ਮਸ਼ਹੂਰ ਗਾਇਕ ਜੁਬਿਨ ਨੌਟਿਆਲ ਜਲਦ ਹੀ ਕਰਨ ਜਾ ਰਹੇ ਨੇ ਵਿਆਹ, ਇਸ ਅਦਾਕਾਰਾ ਨਾਲ ਲੈਣਗੇ ਸੱਤ ਫੇਰੇ

Written by  Pushp Raj   |  March 12th 2022 02:31 PM  |  Updated: March 12th 2022 02:31 PM

ਮਸ਼ਹੂਰ ਗਾਇਕ ਜੁਬਿਨ ਨੌਟਿਆਲ ਜਲਦ ਹੀ ਕਰਨ ਜਾ ਰਹੇ ਨੇ ਵਿਆਹ, ਇਸ ਅਦਾਕਾਰਾ ਨਾਲ ਲੈਣਗੇ ਸੱਤ ਫੇਰੇ

ਆਪਣੀ ਜਾਦੂਈ ਆਵਾਜ਼ ਨਾਲ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ। ਗਾਇਕ  ਜੁਬਿਨ ਨੌਟਿਆਲ  ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਦੱਸ ਦਈਏਕ ਕਿ ਜੁਬਿਨਬੀਤੇ ਕੁਝ ਦਿਨਾਂ ਫ਼ਿਲਮ ਕਬੀਰ ਸਿੰਘ ਦੀ ਅਦਾਕਾਰਾ ਨਿਕਿਤਾ ਦੱਤਾ ਨਾਲ ਡੇਟਿੰਗ ਨੂੰ ਲੈ ਕੇ ਚਰਚਾ ਵਿੱਚ ਹਨ। ਹੁਣ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦੋਵੇਂ ਜਲਦ ਹੀ ਵਿਆਹ ਬੰਧਨ 'ਚ ਬੱਝਣ ਵਾਲੇ ਹਨ।

ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਜੁਬਿਨ ਅਤੇ ਨਿਕਿਤਾ ਦੱਤਾ ਨਾਲ ਡੇਟਿੰਗ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਪਾਪਾਰਾਜ਼ੀਸ ਵੱਲੋਂ ਦੋਹਾਂ ਨੂੰ ਕਈ ਵਾਰ ਲੰਚ ਡੇਟ ਦੇ ਦੌਰਾਨ ਇੱਕਠੇ ਸਪਾਟ ਕੀਤਾ ਗਿਆ ਹੈ। ਉਦੋਂ ਤੋਂ ਹੀ ਦੋਹਾਂ ਦੇ ਅਫੇਅਰ ਦੀਆਂ ਖਬਰਾਂ ਆ ਰਹੀਆਂ ਹਨ।

ਇਸ ਦੇ ਨਾਲ ਹੀ ਇਸ ਜੋੜੇ ਨੂੰ ਅਕਸਰ ਡਿਨਰ ਅਤੇ ਲੰਚ 'ਤੇ ਵੀ ਦੇਖਿਆ ਜਾਂਦਾ ਹੈ। ਦੋਵਾਂ ਨੂੰ ਏਅਰਪੋਰਟ 'ਤੇ ਵੀ ਇਕੱਠੇ ਦੇਖਿਆ ਗਿਆ ਸੀ। ਲੰਬੇ ਸਮੇਂ ਤੋਂ ਸਿੰਗਲ ਰਹਿ ਰਹੇ ਗਾਇਕ ਜੁਬਿਨ ਨੌਟਿਆਲ ਦੇ ਫੈਨਜ਼ ਬਹੁਤ ਖੁਸ਼ ਹਨ ਕਿ ਉਨ੍ਹਾਂ ਦਾ ਚਹੇਤਾ ਗਾਇਕ ਹੁਣ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਜੁਬਿਨ ਅਤੇ ਨਿਕਿਤਾ ਦਾ ਪਰਿਵਾਰ ਆਪਸ ਵਿੱਚ ਮਿਲ ਚੁੱਕਾ ਹੈ। ਨਿਕਿਤਾ ਆਪਣੇ ਪਰਿਵਾਰ ਨਾਲ ਉਤਰਾਖੰਡ 'ਚ ਗਾਇਕ ਜੁਬਿਨ ਦੇ ਘਰ ਗਈ ਸੀ ਅਤੇ ਉਸ ਤੋਂ ਬਾਅਦ ਜੁਬਿਨਨੇ ਮੁੰਬਈ 'ਚ ਨਿਕਿਤਾ ਦੇ ਪਰਿਵਾਰ ਨਾਲ ਮਿਲ ਕੇ ਦੋਹਾਂ ਦੇ ਵਿਆਹ ਕਰਵਾਉਣ ਦੀ ਗੱਲ ਕੀਤੀ ਹੈ।

ਇੱਥੇ, ਨਿਕਿਤਾ ਅਤੇ ਜੁਬਿਨ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਦੀਆਂ ਪੋਸਟਾਂ ਨੂੰ ਲਗਾਤਾਰ ਪਸੰਦ ਕਰਦੇ ਹੋਏ ਅੱਗੇ ਵੱਧ ਰਹੇ ਹਨ। ਇਨ੍ਹਾਂ ਪੋਸਟਾਂ ਰਾਹੀਂ ਦੋਵਾਂ ਵਿਚਾਲੇ ਪਿਆਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਨਾਲ ਜੁਬਿਨ ਦੇ ਫੈਨਜ਼ ਨੂੰ ਹੁਣ ਪੂਰੀ ਤਰ੍ਹਾਂ ਯਕੀਨ ਹੋ ਗਿਆ ਹੈ ਕਿ 'ਦਿਲ ਗ਼ਲਤੀ ਕਰ ਬੈਠਾ ਹੈ' ਫੇਮ ਗਾਇਕ ਜੁਬਿਨ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ।

ਹੋਰ ਪੜ੍ਹੋ : ਜੁਬਿਨ ਨੌਟਿਆਲ ਤੇ ਮੈਂਡੀ ਤੱਖਰ ਦੀ ਅਦਾਕਾਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਦੱਸ ਦਈਏ ਕਿ ਨਿਕਿਤਾ ਦੱਤਾ ਸ਼ਾਹਿਦ ਕਪੂਰ ਸਟਾਰਰ ਬਲਾਕਬਸਟਰ ਫਿਲਮ 'ਕਬੀਰ ਸਿੰਘ' 'ਚ ਅਭਿਨੇਤਰੀ ਦੀ ਭੂਮਿਕਾ 'ਚ ਨਜ਼ਰ ਆਈ ਸੀ। ਫਿਲਮ 'ਚ ਭੂਮਿਕਾ ਮੁਤਾਬਕ ਨਿਕਿਤਾ ਦੱਤਾ ਸ਼ਾਹਿਦ ਕਪੂਰ ਨਾਲ ਰੋਮਾਂਸ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆਈ ਸੀ। ਨਿਕਿਤਾ ਦੀ ਮੁਲਾਕਾਤ ਜੁਬਿਨ ਨਾਲ ਫਿਲਮ 'ਕਬੀਰ ਸਿੰਘ' ਦੇ ਸੈੱਟ 'ਤੇ ਹੋਈ ਸੀ। ਜੁਬਿਨ ਨੇ ਫਿਲਮ 'ਕਬੀਰ ਸਿੰਘ' 'ਚ 'ਤੁਝੇ ਕਿਤਨਾ ਚਾਹਨੇ ਲਗੇ ਹਮ' ਗੀਤ ਗਾਇਆ ਸੀ।

 

View this post on Instagram

 

A post shared by Nikita Dutta ? (@nikifying)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network