Advertisment

ਕੀ ਸੋਨਾਕਸ਼ੀ ਸਿੰਨ੍ਹਾ ਨੂੰ ਪੁਲਿਸ ਨੇ ਲਗਾਈ ਹੱਥਕੜੀ...!

author-image
By Rupinder Kaler
New Update
ਕੀ ਸੋਨਾਕਸ਼ੀ ਸਿੰਨ੍ਹਾ ਨੂੰ ਪੁਲਿਸ ਨੇ ਲਗਾਈ ਹੱਥਕੜੀ...!
Advertisment
ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿੰਨ੍ਹਾ ਏਨੀਂ ਦਿਨੀਂ ਆਪਣੀ ਫ਼ਿਲਮ 'ਖ਼ਾਨਦਾਨੀ ਸ਼ਫਾਖ਼ਾਨਾ' ਦੀ ਪ੍ਰਮੋਸ਼ਨ ਵਿੱਚ ਲੱਗੀ ਹੋਈ ਹੈ । ਇਸ ਸਭ ਦੇ ਚਲਦੇ ਉਹ ਇੱਕ ਰੇਡੀਓ ਚੈਨਲ ਤੇ ਇੰਟਰਵਿਊ ਕਰਨ ਲਈ ਪਹੁੰਚੀ । ਇਸ ਦੌਰਾਨ ਉਹਨਾਂ ਨੇ ਵਾਲਮੀਕੀ ਸਮਾਜ ਤੇ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ ਸੀ । ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਉੱਤਰ ਪ੍ਰਦੇਸ਼ ਵਿੱਚ ਪ੍ਰਦਰਸ਼ਨ ਹੋਇਆ । https://www.instagram.com/p/B0yY0D-A-6O/ ਜਦੋਂ ਹੰਗਾਮਾ ਵੱਧ ਗਿਆ ਤਾਂ ਸੋਨਾਕਸ਼ੀ ਨੇ ਇਸ ਟਿੱਪਣੀ ਲਈ ਆਪਣੇ ਟਵਿੱਟਰ ਤੇ ਟਵੀਟ ਕਰਕੇ ਵਾਲਮੀਕੀ ਸਮਾਜ ਤੋਂ ਮੁਆਫੀ ਮੰਗ ਲਈ । ਸੋਨਾਕਸ਼ੀ ਨੇ ਕਿਹਾ ਕਿ ਉਸ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ, ਇਹ ਸ਼ਬਦ ਉਹਨਾਂ ਦੇ ਜ਼ੁਬਾਨ ਤੋਂ ਸਹਿਜ ਸੁਭਾਅ ਹੀ ਨਿਕਲ ਗਿਆ ਸੀ । ਉਸ ਸਭ ਲਈ ਉਹ ਮੁਆਫੀ ਮੰਗਦੀ ਹੈ । https://twitter.com/sonakshisinha/status/1158096980616372228 ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਇੰਟਰਵਿਊ ਦੌਰਾਨ ਸੋਨਾਕਸ਼ੀ ਨੇ ਭੰਗੀ ਸ਼ਬਦ ਦੀ ਵਰਤੋਂ ਕੀਤੀ ਸੀ । ਇਸ ਮੁਆਫੀ ਤੋਂ ਪਹਿਲਾਂ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ , ਜਿਸ ਵਿੱਚ ਕਿਸੇ ਕੁੜੀ ਨੂੰ ਹੱਥਕੜੀਆਂ ਲਗਾਉਂਦੇ ਹੋਏ ਦਿਖਾਇਆ ਗਿਆ ਹੈ । ਕੁਝ ਲੋਕ ਇਸ ਵੀਡੀਓ ਨੂੰ ਸੋਨਾਕਸ਼ੀ ਦੇ ਇਸ ਵਿਵਾਦ ਨਾਲ ਜੋੜ ਕੇ ਦੇਖ ਰਹੇ ਹਨ । ਕੁਝ ਦਾ ਕਹਿਣਾ ਹੈ ਕਿ ਸੋਨਾਕਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਕਿ ਉਹਨਾਂ ਨੇ ਇਸ ਸਭ ਨੂੰ ਅਫਵਾਹ ਦੱਸਿਆ ਹੈ । https://www.instagram.com/p/B0z2KhcnznZ/
Advertisment

Stay updated with the latest news headlines.

Follow us:
Advertisment
Advertisment
Latest Stories
Advertisment