
ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਵਿਆਹਾਂ ਦੇ ਇਸ ਸੀਜ਼ਨ ‘ਚ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਡਾਇਰੈਕਟਰ ਵੀ ਘੋੜੀ ਚੜ ਗਿਆ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਰਵਿੰਦਰ ਖਹਿਰਾ (Arvindr Khaira) ਦੀ । ਜੋ ਬੀਤੇ ਦਿਨ ਆਪਣੀ ਦੋਸਤ ਲਵਿਕਾ ਸਿੰਘ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

ਹੋਰ ਪੜ੍ਹੋ : ਕਦੇ ਕਲੀਨਸ਼ੇਵ ਹੁੰਦੇ ਸਨ ਰਵੀ ਸਿੰਘ ਖਾਲਸਾ, ਸਿੱਖੀ ਵੱਲ ਕਿਵੇਂ ਮੁੜੇ ਰਵੀ ਸਿੰਘ ਖ਼ਾਲਸਾ, ਜਾਣੋ ਕਿਸ ਘਟਨਾ ਨੇ ਬਦਲੀ ਜ਼ਿੰਦਗੀ
ਅਰਵਿੰਦਰ ਖਹਿਰਾ ਦੀਆਂ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਸੱਜ ਵਿਆਹੀ ਲਾੜੀ ਦੇ ਨਾਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ । ਜਦੋਂਕਿ ਦੂਜੀ ਤਸਵੀਰ ‘ਚ ਉਹ ਬੀ ਪਰਾਕ ਦੇ ਨਾਲ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ‘ਚ ਉਹ ਲਵਿਕਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਬੈਠੇ ਹੋਏ ਮੁਸਕਰਾ ਰਹੇ ਹਨ ।

ਹੋਰ ਪੜ੍ਹੋ : ਅੱਧੀ ਰਾਤ ਨੂੰ ਸ਼ਹਿਨਾਜ਼ ਗਿੱਲ ਨੂੰ ਮਿਲ ਕੇ ਰੋਣ ਲੱਗ ਪਈ ਉਸ ਦੀ ਫੈਨ, ਸ਼ਹਿਨਾਜ਼ ਗਿੱਲ ਨੇ ਕਿਹਾ ਘਰ ਜਾਓ, ਵੇਖੋ ਵੀਡੀਓ
ਤੀਜੀ ਤਸਵੀਰ ‘ਚ ਉਹ ਲਵਿਕਾ ਸਿੰਘ ਦੇ ਗਲ ‘ਚ ਜੈ ਮਾਲਾ ਪਾਉਂਦੇ ਦਿਖਾਈ ਦੇ ਰਹੇ ਹਨ । ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ । ਗਾਇਕ ਬੀ ਪਰਾਕ ਨੇ ਵੀ ਆਪਣੇ ਗੀਤਾਂ ਦੇ ਨਾਲ ਖੂਬ ਸਮਾਂ ਬੰਨਿਆ ।

ਅਦਾਕਾਰਾ ਸਰਗੁਨ ਮਹਿਤਾ ਸਣੇ ਕਈ ਹਸਤੀਆਂ ਨੇ ਇਸ ਵਿਆਹ ‘ਚ ਰੌਣਕਾਂ ਵਧਾਈਆਂ । ਅਰਵਿੰਦਰ ਖਹਿਰਾ ਵੀ ਆਪਣੇ ਵਿਆਹ ‘ਚ ਨੱਚਦੇ ਹੋਏ ਨਜ਼ਰ ਆਏ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਦੱਸ ਦਈਏ ਕਿ ਅਰਵਿੰਦਰ ਖਹਿਰਾ ਨੇ ਆਪਣੀ ਲੌਂਗ ਟਾਈਮ ਗਰਲ ਫ੍ਰੈਂਡ ਲਵਿਕਾ ਸਿੰਘ ਦੇ ਨਾਲ ਵਿਆਹ ਕਰਵਾਇਆ ਹੈ ।