ਮਸ਼ਹੂਰ ਅਦਾਕਾਰ ਮਾਨਵ ਗੋਹਿਲ ਦੀ ਕੋਰੋਨਾ ਰਿਪੋਰਟ ਆਈ ਪਾਜਟਿਵ

written by Rupinder Kaler | April 13, 2021 03:31pm

ਕਰੋਨਾ ਵਾਇਰਸ ਦੇ ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਹੁਣ ਟੀਵੀ ਦੇ ਮਸ਼ਹੂਰ ਅਦਾਕਾਰ ਮਾਨਵ ਗੋਹਿਲ ਵੀ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋ ਗਏ ਹਨ। ਉਹਨਾਂ ਨੇ ਖੁਦ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਦਿੱਤੀ ਹੈ । ਉਨ੍ਹਾਂ ਨੇ ਖ਼ੁਦ ਨੂੰ ਘਰ ’ਚ ਹੀ ਕੁਆਰੰਟਾਇਨ ਕਰ ਲਿਆ ਹੈ।

image frommanavgohil's instagram

ਹੋਰ ਪੜ੍ਹੋ :

ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ, ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ

image from manavgohil's instagram

ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਨੋਟ ਸਾਂਝਾ ਕੀਤਾ ਹੈ। ਜਿਸ ’ਚ ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਨਾਲ ਉਨ੍ਹਾਂ ਦੀ ਜੰਗ ਜਾਰੀ ਹੈ। ਮਾਨਵ ਗੋਹਿਲ ਨੇ ਆਪਣੇ ਨੋਟ ’ਚ ਲਿਖਿਆ, ਇਹ ਸੱਚ ਹੈ ਕਿ ਕੋਈ ਵੀ ਜ਼ਿਆਦਾ ਸਾਧਵਾਨ ਹੋ ਸਕਦਾ ਹੈ।

image from manavgohil's instagram

ਸਾਰੀਆਂ ਸਾਵਧਾਨੀਆਂ ਦੇ ਬਾਵਜੂਦ, ਮੈਂ ਕੋਵਿਡ-19 ਤੋਂ ਸੰਕ੍ਰਮਿਤ ਹੋ ਗਿਆ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਮੇਰੇ ਸੰਪਰਕ ’ਚ ਆਏ ਹਨ, ਤੁਰੰਤ ਆਪਣੀ ਜਾਂਚ ਕਰਵਾ ਲੈਣ। ਆਪਣਾ ਖ਼ਿਆਲ ਰੱਖਣ ਅਤੇ ਸੁਰੱਖਿਅਤ ਰਹਿਣ।

You may also like