ਬੱਚੇ ਦੀ ਇਸ ਵੀਡੀਓ ਨੂੰ ਦੇਖ ਕੇ ਹਰ ਇੱਕ ਨੂੰ ਆਪਣੇ ਬਚਪਨ ਦੀਆਂ ਸ਼ਰਾਰਤਾਂ ਆ ਜਾਣਗੀਆਂ ਯਾਦ

written by Rupinder Kaler | October 07, 2020

ਸਮਾਜਿਕ ਮੁੱਦਿਆਂ ਤੇ ਆਪਣੇ ਵਿਚਾਰ ਰੱਖਣ ਵਾਲੀ ਸਵਰਾ ਭਾਸਕਰ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਹੜਾ ਕਿ ਲੋਕਾਂ ਦਾ ਕਾਫੀ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ । ਇਸ ਵੀਡੀਓ ਵਿੱਚ ਇੱਕ ਬੱਚਾ ਜਬਰਦਸਤ ਭੰਗੜਾ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ । ਬੱਚੇ ਨੂੰ ਭੰਗੜਾ ਪਾਉਂਦੇ ਦੇਖ ਕੁੱਤੇ ਵੀ ਉਛਲਣ ਲੱਗ ਜਾਂਦੇ ਹਨ ਤੇ ਬੱਚੇ ਨੂੰ ਦੇਖ ਕੇ ਭੌਂਕਣ ਲੱਗ ਜਾਂਦੇ ਹਨ ।

swara

ਇਸ ਸਭ ਦੇ ਬਾਵਜੂਦ ਵੀ ਬੱਚਾ ਵੀ ਕੁੱਤਿਆਂ ਨੂੰ ਚਿੜਾਉਣ ਲਈ ਭੰਗੜਾ ਪਾਉਂਦਾ ਰਹਿੰਦਾ ਹੈ । ਬੱਚੇ ਦੀ ਇਸ ਸ਼ਰਾਰਤ ਨੂੰ ਦੇਖ ਕੇ ਸਵਰਾ ਵੀ ਆਪਣਾ ਹਾਸਾ ਨਹੀਂ ਰੋਕ ਸਕੀ ।ਉਹਨਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਇਹ ਬੱਚਾ…’ ਇਸ ਦੇ ਨਾਲ ਹੀ ਉਸ ਨੇ ਹੱਸਣ ਵਾਲਾ ਇਮੋਜ਼ੀ ਸ਼ੇਅਰ ਕੀਤਾ ਹੈ ।

ਹੋਰ ਪੜ੍ਹੋ : 

ਜੁਗਰਾਜ ਸੰਧੂ ਦਾ ਗੀਤ ‘ਲੋਡ ਚੱਕਦੀ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਸੰਨੀ ਦਿਓਲ ਨੇ ਇਹਨਾਂ ਕੁੜੀਆਂ ਨਾਲ ਲੜਾਇਆ ਇਸ਼ਕ

ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਲਈ ਨਹੀਂ ਬਲਕਿ ਇਸ ਕੁੜੀ ਲਈ ਅੰਮ੍ਰਿਤਾ ਸਿੰਘ ਨੂੰ ਦਿੱਤਾ ਸੀ ਵੱਡਾ ਧੋਖਾ

 

ਅਦਾਕਾਰਾ ਵੱਲੋਂ ਸ਼ੇਅਰ ਕੀਤੇ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕਾਂ ਵੱੱਲੋਂ ਇਸ ਵੀਡੀਓ ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ।

swara

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕੁੱਤੇ ਗੇਟ ਦੇ ਅੰਦਰ ਹਨ ਜਦੋਂ ਬੱਚਾ ਗੇਟ ਦੇ ਬਾਹਰ ਹੈ । ਭੰਗੜਾ ਪਾਉਣ ਵਾਲੇ ਬੱਚੇ ਦਾ ਇਹ ਅੰਦਾਜ਼ ਕਾਫੀ ਕਿਊਟ ਹੈ । ਇਸ ਨੂੰ ਦੇਖ ਕੇ ਹਰ ਇੱਕ ਨੂੰ ਆਪਣਾ ਬਚਪਨ ਯਾਦ ਆ ਜਾਵੇਗਾ ।

https://twitter.com/ReallySwara/status/1313370023507959810

You may also like