ਪ੍ਰਸਿੱਧ ਮਾਡਲ ਸੋਫੀਆ ਦੀ ਮੌਤ, ਸੈਲਫੀ ਲੈਣ ਦੌਰਾਨ ਹੋਇਆ ਹਾਦਸਾ

written by Shaminder | July 16, 2021

ਜੇ ਤੁਸੀਂ ਵੀ ਸੈਲਫੀ ਲੈਣ ਦੇ ਸ਼ੁਕੀਨ ਹੋ ਅਤੇ ਸੈਲਫੀ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ । ਸੈਲਫੀ ਲੈਣ ਦੇ ਚੱਕਰ ‘ਚ ਲੋਕ ਆਪਣਾ ਚੰਗਾ ਮਾੜਾ ਵੀ ਸੋਚਣਾ ਭੁੱਲ ਜਾਂਦੇ ਹਨ ਅਤੇ ਕਈ ਵਾਰ ਸੈਲਫੀ ਲੈਣਾ ਕਿਸੇ ਦੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ । ਅਜਿਹਾ ਹੀ ਕੁਝ ਹੋਇਆ ਹੈ  32 ਸਾਲ ਦੀ ਸੋਫੀਆ ਚੇਓਗ ਦੇ ਨਾਲ ।

Sophiya Image From Instagram
ਹੋਰ ਪੜ੍ਹੋ : ਬਿਨਾਂ ਤੇਲ ਦੇ ਚੱਲਦੀ ਹੈ ਇਹ ਕਾਰ, ਹਜ਼ਾਰਾਂ ਲੋਕਾਂ ਨੂੰ ਪਸੰਦ ਆਈ ਇਹ ਵਾਇਰਲ ਵੀਡੀਓ 
Sophiya,,, Image From Instagram
ਜਿਸ ਨੂੰ ਆਪਣੇ ਫਾਲੋਅਰਜ਼ ਨੂੰ ਹੈਰਾਨ ਕਰਨਾ ਮਹਿੰਗਾ ਪੈ ਗਿਆ ਹੈ ।ਖ਼ਬਰਾਂ ਮੁਤਾਬਿਕ ਸੋਫੀਆ ਐਡਵੇਂਚਰਜ਼ ਸੈਲਫੀ ਦੌਰਾਨ ਉੱਚੀ ਪਹਾੜੀ ਤੋਂ ਹੇਠਾਂ ਡਿੱਗ ਗਈ । ਜਿਸ ਕਾਰਨ ਉਸ ਦੀ ਮੌਤ ਹੋ ਗਈ ।ਸੋਫੀਆ ਚੇਓਗ ਬੀਤੇ ਸ਼ਨੀਵਾਰ ਨੂੰ ਆਪਣੇ ਦੋਸਤਾਂ ਨਾਲ ਹਾਂਗਕਾਂਗ ਦੇ ਹਾ ਪਾਰਕ ਨਵੀਂ ਨੇਚਰ ਪਾਰਕ ਘੁੰਮਣ ਗਈ ਸੀ।
Sophiya,. Image From Instagram
ਇਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਸੋਫੀਆ ਨੂੰ ਹਾਦਸੇ ਤੋਂ ਬਾਅਦ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੋਫੀਆ ਵਾਟਰਫਾਲ ਦੇ ਉਪਰੀ ਹਿੱਸੇ 'ਤੇ ਪਹੁੰਚ ਕੇ ਸੈਲਫੀ ਪੋਜ਼ ਬਣਾ ਰਹੀ ਸੀ ਉਦੋਂ ਹੀ ਉਸ ਦਾ ਬੈਲੇਂਸ ਵਿਗੜ ਗਿਆ ਹੈ ਤੇ ਉਹ ਹੇਠਾਂ ਡਿੱਗ ਗਈ। ਸੋਫੀਆ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਕਾਫੀ ਦੁਖੀ ਹਨ।
 
View this post on Instagram
 

A post shared by 🌵SOPHIA CHEUNG🌵 (@hike.sofi)

 

0 Comments
0

You may also like