ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲੇ ਰਿਤਿਕ ਰੌਸ਼ਨ ਮਨਾ ਰਹੇ ਨੇ ਅੱਜ ਆਪਣਾ ਜਨਮ ਦਿਨ, ਸੁਜੈਨ ਨੇ ਕੀਤਾ ਬਰਥਡੇਅ ਵਿਸ਼

written by Lajwinder kaur | January 10, 2020

ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਦਾ ਅੱਜ ਜਨਮ ਦਿਨ ਹੈ। ਰਿਤਿਕ ਰੌਸ਼ਨ ਨੂੰ ਉਨ੍ਹਾਂ ਦੀ ਫ਼ਿਲਮਾਂ ਦੇ ਨਾਲ ਲੁਕ, ਸਟਾਈਲ, ਪਰਸਨੈਲਿਟੀ ਕਰਕੇ ਵੀ ਜਾਣਿਆ ਜਾਂਦਾ ਹੈ। ਹਾਲ ਹੀ ‘ਚ ਉਨ੍ਹਾਂ ਨੂੰ ਏਸ਼ੀਆ ‘ਚ ਦਸ਼ਕ ਦੇ ਸੈਕਸੀਅਸਟ ਪਰਸਨ ਦਾ ਖਿਤਾਬ ਹਾਸਿਲ ਹੋਇਆ। ਇਸ ਤੋਂ ਇਲਾਵਾ ਰਿਤਿਕ ਰੌਸ਼ਨ ਨੂੰ ਆਪਣੇ ਲੁਕਸ ਕਾਰਨ ਅਮਰੀਕਾ ਦੀ ਇੱਕ ਨਿੱਜੀ ਏਜੰਸੀ ਨੇ 'ਮੋਸਟ ਹੈਂਡਸਮ ਮੈਨ' ਦਾ ਟਾਇਟਲ ਦਿੱਤਾ ਗਿਆ ਸੀ। ਜਿਸਦੇ ਚੱਲਦੇ ਸੋਸ਼ਲ ਮੀਡੀਆ ਉੱਤੇ ਇਸ ਹੈਂਡਸਮ ਐਕਟਰ ਨੂੰ ਬਰਥਡੇਅ ਵਿਸ਼ ਕਰਨ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ। ਉਨ੍ਹਾਂ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਨੇ ਵੀ ਰਿਤਿਕ ਰੌਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਨੇ।

ਹੋਰ ਵੇਖੋ:‘ਜਿੰਦੇ ਮੇਰੀਏ’ ਦਾ ਰੋਮਾਂਟਿਕ ਗੀਤ ‘ਤੇਰੇ ਬਿਨ’ ਹੋਇਆ ਰਿਲੀਜ਼, ਇੱਕ-ਦੂਜੇ ਦੇ ਪਿਆਰ ‘ਚ ਡੁੱਬੇ ਨਜ਼ਰ ਆ ਰਹੇ ਨੇ ਪਰਮੀਸ਼ ਤੇ ਸੋਨਮ, ਦੇਖੋ ਵੀਡੀਓ

ਜੇ ਗੱਲ ਕਰੀਏ ਉਨ੍ਹਾਂ ਦੀ ਪਹਿਲੀ ਫ਼ਿਲਮ ਕਹੋ ਨਾ ਪਿਆਰ ਹੈ ਦੀ ਤਾਂ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਤਾਬੜ ਤੋੜ ਕਮਾਈ ਕੀਤੀ ਸੀ। ਪਰ ਇਸ ਫ਼ਿਲਮ ਤੋਂ ਬਾਅਦ ਕੁੜੀਆਂ ਰਿਤਿਕ ਰੌਸ਼ਨ ਨੂੰ ਪਾਉਣ ਲਈ ਪਾਗਲ ਹੋ ਗਈਆਂ ਸਨ। ਰਿਤਿਕ ਰੌਸ਼ਨ ਨੇ ਇੱਕ ਇੰਟਰਵਿਊਜ਼ ‘ਚ ਦੱਸਿਆ ਸੀ ਕਿ ਉਨ੍ਹਾਂ ਨੂੰ ਕਹੋ ਨਾ ਪਿਆਰ ਹੈ ਤੋਂ ਬਾਅਦ 30 ਹਜ਼ਾਰ ਤੋਂ ਵੱਧ ਮੈਰਿਜ ਪਰਪੋਜ਼ਲ ਆਏ ਸਨ। ਜੇ ਗੱਲ ਕਰੀਏ ਉਨ੍ਹਾਂ ਦੀ ਡੈਸ਼ਿੰਗ ਲੁੱਕ ਦੀ ਤਾਂ ਅੱਜ ਵੀ ਉਹ ਕਰੋੜਾਂ ਦਿਲਾਂ ਦੀ ਧੜਕਣ ਬਣੇ ਹੋਏ ਹਨ।

ਰਿਤਿਕ ਰੌਸ਼ਨ ਨੇ ਪਿਛਲੇ ਸਾਲ ਸੁਪਰ 30 ਵਰਗੀ ਸੁਪਰ ਹਿੱਟ ਫ਼ਿਲਮ ਦਿੱਤੀ ਸੀ। ਇਸ ਤੋਂ ਇਲਾਵਾ ਉਹ ਵਾਰ ਫ਼ਿਲਮ ਚ ਵੀ ਐਕਸ਼ਨ ਕਰਦੇ ਹੋਏ ਨਜ਼ਰ ਆਏ ਸਨ। ਜੇ ਝਾਤ ਮਾਰੀਏ ਰਿਤਿਕ ਰੌਸ਼ਨ ਦੇ ਫ਼ਿਲਮੀ ਕਰੀਅਰ ਤੇ ਤਾਂ ਉਨ੍ਹਾਂ ਨੇ ‘ਕਭੀ ਖੁਸ਼ੀ ਕਭੀ ਗਮ’, ‘ਗੁਜਾਰਿਸ਼’, ‘ਕੋਈ ਮਿਲ ਗਿਆ,’ ‘ਕ੍ਰਿਸ਼’, ‘ਅਗਨੀਪਥ’ ਤੇ ‘ਕਾਬਿਲ’  ਵਰਗੀਆਂ ਫ਼ਿਲਮਾਂ ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਹਨ।

You may also like