ਵੀ ਜਾਰੀ ਹੈ। ਇਨ੍ਹਾਂ ਵਿੱਚ ਕਰੀਨਾ ਕਪੂਰ, ਸ਼ਨਾਇਆ ਕਪੂਰ, ਨਕੁਲ ਮਹਿਤਾ, ਜਾਨਕੀ ਪਾਰੇਖ, ਅਰਜੁਨ ਕਪੂਰ, ਸੀਮਾ ਖਾਨ, ਅੰਮ੍ਰਿਤਾ ਅਰੋੜਾ, ਸਵਰਾ ਭਾਸਕਰ, ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਉਮਾ ਚੋਪੜਾ ਵਰਗੇ ਕਈ ਸਿਤਾਰੇ ਸ਼ਾਮਲ ਹਨ।

 

You may also like