
Rakhi Sawant on love jihad: ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਰੂਮਰਡ ਬੁਆਏਫ੍ਰੈਂਡ ਆਦਿਲ ਖ਼ਾਨ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਵਿਚਾਲੇ ਰਾਖੀ ਨੇ ਲਵ-ਜਿਹਾਦ ਦੇ ਮੁੱਦੇ 'ਤੇ ਇੱਕ ਵੱਡਾ ਬਿਆਨ ਦਿੱਤਾ ਹੈ।

ਹਾਲ ਹੀ ਵਿੱਚ ਆਦਿਲ ਖ਼ਾਨ ਵਿਆਹ ਨੂੰ ਲੈ ਕੇ ਰਾਖੀ ਸਾਵੰਤ ਸੁਰਖੀਆਂ 'ਚ ਆ ਗਈ ਹੈ। ਰਾਖੀ ਸਾਵੰਤ ਤੇ ਆਦਿਲ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਐਂਟਰਟੇਨਮੈਂਟ ਕੁਈਨ ਰਾਖੀ ਨੇ ਆਪਣੇ ਨਿਕਾਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਿਸ ਨੂੰ ਵੇਖ ਕੇ ਫੈਨਜ਼ ਹੈਰਾਨ ਰਹਿ ਗਏ। ਰਾਖੀ ਨੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਆਪਣੇ ਬੁਆਏਫ੍ਰੈਂਡ ਆਦਿਲ ਖ਼ਾਨ ਨਾਲ ਵਿਆਹ ਕਰਵਾਉਣ ਲਈ ਆਪਣਾ ਨਾਂਅ ਬਦਲ ਲਿਆ ਹੈ। ਜਿਸ ਨੂੰ ਲੈ ਕੇ ਬੀ-ਟਾਊਨ ਦੇ ਵਿੱਚ ਚਰਚਾ ਤੇਜ਼ ਹੋ ਗਈ ਹੈ। ਇਸੇ ਵਿਚਾਲੇ ਰਾਖੀ ਦੇ ਵਿਆਹ ਨੂੰ ਲੈ ਕੇ ਲਵ -ਜ਼ਿਹਾਦ ਦਾ ਮੁੱਦਾ ਵੀ ਚੁੱਕਿਆ ਜਾ ਰਿਹਾ ਹੈ, ਜਿਸ ਦੇ ਚੱਲਦੇ ਰਾਖੀ ਸਾਵੰਤ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
ਲਵ-ਜ਼ਿਹਾਦ ਦੇ ਮੁੱਦੇ 'ਤੇ ਰਾਖੀ ਨੇ ਦਿੱਤਾ ਇਹ ਜਵਾਬ
ਜਦੋਂ ਪੈਪਰਾਜ਼ੀਸ ਵੱਲੋਂ ਲਵ-ਜ਼ਿਹਾਦ ਦੇ ਮੁੱਦੇ 'ਤੇ ਗੱਲ ਕਰਦੇ ਹੋਏ ਪੈਪਰਾਜ਼ੀਸ ਨੇ ਸਵਾਲ ਪੁੱਛੇ। ਇਸ ਦੌਰਾਨ ਅਦਾਕਾਰਾ ਇਸ ਮੁੱਦੇ 'ਤੇ ਬੇਹੱਦ ਬੇਬਾਕੀ ਨਾਲ ਜਵਾਬ ਦਿੰਦੀ ਅਤੇ ਆਪਣੇ ਵਿਚਾਰ ਸਾਂਝੇ ਕਰਦੀ ਹੋਈ ਨਜ਼ਰ ਆਈ।

ਪੈਪਰਾਜ਼ੀਸ ਵੱਲੋਂ ਰਾਖੀ ਤੇ ਆਦਿਲ ਦੇ ਰਿਸ਼ਤੇ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਰਾਖੀ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਲਵ ਜ਼ਿਹਾਦ ਕੀ ਹੁੰਦਾ ਹੈ। ਰਾਖੀ ਨੇ ਕਿਹਾ ਕਿ ਉਹ ਮਹਿਜ਼ ਪਿਆਰ ਬਾਰੇ ਜਾਣਦੀ ਹੈ, ਉਸ ਨੂੰ ਹਰ ਕਿਸੇ ਨਾਲ ਪਿਆਰ ਕਰਨਾ ਆਉਂਦਾ ਹੈ। ਰਾਖੀ ਨੇ ਕਿਹਾ ਕਿ ਉਹ ਮਹਿਜ਼ ਪਿਆਰ ਨੂੰ ਅਹਿਮੀਅਤ ਦਿੰਦੀ ਹੈ, ਇਸ ਲਈ ਉਸ ਨੇ ਆਦਿਲ ਨੂੰ ਕਬੂਲ ਕੀਤਾ ਅਤੇ ਆਦਿਲ ਨੇ ਉਸ ਨੂੰ ਕਬੂਲ ਕੀਤਾ ਹੈ।
ਰਾਖੀ ਨੇ ਅੱਗੇ ਕਿਹਾ, 'ਹਾਂ ਅਸੀਂ ਨਿਕਾਹ ਕੀਤਾ ਹੈ। ਇਹ ਸੱਚ ਹੈ ਕਿ ਆਦਿਲ ਨੇ ਮੇਰਾ ਨਾਮ ਫਾਤਿਮਾ ਰੱਖਿਆ ਹੈ। ਮੈਂ ਇਸਲਾਮ ਕਬੂਲ ਕੀਤਾ ਹੈ। ਮੈਂ ਇਸ ਗੱਲ ਨੂੰ ਮੰਨਦੀ ਹਾਂ। ਮੇਰੇ ਪਤੀ ਨੂੰ ਪਾਉਣ ਲਈ... ਮੇਰੇ ਪਿਆਰ ਨੂੰ ਪਾਉਣ ਲਈ ਮੈਂ ਜੋ ਵੀ ਕਰ ਸਕਦੀ ਸੀ ਮੈਂ ਉਹ ਕੀਤਾ ਹੈ.. ਮੈਂ ਆਦਿਲ ਨੂੰ ਪਾਉਣ ਲਈ ਇਹ ਸਭ ਕੀਤਾ ਹੈ। '
ਦੱਸ ਦਈਏ ਕਿ ਰਾਖੀ ਸਾਵੰਤ ਕੁਝ ਦਿਨਾਂ ਤੋਂ ਕਾਫੀ ਪਰੇਸ਼ਾਨੀ 'ਚ ਸੀ ਕਿਉਂਕਿ ਆਦਿਲ ਨੇ ਅਭਿਨੇਤਰੀ ਨਾਲ ਆਪਣੇ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਰਾਖੀ ਨੇ ਦਾਅਵਾ ਕੀਤਾ ਕਿ ਉਸ ਦਾ ਵਿਆਹ ਆਦਿਲ ਨਾਲ 7 ਮਹੀਨੇ ਪਹਿਲਾਂ ਹੋਇਆ ਸੀ, ਪਰ ਆਦਿਲ ਨੇ ਵਿਆਹ ਦੀ ਗੱਲ ਨੂੰ ਛੁਪਾਉਣ ਲਈ ਕਿਹਾ ਸੀ। ਇਸ ਲਈ ਉਸ ਨੇ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਹੁਣ ਜਦੋਂ ਰਾਖੀ ਨੂੰ ਲੱਗਾ ਕਿ ਆਦਿਲ ਉਸ ਨਾਲ ਧੋਖਾ ਕਰ ਰਿਹਾ ਹੈ ਤਾਂ ਰਾਖੀ ਨੇ ਵਿਆਹ ਦਾ ਖੁਲਾਸਾ ਕੀਤਾ।

ਹੋਰ ਪੜ੍ਹੋ: ਕਰਨ ਔਜਲਾ ਆਪਣੇ ਜਨਮਦਿਨ 'ਤੇ ਫੈਨਜ਼ ਨੂੰ ਦੇਣਗੇ ਖ਼ਾਸ ਸਰਪ੍ਰਾਈਜ਼, ਕੀਤਾ ਇਹ ਐਲਾਨ
ਰਾਖੀ ਸਾਵੰਤ ਨੂੰ ਦੁਖੀ ਦੇਖ ਕੇ ਸਲਮਾਨ ਖ਼ਾਨ ਨੇ ਇੱਕ ਵੱਡੇ ਭਰਾ ਵਾਂਗ ਉਸ ਦੀ ਮਦਦ ਕੀਤੀ। ਇਹ ਖਬਰਾਂ ਆ ਰਹੀਆਂ ਹਨ ਕਿ ਸਲਮਾਨ ਨੇ ਆਦਿਲ ਨੂੰ ਫੋਨ ਕਰਕੇ ਉਸ ਨਾਲ ਗੱਲ ਕੀਤੀ ਅਤੇ ਕਿਹਾ ਕਿ ਜੇਕਰ ਵਿਆਹ ਕੀਤਾ ਹੈ ਤਾਂ ਉਸ ਨੂੰ ਮੰਨ ਲਵੋ ਅਤੇ ਜੇਕਰ ਨਹੀਂ ਕੀਤਾ ਤਾਂ ਇਨਕਾਰ ਕਰ ਦਵੋ, ਪਰ ਜੋ ਵੀ ਹੈ ਮਹਿਜ਼ ਸੱਚ ਬੋਲੋ। ਅਜਿਹੇ ਵਿੱਚ ਆਦਿਲ ਨੇ ਸਲਮਾਨ ਖ਼ਾਨ ਦੀ ਸਲਾਹ ਮੰਨਦੇ ਹੋਏ ਰਾਖੀ ਨਾਲ ਆਪਣਾ ਵਿਆਹ ਕਬੂਲ ਕਰ ਲਿਆ ਹੈ ਤੇ ਉਹ ਰਾਖੀ ਨੂੰ ਇੱਕ ਪਤਨੀ ਦੇ ਤੌਰ 'ਤੇ ਸਨਮਾਨ ਦਿੰਦਾ ਹੈ। ਦੂਜੇ ਪਾਸੇ ਰਾਖੀ ਮੁੜ ਆਦਿਲ ਦਾ ਸਾਥ ਪਾ ਕੇ ਬੇਹੱਦ ਖੁਸ਼ ਹੈ।
View this post on Instagram