ਫੈਨ ਨੇ ਨਵੇਂ ਘਰ ਦੀ ਵਧਾਈ ਦਿੰਦੇ ਹੋਏ ਕੌਰ ਬੀ ਨੂੰ ਭੇਜਿਆ ਕੇਕ, ਗਾਇਕਾ ਨੇ ਪੋਸਟ ਪਾ ਕੇ ਕੀਤਾ ਧੰਨਵਾਦ, ਨੇਹਾ ਕੱਕੜ ਨੇ ਵੀ ਕਮੈਂਟ ਕਰਕੇ ਦਿੱਤੀ ਵਧਾਈ

Written by  Lajwinder kaur   |  June 02nd 2021 11:29 AM  |  Updated: June 02nd 2021 11:31 AM

ਫੈਨ ਨੇ ਨਵੇਂ ਘਰ ਦੀ ਵਧਾਈ ਦਿੰਦੇ ਹੋਏ ਕੌਰ ਬੀ ਨੂੰ ਭੇਜਿਆ ਕੇਕ, ਗਾਇਕਾ ਨੇ ਪੋਸਟ ਪਾ ਕੇ ਕੀਤਾ ਧੰਨਵਾਦ, ਨੇਹਾ ਕੱਕੜ ਨੇ ਵੀ ਕਮੈਂਟ ਕਰਕੇ ਦਿੱਤੀ ਵਧਾਈ

ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੀ ਗਾਇਕਾ ਕੌਰ ਬੀ, ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਚ ਉਨ੍ਹਾਂ ਨੇ ਆਪਣੇ ਸੁਫਨਿਆਂ ਦਾ ਘਰ ਬਣਾਇਆ ਹੈ। ਆਪਣੇ ਨਵੇਂ ਘਰ ਦੀ ਖੁਸ਼ੀ ਚ ਉਨ੍ਹਾਂ ਨੇ ਪਾਠ ਵੀ ਕਰਵਾਇਆ ਸੀ। ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਕਮੈਂਟ ਤੇ ਤੋਹਫੇ ਭੇਜ ਕੇ ਕੌਰ ਬੀ ਨੂੰ ਵਧਾਈਆਂ ਦੇ ਰਹੇ ਨੇ।

Kaur b image source-instagram

ਹੋਰ ਪੜ੍ਹੋ : ਜੁਗਨੀ ਐਲਬਮ ਤੋਂ ਨਵਾਂ ਗੀਤ ‘Jeena Paauni Aa’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਨਿੰਦਰ ਬੁੱਟਰ ਦਾ ਇਹ ਗੀਤ

kaur b shared her new image with cake image source-instagram

ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਕੌਰ ਬੀ ਨੂੰ ਸ਼ਾਨਦਾਰ ਕੇਕ ਤੋਹਫੇ ‘ਚ ਭੇਜਿਆ ਹੈ । ਕੇਕ ਦੇ ਨਾਲ ਗਾਇਕਾ ਕੌਰ ਬੀ ਨੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ‘ਜਿੰਨੀਆਂ ਦੁਆਵਾਂ ਤੇ ਤੋਹਫੇ ਮੇਰੇ ਲਈ ਆਏ ਸਭ ਦੇ ਲਈ ਦਿਲੋਂ ਬਹੁਤ ਸਤਿਕਾਰ #Blessed #luckygirl ?❤️? @birthday_bumps_ ?✊’ । ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ। ਬਾਲੀਵੁੱਡ ਦੀ ਗਾਇਕਾ ਨੇਹਾ ਕੱਕੜ ਨੇ ਵੀ ਕਮੈਂਟ ਕਰਕੇ ਕੌਰ ਬੀ ਨੂੰ ਮੁਬਾਰਕਬਾਦ ਦਿੱਤੀ ਹੈ।

kaur b post commnets image source-instagram

ਜੇ ਗੱਲ ਕਰੀਏ ਗਾਇਕਾ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਕਮਾਲ ਦੀ ਗਾਇਕਾਵਾਂ ‘ਚੋਂ ਇੱਕ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ “ਡੈਡੀ ਕੂਲ ਮੁੰਡੇ ਫੂਲ” ਵਿੱਚ ਜੱਸੀ ਗਿੱਲ ਦੇ ਨਾਲ ਇੱਕ ਡਿਊਟ ਗੀਤ “ਕਲਾਸਮੇਟ” ਗਾਉਣ ਰਾਹੀਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਪੀਜ਼ਾ ਹੱਟ, ਮਿੱਤਰਾਂ ਦੇ ਬੂਟ, ਜਸਟ ਦੇਸੀ, ਮਾਂ ਨੂੰ ਚਿੱਠੀ, ਫੁਲਕਾਰੀ, ਮਿਸ ਯੂ, ਦਿਲ ਧੜਕੇ ਵਰਗੇ, ਪਰਾਂਦਾ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।

singer kaur b thanks to waheguru g for everythink image source-instagram

 

 

View this post on Instagram

 

A post shared by KaurB? (@kaurbmusic)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network