ਮਸ਼ਹੂਰ ਗਾਇਕ ਤਰਸੇਮ ਸਿੰਘ ਉਰਫ਼ ਸਟੀਰੀਓ ਨੇਸ਼ਨ ਦੀ ਸਿਹਤ ‘ਚ ਸੁਧਾਰ, ਗੰਭੀਰ ਬੀਮਾਰੀ ਦੇ ਨਾਲ ਜੂਝ ਰਿਹਾ ਗਾਇਕ

written by Shaminder | March 24, 2022

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤਰਸੇਮ ਸਿੰਘ ਸੈਣੀ (Tarsem Singh Saini)  ਉਰਫ਼ ਸਟੀਰੀਓ ਨੈਸ਼ਨ ਦੀ ਸਿਹਤ ‘ਚ ਸਿਹਤ ‘ਚ ਸੁਧਾਰ ਹੋ ਰਿਹਾ ਹੈ । ਕੁਝ ਦਿਨ ਪਹਿਲਾਂ ਉਨ੍ਹਾਂ ਦੇ ਬੀਮਾਰ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਅਤੇ ਉਨ੍ਹਾਂ ਦੀ ਦੋਸਤ ਨੇ ਵੀ ਜਾਣਕਾਰੀ ਸਾਂਝੀ ਕਰਦੇ ਹੋਏ ਖੁਲਾਸਾ ਕੀਤਾ ਸੀ ਕਿ ਜਿਗਰ ਦੀ ਸਮੱਸਿਆ ਦੇ ਕਾਰਨ ਉਹ ਕੋਮਾ ‘ਚ ਚਲੇ ਗਏ ਸਨ ।ਇਸ ਦੇ ਨਾਲ ਹੀ ਪ੍ਰਿਯੰਕਾ ਨੇ ਇਹ ਵੀ ਕਿਹਾ ਸੀ ਕਿ ਤਰਸੇਮ ਸਿੰਘ ਦੀ ਸਿਹਤ ਦੇ ਲਈ ਪ੍ਰਾਰਥਨਾ ਕਰਨ ।ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਖਬਰ ਸਾਹਮਣੇ ਆਈ ਹੈ ਕਿ ਇਸ ਦੇ ਨਾਲ ਹੀ ਤਰਸੇਮ ਦੇ ਪਰਿਵਾਰ ਨੇ ਵੀ ਉਸ ਸਿਹਤ ਬਾਰੇ ਅੱਪਡੇਟ ਦਿੱਤੀ ਹੈ ।

Tarsem Singh

ਹੋਰ ਪੜ੍ਹੋ : ਅਦਾਕਾਰ ਅਭਿਸ਼ੇਕ ਚੈਟਰਜੀ ਦਾ ਹੋਇਆ ਦਿਹਾਂਤ

ਪਰਿਵਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਲਿਖਿਆ ਹੈ “ਤਰਸੇਮ ਠੀਕ ਹੋ ਰਿਹਾ ਹੈ ਅਤੇ ਹੁਣ ਕੋਮਾ ਵਿੱਚ ਨਹੀਂ ਹੈ, ਉਸ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ । ਇਸ ਔਖੇ ਸਮੇਂ ਵਿੱਚ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ, ਸ਼ੁਭਕਾਮਨਾਵਾਂ ਅਤੇ ਸਮਰਥਨ ਲਈ ਬਹੁਤ ਬਹੁਤ ਧੰਨਵਾਦ। ਦੱਸ ਦਈਏ ਕਿ ਸਟੂਰੀਓ ਨੇਸ਼ਨ ਤਰਸੇਮ ਸਿੰਘ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ।

Tarsem singh,, image From instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਅੱਜ ਵੀ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਦੇ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਸਿਹਤਯਾਬ ਹੋ ਕੇ ਗਾਇਕ ਆਪਣੇ ਗੀਤਾਂ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਦਾ ਨਜ਼ਰ ਆਏਗਾ ।

 

View this post on Instagram

 

A post shared by Taz Stereo Nation (@tazstereonation)

You may also like