ਮਸ਼ਹੂਰ ਟੀਵੀ ਅਦਾਕਾਰਾ ਲਤਾ ਸਬਰਵਾਲ ਨੇ ਕਰਵਾਈ ਬੋਟਾਕਸ ਸਰਜਰੀ, ਵੀਡੀਓ ਸ਼ੇਅਰ ਕਰ ਦੱਸਿਆ ਆਪਣਾ ਤਜ਼ਰਬਾ

written by Pushp Raj | September 06, 2022

Lata Sabarwal's Botox surgery: ਅਕਸਰ ਤੁਸੀਂ ਕਈ ਬਾਲੀਵੁੱਡ ਸੈਲੇਬਸ ਵੱਲੋਂ ਸੋਹਣੇ ਵਿਖਣ ਲਈ ਪਲਾਸਟਿਕ ਸਰਜਰੀ ਕਰਵਾਏ ਜਾਣ ਬਾਰੇ ਖ਼ਬਰਾਂ ਸੁਣਿਆਂ ਹੋਣਗੀਆਂ, ਪਰ ਕੀ ਤੁਸੀਂ ਕਦੇ ਬੋਟਾਕਸ ਸਰਜਰੀ ਬਾਰੇ ਸੁਣਿਆ ਹੈ। ਜੀ ਹਾਂ ਯੇ ਰਿਸ਼ਤਾ ਕਯਾ ਕਹਿਲਾਤਾ ਹੈ ਫੇਮ ਟੀਵੀ ਅਦਾਕਾਰਾ ਲਤਾ ਸਬਰਵਾਲ ਨੇ ਹਾਲ ਹੀ ਵਿੱਚ ਆਪਣੀ ਬੋਟਾਕਸ ਸਰਜਰੀ ਕਰਵਾਈ ਹੈ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ।

Image Source :Instagram

ਅਦਾਕਾਰਾ ਲਤਾ ਸਭਰਵਾਲ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ। ਆਪਣੀ ਇਸ ਵੀਡੀਓ ਦੇ ਵਿੱਚ ਲਤਾ ਸਬਰਵਾਲ ਨੇ ਖੁਲਾਸਾ ਕੀਤਾ ਕਿ ਉਸ ਨੇ ਜਵਾਨ ਦਿਖਣ ਲਈ ਬੋਟਾਕਸ ਸਰਜਰੀ ਦਾ ਸਹਾਰਾ ਲਿਆ ਹੈ। ਇਸ ਵੀਡੀਓ 'ਤੇ ਉਨ੍ਹਾਂ ਨੂੰ ਲੱਖਾਂ ਵਿਊਜ਼ ਵੀ ਮਿਲ ਚੁੱਕੇ ਹਨ ਅਤੇ ਫੈਨਜ਼ ਨੇ ਅਦਾਕਾਰਾ ਕੋਲੋਂ ਇਸ ਸਰਜਰੀ ਸਬੰਧੀ ਕਈ ਸਵਾਲ ਵੀ ਪੁੱਛੇ ਹਨ।

ਦੱਸ ਦਈਏ ਕਿ ਲਤਾ ਨੇ ਆਪਣੇ ਅਧਿਕਾਰਿਤ ਯੂਟਿਊਬ ਚੈਨਲ 'Lataa's Inspiring Life' ਉੱਤੇ ਇਹ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਦੇ ਵਿੱਚ ਲਤਾ ਨੇ ਆਪਣੀ ਨਿੱਜੀ ਜ਼ਿੰਦਗੀ ਤੇ ਬੋਟਾਕਸ ਸਰਜਰੀ ਕਰਵਾਉਣ ਦਾ ਤਜ਼ਰਬਾ ਵੀ ਸਾਂਝਾ ਕੀਤਾ ਹੈ।

ਆਪਣੀ ਵੀਡੀਓ ਦੇ ਵਿੱਚ ਅਦਾਕਾਰਾ ਨੇ ਦੱਸਿਆ ਕਿ 40 ਸਾਲ ਦੀ ਉਮਰ ਵਿੱਚ ਉਸ ਦੇ ਚਿਹਰੇ ਉੱਤੇ ਫਾਈਨ ਲਾਈਨਸ ਨਜ਼ਰ ਆਉਣ ਲੱਗ ਪਈਆਂ ਸਨ। ਇਸ ਦੇ ਚੱਲਦੇ ਉਹ ਆਪਣੇ ਲੁੱਕਸ ਨੂੰ ਲੈ ਅਸੁਰੱਖਿਅਤ ਮਹਿਸੂਸ ਕਰਨ ਲੱਗੀ। ਫਿਰ ਉਸ ਨੇ ਇਸ ਦੇ ਲਈ ਆਪਣੇ ਸਕਿਨ ਮਾਹਰ ਡਾਕਟਰ ਕੋਲੋਂ ਸਲਾਹ ਲਈ। ਡਾਕਟਰ ਨੇ ਲਤਾ ਨੂੰ ਬੋਟਾਕਸ ਸਰਜਰੀ ਕਰਵਾਉਣ ਦਾ ਸੁਝਾਅ ਦਿੱਤਾ, ਪਰ ਨਾਲ ਹੀ ਡਾਕਟਰ ਨੇ ਇਹ ਵੀ ਕਿਹਾ ਕਿ ਇਸ ਨਾਲ ਚਮੜੀ ਬਹੁਤ ਜਵਾਨ ਅਤੇ ਚੰਗੀ ਲੱਗਦੀ ਹੈ ਪਰ 6 ਮਹੀਨੇ ਬਾਅਦ ਇਸ ਦਾ ਅਸਰ ਖ਼ਤਮ ਹੋ ਜਾਂਦਾ ਹੈ ਅਤੇ ਚਮੜੀ ਪਹਿਲਾਂ ਵਰਗੀ ਹੋ ਜਾਂਦੀ ਹੈ।

ਲਤਾ ਨੇ ਅੱਗੇ ਦੱਸਿਆ ਕਿ ਉਹ ਸਰਜਰੀ ਨੂੰ ਲੈ ਕੇ ਬਹੁਤ ਡਰੀ ਹੋਈ ਸੀ ਪਰ ਡਾਕਟਰ ਦੇ ਕਹਿਣ 'ਤੇ ਉਹ ਸਹਿਜ ਹੋ ਗਈ ਅਤੇ ਉਸ ਨੇ ਇਹ ਸਰਜਰੀ ਕਰਵਾਈ। ਉਸ ਨੇ ਅੱਖਾਂ ਦੇ ਹੇਠਾਂ ਅਤੇ ਬੁੱਲ੍ਹਾਂ ਦੇ ਨੇੜੇ ਬੋਟਾਕਸ ਸਰਜਰੀ ਕਰਵਾਈ। ਬੋਟਾਕਸ ਸਰਜਰੀ ਦਾ ਤਜਰਬਾ ਸਾਂਝਾ ਕਰਦੇ ਹੋਏ ਲਤਾ ਨੇ ਕਿਹਾ ਕਿ ਇਸ ਨਾਲ ਸੱਚਮੁੱਚ ਸਕਿਨ ਚੰਗੀ ਲੱਗਣ ਲੱਗ ਪਈ ਹੈ। ਸ਼ੋਅ ਦੇ ਸੈੱਟ 'ਤੇ ਵੀ ਲੋਕਾਂ ਨੇ ਉਸ ਦੀ ਸਕਿਨ ਦੀ ਤਾਰੀਫ ਕੀਤੀ, ਪਰ ਲਤਾ ਨੇ ਅੱਗੇ ਦੱਸਿਆ ਕਿ ਉਹ ਹਮੇਸ਼ਾ ਇਸ ਡਰ ਤੋਂ ਚਿੰਤਤ ਰਹਿੰਦੀ ਸੀ ਕਿ 6 ਮਹੀਨਿਆਂ ਬਾਅਦ ਮੇਰੀ ਸਕਿਨ ਮੁੜ ਪਹਿਲਾਂ ਵਾਂਗ ਹੋ ਜਾਵੇਗੀ।

Image Source :Instagram

ਹੋਰ ਪੜ੍ਹੋ: ਕੀ ਫ਼ਿਲਮ ਆਸ਼ਕੀ 3 'ਚ ਕਾਰਤਿਕ ਆਰੀਅਨ ਨਾਲ ਨਜ਼ਰ ਆਵੇਗੀ ਇਹ ਟੀਵੀ ਅਦਾਕਾਰਾ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਅਦਾਕਾਰਾ ਨੇ ਦੱਸਿਆ ਕਿ ਅੰਤ ਵਿੱਚ ਉਸ ਨੇ ਫੈਸਲਾ ਕੀਤਾ ਕਿ ਹੁਣ ਉਹ ਕਿਸੇ ਗੈਰ-ਕੁਦਰਤੀ ਚੀਜ਼ ਜਾਂ ਸਰਜਰੀ ਦਾ ਸਹਾਰਾ ਨਹੀਂ ਲਵੇਗੀ। ਆਪਣੀ ਜੀਵਨ ਸ਼ੈਲੀ ਵਿੱਚ ਕੁਦਰਤੀ ਚੀਜ਼ਾਂ ਦੀ ਹੀ ਵਰਤੋਂ ਕਰੇਗੀ। ਅਦਾਕਾਰਾ ਨੇ ਵੀਡੀਓ ਵਿੱਚ ਫੈਨਜ਼ ਵੱਲੋਂ ਪੁੱਛੇ ਗਏ ਕਈ ਸਵਾਲਾਂ ਦਾ ਜਵਾਬ ਵੀ ਦਿੱਤਾ ਅਤੇ ਉਨ੍ਹਾਂ ਨੂੰ ਰੋਜ਼ਾਨਾ ਕਸਰਤ ਕਰਨ ਤੇ ਕੁਦਰਤੀ ਚੀਜ਼ਾਂ ਅਪਨਾਉਣ।

You may also like