ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਈ ਇਸ ਬੇਬੇ ਦੇ ਹੌਸਲੇ ਨੂੰ ਹਰ ਕੋਈ ਕਰ ਰਿਹਾ ਹੈ ਸਲਾਮ, ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ ਇਹ ਵੀਡੀਓ

written by Lajwinder kaur | June 27, 2021

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕਿਸਾਨੀ ਅੰਦੋਲਨ 7 ਮਹੀਨੇ ਪੂਰਾ ਕਰ ਗਿਆ ਹੈ। ਦੇਸ਼ ਦਾ ਕਿਸਾਨ ਲਗਾਤਾਰ ਪਿਛਲੇ ਸੱਤ ਮਹੀਨਿਆਂ ਤੋਂ ਕਾਲੇ ਬਿੱਲਾਂ ਨੂੰ ਰੱਦ ਕਰਵਾਉਂਣ ਦੇ ਲਈ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਹੋਏ ਨੇ।

inside image of farmer protest

ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਹੋਈ ਭਾਵੁਕ, ਜਦੋਂ ਪਿਤਾ ਨੇ ਗਾਇਆ ‘ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ’ ਗੀਤ, ਦੇਖੋ ਵੀਡੀਓ

: ਗਾਇਕ ਹੈਪੀ ਰਾਏਕੋਟੀ ਲੈ ਕੇ ਆ ਰਹੇ ਨੇ ਮਾਂ-ਪੁੱਤ ਦੇ ਰਿਸ਼ਤੇ ਨੂੰ ਬਿਆਨ ਕਰਦਾ ਖ਼ੂਬਸੂਰਤ ਗੀਤ ‘ਮਾਂ ਦਾ ਦਿਲ’, ਦਰਸ਼ਕਾਂ ਵੱਲੋਂ ਪੋਸਟਰ ਨੂੰ ਮਿਲ ਰਿਹਾ ਹੈ ਰੱਜ ਕੇ ਪਿਆਰ

kisni andolan

ਜਿਸ ਕਰਕੇ ਬੀਤੇ ਦਿਨੀਂ ਵੱਖ-ਵੱਖ ਥਾਵਾਂ ਉੱਤੇ ਕਿਸਾਨੀ ਸੰਘਰਸ਼ ਦੇ ਸੱਤ ਮਹੀਨੇ ਪੂਰੇ ਹੋਣ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਕਰਕੇ ਵੱਡੀ ਗਿਣਤੀ ‘ਚ ਕਿਸਾਨ ਤੇ ਲੋਕ ਸੜਕਾਂ ਉੱਤੇ ਰੋਸ ਪ੍ਰਦਰਸ਼ਨ ਕਰ ਲਈ ਉੱਤਰੇ ਸਨ। ਇਸ ਸੰਘਰਸ਼ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ। ਅਜਿਹੇ ‘ਚ ਖਿੱਚ ਦਾ ਕੇਂਦਰ ਬਣੀ ਇਸ ਬੇਬੇ ਦੀ ਵੀਡੀਓ

inside image of bebe from kisani andoln on 7 month

ਜੀ ਹਾਂ ਇਸ ਬੇਬੇ ਦੇ ਹੌਸਲੇ ਨੂੰ ਹਰ ਇੱਕ ਸਲਾਮ ਕਰ ਰਿਹਾ ਹੈ । ਸੋਸ਼ਲ ਮੀਡੀਆ ਉੱਤੇ ਇਸ ਬੇਬੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਇਹ ਬਜ਼ੁਰਗ ਬੇਬੇ ਭੱਜ ਰਹੀ ਹੈ ਤੇ ਹੱਥ ‘ਚ ਕਿਸਾਨੀ ਝੰਡਾ ਹੈ ਤੇ ਸਰਕਾਰ ਨੂੰ ਲਾਹਨਤਾਂ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿਸ ਸਖ਼ਸ ਨੇ ਇਸ ਵੀਡੀਓ ਨੂੰ ਰਿਕਾਰਡ ਕੀਤਾ ਹੈ ਉਹ ਕਹਿ ਰਿਹਾ ਹੈ ਕਿ ਇਸ ਬੇਬੇ ਦੇ ਜਜ਼ਬੇ ਨੂੰ ਸਲਾਮ ਹੈ। ਇੱਥੋ ਪਤਾ ਚੱਲਦਾ ਹੈ ਕਿ ਕਿਸਾਨਾਂ ਅਤੇ ਕਿਸਾਨਾਂ ਦਾ ਸਾਥ ਦੇਣ ਵਾਲੇ ਲੋਕਾਂ ਦੇ ਹੌਸਲੇ ਬੁਲੰਦ ਨੇ।

0 Comments
0

You may also like