ਮਸ਼ਹੂਰ ਡਿਜ਼ਾਈਨਰ ਸਵਪਨਿਲ ਸ਼ਿੰਦੇ ਨੇ ਆਪਣੇ ਆਪ ਨੂੰ ਦੱਸਿਆ ਟਰਾਂਸਵੂਮੈਨ

written by Rupinder Kaler | January 06, 2021

ਬਾਲੀਵੁੱਡ ਦੇ ਮਸ਼ਹੂਰ ਡਿਜ਼ਾਈਨਰ ਸਵਪਨਿਲ ਸ਼ਿੰਦੇ ਨੇ ਆਪਣੇ ਬਾਰੇ ਵੱਡਾ ਖੁਲਾਸਾ ਕੀਤਾ ਹੈ । ਸਵਪਨਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਆਪ ਨੂੰ ਟਰਾਂਸਵੂਮੈਨ ਦੱਸਿਆ ਹੈ। ਸਵਪਨਿਲ ਨੇ ਪੋਸਟ 'ਚ ਕਿਹਾ, "ਮੈਂ ਜਦੋਂ ਵੀ ਆਪਣਾ ਬਚਪਨ ਯਾਦ ਕਰਦਾ ਹਾਂ, ਮੈਨੂੰ ਬਹੁਤ ਤਕਲੀਫ ਹੁੰਦੀ ਹੈ। ਮੈਂ ਆਪਣੇ ਬਚਪਨ 'ਚ ਜ਼ਿਆਦਾਤਰ ਇਕੱਲਾ ਰਿਹਾ ਹਾਂ।

ਹੋਰ ਪੜ੍ਹੋ :

ਮੈਂ ਆਪਣੇ ਆਪ ਨੂੰ ਲੈ ਕੇ ਉਲਝਣ 'ਚ ਰਿਹਾ ਹਾਂ। ਮੇਰੇ ਬਾਕੀ ਮੁੰਡਿਆਂ ਤੋਂ ਥੋੜ੍ਹਾ ਵੱਖ ਹੋਣ ਕਾਰਨ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਕੂਲ, ਕਾਲਜ ਵਿੱਚ ਮੇਰੇ ਨਾਲ ਗਲਤ ਵਿਵਹਾਰ ਕੀਤਾ ਗਿਆ ਸੀ। ਮੈਂ ਉਸ ਦੌਰਾਨ ਦਮ ਘੁੱਟਿਆ ਮਹਿਸੂਸ ਕੀਤਾ।" ਉਸ ਨੇ ਅੱਗੇ ਕਿਹਾ, "ਮੈਂ 20 ਸਾਲਾਂ ਦਾ ਸੀ ਜਦੋਂ ਮੈਂ ਆਪਣੀ ਅਸਲੀਅਤ ਨੂੰ ਅਪਣਾਇਆ ਤੇ ਇਸ ਨਾਲ ਅੱਗੇ ਵਧਣ ਦੀ ਹਿੰਮਤ ਮਿਲੀ।"

ਉਸ ਨੇ ਲਿਖਿਆ, "ਮੈਂ 6 ਸਾਲ ਪਹਿਲਾਂ ਸਮਝਿਆ ਸੀ ਕਿ ਮੈਂ ਮੁੰਡਿਆਂ ਵੱਲ ਆਕਰਸ਼ਤ ਹਾਂ। ਇਸ ਨੂੰ ਸਵੀਕਾਰ ਕਰਨ ਤੋਂ ਬਾਅਦ ਮੈਂ ਜ਼ਿੰਦਗੀ 'ਚ ਸੁਖੀ ਹੋ ਗਿਆ। ਅੱਜ ਮੈਂ ਇਸ ਤੱਥ ਨੂੰ ਸਵੀਕਾਰ ਕਰਦਾ ਹਾਂ ਕਿ ਮੈਂ ਗੇਅ ਨਹੀਂ ਬਲਕਿ ਇੱਕ ਟ੍ਰਾਂਸਵੂਮੈਨ ਹਾਂ।"

0 Comments
0

You may also like