ਇਸ ਕੁੜੀ ਦੀ ਆਵਾਜ਼ ਹਰ ਕਿਸੇ ਨੂੰ ਆ ਰਹੀ ਪਸੰਦ, ਗਾਇਆ ਦਿਲਜੀਤ ਦੋਸਾਂਝ ਦਾ ਗਾਣਾ ‘ਵਾਈਬ’

written by Shaminder | September 20, 2021

ਪੂਨਮ ਕੰਡਿਆਰਾ (poonam Kandiara ) ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ ਉਹ ਦਿਲਜੀਤ ਦੋਸਾਂਝ (Diljit Dosanjh) ਦਾ ਗਾਣਾ ‘ਵਾਈਬ’ ਗਾਉੇਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰਕੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Poonam,,-min Image From Instagram

ਹੋਰ ਪੜ੍ਹੋ : ਭੈਣ ਦੇ ਨਾਲ ਨਜ਼ਰ ਆ ਰਿਹਾ ਇਹ ਬੱਚਾ ਹੈ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਕਈ ਹਿੱਟ ਫ਼ਿਲਮਾਂ ‘ਚ ਆ ਚੁੱਕਿਆ ਹੈ ਨਜ਼ਰ

ਪੂਨਮ ਕੰਡਿਆਰਾ ਦੇ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਰਲ ਹੋਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹੁਣ ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ।

 

View this post on Instagram

 

A post shared by Poonam🕊 (@itzpoonam23)

ਦੱਸ ਦਈਏ ਕਿ ਪੂਨਮ ਕੰਡਿਆਰਾ ਤੇ ਉਸ ਦਾ ਭਰਾ ਅਕਾਸ਼ ਕੰਡਿਆਰਾ ਵੀ ਵਧੀਆ ਗਾਇਕ ਹਨ ਅਤੇ ਹੁਣ ਤੱਕ ਕਈ ਗੀਤ ਗਾ ਚੁੱਕੇ ਹਨ । ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਪਿੰਡ ਨਾਲ ਸਬੰਧਤ ਇਹ ਭੈਣ ਭਰਾ ਦੀ ਜੋੜੀ ਗਾਉਣ ਦਾ ਸ਼ਂਕ ਰੱਖਦੀ ਹੈ ।

Aakash Kandiara, Poonam Image From Instagram

ਇਸ ਤੋਂ ਪਹਿਲਾਂ ਵੀ ਪੂਨਮ ਨੇ ਦਿਲਜੀਤ ਦੋਸਾਂਝ ਦਾ ਗੀਤ ਗਾਇਆ ਸੀ ।ਜਿਸ ਨੂੰ ਦਿਲਜੀਤ ਦੋਸਾਂਝ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਜਲਦ ਹੀ ਇਹ ਭੈਣ ਭਰਾ ਦੀ ਜੋੜੀ ਬਾਲੀਵੁੱਡ ‘ਚ ਵੀ ਗਾਣੇ ਗਾਉਂਦੀ ਨਜ਼ਰ ਆਏਗੀ ।

 

0 Comments
0

You may also like