ਸਿੱਧੂ ਮੂਸੇਵਾਲਾ ਦੇ ਫੈਨ ਨੇ ਦਾਅਵਾ ਕਰਦੇ ਹੋਏ ਕਿਹਾ ਸਿੱਧੂ ਦੇ ਮਾਪੇ ਉਸ ਨੂੰ ਲੈਣਗੇ ਗੋਦ, ਜਾਣੋ ਕੀ ਹੈ ਸੱਚਾਈ

written by Pushp Raj | January 18, 2023 05:47pm

Fan claimed Sidhu Moosewala's parents adopt him: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਇਸ ਦੁਨੀਆ 'ਚ ਨਹੀਂ ਰਹੇ, ਪਰ ਅਜੇ ਵੀ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਦਿਲਾਂ 'ਚ ਵੱਸੇ ਹੋਏ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਇਹ ਦਾਅਵਾ ਕਰ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਬਹੁਤ ਜਲਦ ਉਸ ਨੂੰ ਗੋਦ ਲੈ ਲੈਣਗੇ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

Sidhu Moose Wala's Bhog and Antim Ardaas to be held on THIS date Image Source: Twitter

ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਦੇ ਵਿੱਚ ਸਿੱਧੂ ਦੇ ਇੱਕ ਫੈਨ ਨੇ ਇਹ ਦਾਅਵਾ ਕੀਤਾ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਉਸ ਦੇ ਸੁਫਨੇ ਵਿੱਚ ਆਏ ਸਨ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਮੂਸਾ ਪਿੰਡ ਜਾ ਕੇ ਮੇਰੇ ਮਾਪਿਆਂ ਨੂੰ ਮਿਲ ਕੇ ਆਵੇ।

ਫੈਨ ਨੇ ਆਪਣੀ ਵੀਡੀਓ ਵਿੱਚ ਅੱਗੇ ਕਿਹਾ ਕਿ ਸਿੱਧੂ ਨੇ ਸੁਫਨੇ ਵਿੱਚ ਉਸ ਨਾਲ ਕਈ ਗੱਲਾਂ ਕੀਤੀਆਂ ਤੇ ਉਸ ਨੂੰ ਕਿਹਾ ਕਿ ਮੈਨੂੰ ਯਾਦ ਕਰਕੇ ਰੋਇਆ ਨਾਂ ਕਰ ਮੈਂ ਅਮਰ ਹੋਇਆ ਹਾਂ। ਜਾ ਕੇ ਮੇਰਾ ਭਰਾ ਬਣ, ਸਾਡੇ ਘਰ ਮਾਪਿਆਂ ਦਾ ਹਾਲ ਚਾਲ ਲੈ ਤੇ ਜਾ ਕੇ ਮੇਰੇ ਮਾਪਿਆਂ ਦਾ ਪੁੱਤ ਬਣ ਜਾ। ਯਾਨੀ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਉਸ ਨੂੰ ਗੋਦ ਲੈ ਲੈਣ। ਇੱਕ ਤੂੰ ਹੀ ਸੱਚਾ ਬੰਦਾ ਹੈਂ ਕਿਉਂਕਿ ਤੈਨੂੰ ਪੈਸਿਆਂ ਦਾ ਲਾਲਚ ਨਹੀਂ ਹੈ।

Image Source : Instagram

ਫੈਨ ਨੇ ਅੱਗੇ ਦਾਅਵਾ ਕੀਤਾ ਜਦੋਂ ਸਿੱਧੂ ਦਾ ਇੱਕ ਗੀਤ ਨੂੰ ਲੈ ਕੇ ਲਖਾ ਸਿਧਾਣਾ ਨਾਲ ਵਿਵਾਦ ਹੋਇਆ ਸੀ ਤਾਂ ਉਸ ਵੇਲੇ ਵੀ ਉਹ ਸਿੱਧੂ ਮੂਸੇਵਾਲਾ ਦੇ ਨਾਲ ਖੜਾ ਰਿਹਾ ਹੈ। ਕਿਉਂਕਿ ਸਿੱਧੂ ਨੂੰ ਪਤਾ ਹੈ ਕਿ ਜਿਹੜਾ ਬੰਦਾ  ਮਾੜੇ ਸਮੇਂ ਵਿੱਚ ਉਸ ਨਾਲ ਖੜਾ ਰਹਿ ਸਕਦਾ ਹੈ, ਉਹ ਉਨ੍ਹਾਂ ਲਈ ਕੁਝ ਵੀ ਕਰ ਸਕਦਾ ਹੈ ਤੇ ਉਹ ਸਿੱਧੂ ਦੇ ਪਰਿਵਾਰ ਵਾਲਿਆਂ ਨੂੰ ਕਦੇ ਧੋਖਾ ਨਹੀਂ ਦੇਵੇਗਾ।

Sidhu-Moosewala-1 Image Source: Instagram

ਹੋਰ ਪੜ੍ਹੋ: ਰਾਖੀ ਸਾਂਵਤ ਨੇ ਲਵ ਜ਼ਿਹਾਦ ਦੇ ਮੁੱਦੇ 'ਤੇ ਦਿੱਤਾ ਵੱਡਾ ਬਿਆਨ, ਕਿਹਾ- ਹਾਂ ਮੈਂ ਫਾਤਿਮਾ ਬਣ ਗਈ ਕਿਉਂਕਿ ਅਸੀਂ ਜਾਤ-ਪਾਤ ਨੂੰ ਨਹੀਂ ਮੰਨਦੇ

ਫੈਨ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਘਰ ਗਾਇਕ  ਦੇ ਮਾਤਾ-ਪਿਤਾ ਦਾ ਗੋਦ ਲਿਆ ਹੋਇਆ ਪੁੱਤਰ ਬਣ ਕੇ ਰਹਿਣਾ ਚਾਹੁੰਦਾ ਹੈ। ਉਸ ਨੂੰ ਕਿਸੇ ਗੱਲ ਦਾ ਲਾਲਚ ਨਹੀਂ ਹੈ, ਉਹ ਮਹਿਜ਼ ਸਿੱਧੂ ਦੇ ਅਧੂਰੇ ਰਹਿ ਗਏ ਸੁਫਨੇ ਤੇ ਕੰਮਾਂ ਨੂੰ ਪੂਰੇ ਕਰਨੇ ਚਾਹੁੰਦਾ ਹੈ ਤੇ ਇਸ ਲਈ ਜਨਤਾ ਉਸ ਨੂੰ ਸਿੱਧੂ ਦਾ ਇਹ ਸੁਫਨਾ ਪੂਰਾ ਕਰਨ ਲਈ ਸੁਪੋਰਟ ਕਰੇ।

You may also like