ਬਾਲੀਵੁੱਡ ਦਾ ਇਹ ਮਸ਼ਹੂਰ ਅਦਾਕਾਰ ਜ਼ਿੰਦਗੀ ਦੇ ਇਸ ਮੁਕਾਮ 'ਤੇ ਆ ਕੇ ਬੁਰੀ ਤਰ੍ਹਾਂ ਟੁੱਟ ਗਿਆ ਸੀ, ਜਾਣੋ ਪੂਰੀ ਕਹਾਣੀ

Written by  Shaminder   |  February 18th 2019 04:20 PM  |  Updated: February 18th 2019 04:25 PM

ਬਾਲੀਵੁੱਡ ਦਾ ਇਹ ਮਸ਼ਹੂਰ ਅਦਾਕਾਰ ਜ਼ਿੰਦਗੀ ਦੇ ਇਸ ਮੁਕਾਮ 'ਤੇ ਆ ਕੇ ਬੁਰੀ ਤਰ੍ਹਾਂ ਟੁੱਟ ਗਿਆ ਸੀ, ਜਾਣੋ ਪੂਰੀ ਕਹਾਣੀ

ਭੁੱਲੀਆਂ ਵਿਸਰੀਆਂ ਯਾਦਾਂ 'ਚੋਂ ਕੁਝ ਚਿਹਰੇ ਅਜਿਹੇ ਵੀ ਹੁੰਦੇ ਹਨ ਜੋ ਹਮੇਸ਼ਾ ਲਈ ਅਮਿੱਟ ਛਾਪ ਛੱਡ ਜਾਂਦੇ ਹਨ ਉਨਾਂ 'ਚੋਂ ਇੱਕ ਸਨ ਬਲਰਾਜ ਸਾਹਨੀ । ਜਿਨਾਂ ਨੇ ਆਪਣੀ ਸੰਜੀਦਾ 'ਤੇ ਭਾਵਨਾਤਮਕ ਅਦਾਕਾਰੀ ਨਾਲ ਚਾਰ ਦਹਾਕੇ ਤੱਕ ਸਿਨੇ ਪ੍ਰੇਮੀਆਂ ਦਾ ਭਰਪੂਰ ਮੰਨੋਰੰਜਨ ਕੀਤਾ ।ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਇੱਕ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਲੇਖਕ ਵੀ ਸਨ । ਜਿਨਾਂ ਨੇ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਸਾਹਿਤ ਦੀ ਸੇਵਾ ਵੀ ਕੀਤੀ । ਬਲਰਾਜ਼ ਸਾਹਨੀ ਅਜਿਹੇ ਅਦਾਕਾਰ ਸਨ ਜਿਨਾਂ ਨੂੰ ਨਿੱਤ ਨਵਾਂ ਸਿੱਖਣ ਦਾ ਸ਼ੌਕ ਸੀ 'ਤੇ ਅਦਾਕਾਰੀ 'ਚ ਤਾਂ ਉਨਾਂ ਨੇ ਸ਼ੌਹਰਤ ਦੀਆਂ ਸ਼ਿਖਰਾਂ ਨੂੰ ਛੂਹ ਲਿਆ ਸੀ ਪਰ ਉਹ ਕੁਝ ਨਵਾਂ ਸਿੱਖਣਾ ਚਾਹੁੰਦੇ ਸਨ ਉਨਾਂ ਨੇ ਸਕਰੀਨ ਪਲੇ ਰਾਈਟਿੰਗ 'ਚ ਹੱਥ ਅਜਮਾਇਆ । 1969 'ਚ ਉਨਾਂ ਨੂੰ ਪਦਮ ਸ਼੍ਰੀ ਐਵਾਰਡ ਵੀ ਮਿਲਿਆ ।

ਹੋਰ ਵੇਖੋ :ਪੁਲਵਾਮਾ ਹਮਲੇ ਨੂੰ ਲੈ ਕੇ ਪਾਲੀਵੁੱਡ ਅਤੇ ਬਾਲੀਵੁੱਡ ਤੋਂ ਬਾਅਦ ਖੇਡ ਜਗਤ ਨੇ ਵੀ ਕੁਝ ਇਸ ਤਰ੍ਹਾਂ ਜਤਾਇਆ ਰੋਸ

balraj sahni balraj sahni

ਪੰਜਾਬੀ ਸਾਹਿਤ 'ਚ ਉਨਾਂ ਨੇ ਵੱਡਮੁੱਲਾ ਯੋਗਦਾਨ ਪਾਇਆ।ਉਨਾਂ ਨੇ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨ 'ਪ੍ਰੀਤਲੜੀ' ਲਈ ਵੀ ਕੰਮ ਕੀਤਾ। ਬਲਰਾਜ ਸਾਹਨੀ ਨੇ ਸਿਰਫ ਅਦਾਕਾਰੀ 'ਚ ਹੀ ਆਪਣਾ ਯੋਗਦਾਨ ਨਹੀਂ ਪਾਇਆ ਉਹ ਇੱਕ ਅਜਿਹੀ ਸ਼ਖਸ਼ੀਅਤ ਸਨ ਜਿਨਾਂ ਨੇ ਅਦਾਕਾਰੀ ਨੂੰ ਜੀਵੰਤ ਰੂਪ 'ਚ ਪੇਸ਼ ਕਰਨ ਲਈ ਹਰ ਕਿਰਦਾਰ 'ਚ ਡੁੱਬ ਕੇ ਕੰਮ ਕੀਤਾ ।ਫਿਲਮ 'ਦੋ ਵੀਘਾ ਜ਼ਮੀਨ' 'ਚ ਉਨਾਂ ਨੇ ਇੱਕ ਰਿਕਸ਼ੇ ਵਾਲੇ ਦੇ ਕਿਰਦਾਰ ਨੂੰ ਫਿਲਮੀ ਪਰਦੇ 'ਤੇ ਸਾਕਾਰ ਕਰਨ ਲਈ ਪੰਦਰਾਂ ਦਿਨ ਤੱਕ ਖੁਦ ਰਿਕਸ਼ਾ ਚਲਾਇਆ ਅਤੇ ਰਿਕਸ਼ੇ ਵਾਲਿਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਹਾਸਲ ਕੀਤੀ ।

ਹੋਰ ਵੇਖੋ :ਵਾਇਸ ਆਫ ਪੰਜਾਬ ਸੀਜ਼ਨ -9 ‘ਚ ਵੇਖੋ ਪੰਜਾਬ ਦੇ ਸੁਰੀਲੇ ਟੈਲੇਂਟ ਨੂੰ

balraj sahni balraj sahni

ਇਸੇ ਤਰਾਂ ਕਾਬੂਲੀਵਾਲੇ ਦੇ ਕਿਰਦਾਰ ਨੂੰੰ ਨਿਭਾਉਣ ਲਈ ਉਹ ਕਈ ਦਿਨ ਤੱਕ ਕਾਬੂਲੀਵਾਲੇ ਨਾਲ ਰਹੇ । ਉਨਾਂ ਦਾ ਜਨਮ ਪਾਕਿਸਤਾਨ ਦੇ ਰਾਵਲਪਿੰਡੀ 'ਚ ਹੋਇਆ ਸੀ । ਉਨਾਂ ਦੀ ਪੜਾਈ ਪਾਕਿਸਤਾਨ ਦੀ  ਲਹੌਰ ਯੂਨੀਵਰਸਿਟੀ 'ਚ ਹੋਈ।ਲਹੌਰ ਯੂਨੀਵਰਸਿਟੀ ਤੋਂ ਹੀ ਉਨਾਂ ਨੇ ਇੰਗਲਿਸ਼ ਲਿਟਰੇਚਰ 'ਚ ਡਿਗਰੀ ਹਾਸਲ ਕੀਤੀ।ਡਿਗਰੀ ਕਰਨ ਤੋਂ ਬਾਅਦ ਉਹ ਰਾਵਲਪਿੰਡੀ ਪਰਤ ਆਏ ।

ਹੋਰ ਵੇਖੋ:ਕੰਠ ਕਲੇਰ ਨੇ ਪੁਲਵਾਮਾ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਦੇਖੋ ਵੀਡਿਓ

balraj_sahni_and_nanda_in_chhoti_bahen_ balraj_sahni_and_nanda_in_chhoti_bahen_

ਇੱਥੇ ਆ ਕੇ ਉਨਾਂ ਨੇ ਆਪਣੇ ਪੁਸ਼ਤੈਨੀ ਕਾਰੋਬਾਰ ਨੂੰ ਸਾਂਭਿਆਂ । ਇਸਦੇ ਨਾਲ ਹੀ ਉਨਾਂ ਨੇ ਹਿੰਦੀ 'ਚ ਡਿਗਰੀ ਹਾਸਲ  ਕੀਤੀ। ਇਸ ਤੋਂ ਬਾਅਦ ਜਲਦ ਹੀ ਉਨਾਂ ਦਾ ਵਿਆਹ ਦਮਯੰਤੀ ਨਾਲ ਹੋ ਗਿਆ ।ਇਸ ਤੋਂ ਬਾਅਦ ਉਹ ਆਪਣੀ ਪਤਨੀ ਸਮੇਤ ਰਾਵਲਪਿੰਡੀ ਛੱਡ ਕੇ ਗੁਰੂਦੇਵ ਰਵਿੰਦਰਨਾਥ ਟੈਗੋਰ ਦੇ ਸ਼ਾਂਤੀ ਨਿਕੇਤਨ ਪਹੁੰਚੇ।ਜਿੱਥੇ ਉਨਾਂ ਨੇ ਅੰਗ੍ਰੇਜ਼ੀ 'ਤੇ ਹਿੰਦੀ ਅਧਿਆਪਕ ਦੀ ਨੌਕਰੀ ਕੀਤੀ।ਇਸੇ ਦੋਰਾਨ ਉਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ।ਜਿਸਦਾ ਨਾਂਅ ਰੱਖਿਆ ਗਿਆ ਪ੍ਰੀਕਸ਼ਤ ਸਾਹਨੀ। ੧੯੩੮ 'ਚ ਬਲਰਾਜ ਸਾਹਨੀ ਮਹਾਤਮਾ ਗਾਂਧੀ ਦੇ ਸੰਪਰਕ 'ਚ ਆਏ ।'ਤੇ ਉਨਾਂ ਦੇ ਆਸ਼ੀਰਵਾਦ ਸਦਕਾ ਉਹ ਬੀ ਬੀ ਸੀ ਹਿੰਦੀ 'ਚ ਅਨਾਊਸਰ ਵਜੋਂ ਨੌਕਰੀ ਕੀਤੀ ।

ਹੋਰ ਵੇਖੋ:ਦਹਿਸ਼ਤਗਰਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਗਾਇਕ ਐਮੀ ਵਿਰਕ, ਕੀਤਾ ਵੱਡਾ ਐਲਾਨ

balraj_sahni balraj_sahni

੧੯੪੩ 'ਚ ਉਹ ਭਾਰਤ ਪਰਤ ਆਏ ਉਨਾਂ ਦਾ ਝੁਕਾਅ ਕਿਉਂਕਿ ਅਦਾਕਾਰੀ ਵੱਲ ਸੀ ਇਸ ਲਈ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨਾਂ ਨੇ ਇੰਡੀਅਨ ਪੀਪੁਲਸ ਥੀਏਟਰ ਐਸੋਸੀਏਸ਼ਨ 'ਚ ਨਾਟਕਾਂ ਦਾ ਮੰਚਨ ਸ਼ੁਰੂ ਕਰ ਦਿੱਤਾ।ਉਨਾਂ ਨੇ ੧੯੪੬ 'ਚ ਮੁੰਬਈ 'ਚ ਜਾ ਕੇ ਫਿਲਮ 'ਇਨਸਾਫ' ਤੋਂ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ।ਇਸ ਤੋਂ ਬਾਅਦ ਕੇ ਏ ਅਬਾਸ ਦੇ ਨਿਰਦੇਸ਼ਨ ਹੇਠ ਬਣੀ ੧੯੪੬ 'ਧਰਤੀ ਦੇ ਲਾਲ'  , 'ਦੂਰ ਚਲੇਂ' ਸਮੇਤ ਹੋਰ ਕਈ ਫਿਲਮਾਂ 'ਚ ਉਨਾਂ ਨੇ ਕੰਮ ਕੀਤਾ ਪਰ ਇੱਕ ਅਦਾਕਾਰ ਵਜੋਂ ਜੋ ਪਹਿਚਾਣ ਮਿਲੀ ਉਹ ਮਿਲੀ ੧੯੫੩ 'ਚ ਆਈ ਬਿਮਲ ਰਾਏ ਦੀ ਫਿਲਮ 'ਦੋ ਵੀਘਾ ਜ਼ਮੀਨ ' ਤੋਂ । ਇਸ ਫਿਲਮ ਨੇ ਕਾਨਸ ਫਿਲਮ ਫੈਸਟੀਵਲ 'ਚ ਅੰਤਰ ਰਾਸ਼ਟਰੀ ਐਵਾਰਡ ਹਾਸਲ ਕੀਤਾ ਸੀ ।

Balraj_Seema Balraj_Seema

ਇਸ ਫਿਲਮ 'ਚ ਉਨਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ ਆਪਣੀ ਅਦਾਕਾਰੀ ਦੀ ਬਦੌਲਤ ਉਹ ਬਹੁਤ ਹੀ ਜਲਦ ਲੋਕਾਂ 'ਚ ਹਰਮਨ ਪਿਆਰੇ ਹੋ ਗਏ । ਉਨਾਂ ਨੂੰ ਕਈ ਵੱਡੀਆਂ ਐਕਟ੍ਰੈਸ ਨਾਲ ਕੰਮ ਕਰਨ  ਦਾ ਮੌਕਾ ਮਿਲਿਆ । ਜਿਨਾਂ 'ਚੋਂ ਪਦਮਨੀ,ਨੂਤਨ,ਮੀਨਾ ਕੁਮਾਰੀ ਵੈਜੰਤੀ ਮਾਲਾ ਅਤੇ ਨਰਗਿਸ ਵਰਗੀਆਂ ਅਦਾਕਾਰਾਂ ਸ਼ਾਮਿਲ ਸਨ। ੧੯੫੫ 'ਚ ਉਨਾਂ ਦੀ 'ਬਿੰਦੀਆ ਸੀਮਾ' ,੧੯੫੮ 'ਚ ਆਈ 'ਸੋਨੇ ਕੀ ਚਿੜੀਆ',੧੯੫੯ 'ਚ ਸੱਟਾ ਬਜ਼ਾਰ ,੧੯੬੧ 'ਚ 'ਭਾਬੀ ਕੀ ਚੂੜੀਆਂ' ਸਮੇਤ ਕਈ ਅਣਗਿਣਤ ਫਿਲਮਾਂ 'ਚ ਉਨਾਂ ਨੇ ਕੰਮ ਕੀਤਾ ।

Balraj_Sahni Balraj_Sahni

੧੯੭੦ 'ਚ ਉਨਾਂ ਨੇ ਇੱਕ ਬੇਹਤਰੀਨ ਪੰਜਾਬੀ ਫਿਲਮ 'ਨਾਨਕ ਦੁਖੀਆ ਸਭ ਸੰਸਾਰ' 'ਚ ਅਦਾਕਾਰੀ ਦਾ ਬੇਹਤਰੀਨ ਨਮੂਨਾ ਪੇਸ਼ ਕੀਤਾ । ਵੰਡ ਦਾ ਸੰਤਾਪ ਬਲਰਾਜ ਸਾਹਨੀ ਨੇ ਵੀ ਆਪਣੇ ਪਿੰਡੇ 'ਤੇ ਹੰਢਾਇਆ ਸੀ 'ਤੇ ਉਨਾਂ ਦੀ ਫਿਲਮ 'ਗਰਮ ਹਵਾ' 'ਚ ਉਨਾਂ ਵਲੋਂ ਨਿਭਾਏ ਗਏ ਕਿਰਦਾਰ ਨੂੰ ਬਹੁਤ ਹੀ ਸਰਾਹਿਆ ਗਿਆ । ਪਰ ਇਸ ਫਿਲਮ 'ਚ ਉਹ ਆਪਣੀ ਅਦਾਕਾਰੀ ਦੀ ਪੇਸ਼ਕਾਰੀ ਨੂੰ ਨਹੀਂ ਵੇਖ ਸਕੇ ।

BalrajSahni- BalrajSahni-

ਫਿਲਮ ਦੇ ਡਬਿੰਗ ਦਾ ਕੰਮ ਪੂਰਾ ਹੋਣ ਤੋਂ ਇੱਕ ਦਿਨ ਬਾਅਦ ਹੀ ਉਨਾਂ ਦਾ ਦੇਹਾਂਤ ਹੋ ਗਿਆ । ਉਹ ਸਿਰਫ ਕਾਮਯਾਬ ਅਦਾਕਾਰ ਹੀ ਨਹੀਂ ਸਨ ,ਬਲਕਿ ਉਨਾਂ ਨੇ ਪੰਜਾਬੀ ਸਾਹਿਤ ਲਈ ਵੀ ਬਹੁਤ ਕੁਝ ਲਿਖਿਆ ।ਉਨਾਂ ਨੇ 'ਮੇਰਾ ਪਾਕਿਸਤਾਨੀ ਸਫਰ' ਲਿਖਿਆ ,ਉਸ ਤੋਂ ਬਾਅਦ ਉਨਾਂ ਨੇ ਕਿਤਾਬ ਲਿਖੀ 'ਮੇਰਾ ਰੂਸੀ ਸਫਰਨਾਮਾ' । ਆਪਣੀ ਸੰਜੀਦਾ ਅਦਾਕਾਰੀ ਨਾਲ ਲੋਕਾਂ 'ਚ ਆਪਣੀ ਖਾਸ ਪਹਿਚਾਣ ਬਨਾਉਣ ਵਾਲੇ ਬਲਰਾਜ ਸਾਹਨੀ ਦਾ ੧੩ ਅਪ੍ਰੈਲ ੧੯੭੩ 'ਚ ਆਪਣੇ ੬੦ਵੇਂ ਜਨਮ ਦਿਨ ਤੋਂ ਇੱਕ ਮਹੀਨਾ ਪਹਿਲਾਂ ਹੀ ਦਿਹਾਂਤ ਹੋ ਗਿਆ।ਉਹ ਆਪਣੀ ਧੀ ਸ਼ਬਨਮ ਦੀ ਬੇਵਕਤੀ ਮੌਤ ਤੋਂ ਬਾਅਦ ਕਾਫੀ ਪ੍ਰੇਸ਼ਾਨ ਸਨ । ਬਾਲੀਵੁੱਡ ਦਾ ਇਹ ਮਸ਼ਹੂਰ ਅਦਾਕਾਰ ਜ਼ਿੰਦਗੀ ਦੇ ਇਸ ਮੁਕਾਮ 'ਤੇ ਆ ਕੇ ਬੁਰੀ ਤਰ੍ਹਾਂ ਟੁੱਟ ਗਿਆ ਸੀ ,ਪੰਜਾਬੀ ਕਲਾ ਕੇਂਦਰ ਵਲੋਂ 'ਬਲਰਾਜ ਸਾਹਨੀ ਐਵਾਰਡ' ਦੀ ਸ਼ੁਰੂਆਤ ਵੀ ਕੀਤੀ ਗਈ ਹੈ । ਪੰਜਾਬੀ ਸਾਹਿਤ ਨੂੰ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਇਸ ਕਲਾਕਾਰ ਅਤੇ ਲੇਖਕ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network