ਫੈਨ ਨੇ ਰੈਪ ਰਾਹੀਂ ਬਿੰਨੂ ਢਿੱਲੋਂ ਦੀ ਜ਼ਿੰਦਗੀ ਬਾਰੇ ਹਰ ਇੱਕ ਚੀਜ਼ ਨੂੰ ਕੀਤਾ ਬਿਆਨ, ਵੀਡੀਓ ਹੋਇਆ ਵਾਇਰਲ

written by Aaseen Khan | May 01, 2019

ਫੈਨ ਨੇ ਰੈਪ ਰਾਹੀਂ ਬਿੰਨੂ ਢਿੱਲੋਂ ਦੀ ਜ਼ਿੰਦਗੀ ਬਾਰੇ ਹਰ ਇੱਕ ਚੀਜ਼ ਨੂੰ ਕੀਤਾ ਬਿਆਨ, ਵੀਡੀਓ ਹੋਇਆ ਵਾਇਰਲ : ਬਿੰਨੂ ਢਿੱਲੋਂ ਪੰਜਾਬੀ ਇੰਡਸਟਰੀ ਦੇ ਅਜਿਹੇ ਕਲਾਕਾਰ ਜਿੰਨ੍ਹਾਂ ਦੇ ਹਰ ਵਰਗ ਦੇ ਲੋਕ ਦੀਵਾਨੇ ਹਨ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਬਿੰਨੂ ਢਿੱਲੋਂ ਦੀ ਉਹਨਾਂ ਦੇ ਫੈਨ ਨਾਲ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ 'ਚ ਉਹਨਾਂ ਦਾ ਇੱਕ ਫੈਨ ਬਿੰਨੂ ਢਿੱਲੋਂ ਦੀਆਂ ਰੈਪ 'ਚ ਸਿਫ਼ਤਾਂ ਕਰ ਰਿਹਾ ਹੈ। ਇਹ ਵੀਡੀਓ ਉਹਨਾਂ ਨੇ ਖ਼ੁਦ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

 
View this post on Instagram
 

thanks @shyam1045 bro Love My Fans ❤ #haryanafans

A post shared by Binnu Dhillon (@binnudhillons) on

ਇਸ ਵੀਡੀਓ 'ਚ ਉਹਨਾਂ ਦਾ ਫੈਨ ਬਿੰਨੂ ਢਿੱਲੋਂ ਦੇ ਪਿੰਡ ਤੋਂ ਲੈ ਕੇ ਉਹਨਾਂ ਦੇ ਅਦਾਕਾਰੀ ਦਾ ਸਫ਼ਰ ਵੀ ਆਪਣੇ ਰੈਪ 'ਚ ਹੀ ਸੁਣਾ ਰਿਹਾ ਹੈ, ਨਾਲ ਬੈਠੇ ਬਿੰਨੂ ਢਿੱਲੋਂ ਖ਼ੁਦ ਵੀ ਇਸ ਦਾ ਅਨੰਦ ਮਾਣ ਰਹੇ ਹਨ ਤੇ ਆਪਣੇ ਇਸ ਪ੍ਰਸੰਸ਼ਕ ਦਾ ਹੌਂਸਲਾ ਵਧਾ ਰਹੇ ਹਨ। ਬਿੰਨੂ ਢਿੱਲੋਂ ਦੇ ਇਸ ਵੀਡੀਓ ਤੋਂ ਉਹਨਾਂ ਦੇ ਫੈਨਜ਼ ਦੇ ਜਨੂੰਨਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹੋਰ ਵੇਖੋ : ਮੈਂਡੀ ਤੱਖਰ ਦੇ ਜਨਮ ਦਿਨ 'ਤੇ ਜਾਣੋ ਉਹਨਾਂ ਦੇ ਫ਼ਿਲਮੀ ਜਗਤ ਦੇ ਸ਼ਾਨਦਾਰ ਸਫ਼ਰ ਬਾਰੇ
 
View this post on Instagram
 

#NaukarVahutiDa #Releasing23rdAugust2019 #funnytime #onshoot ??

A post shared by Binnu Dhillon (@binnudhillons) on

ਬਿੰਨੂ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਨੌਕਰ ਵਹੁਟੀ ਦਾ ਫ਼ਿਲਮ 'ਚ ਦਰਸ਼ਕਾਂ ਨੂੰ ਹਸਾਉਂਦੇ ਨਜ਼ਰ ਆਉਣਗੇ। ਦੱਸ ਦੇਈਏ ਇਸ ਮੂਵੀ ‘ਚ ਮੁੱਖ ਭੂਮਿਕਾ ‘ਚ ਬਿੰਨੂ ਢਿੱਲੋਂ ਅਤੇ ਕੁਲਰਾਜ ਰੰਧਾਵਾ ਨਜ਼ਰ ਆਉਣਗੇ। ‘ਨੌਕਰ ਵਹੁਟੀ ਦਾ’ ਮੂਵੀ ਨੂੰ ਮਸ਼ਹੂਰ ਡਾਇਰੈਕਟਰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ‘ਨੌਕਰ ਵਹੁਟੀ ਦਾ’ ਫ਼ਿਲਮ ‘ਚ ਕਾਮੇਡੀ ਦੇ ਨਾਲ ਰੋਮਾਂਟਿਕ ਫੈਮਲੀ ਡਰਾਮਾ ਦੇਖਣ ਨੂੰ ਮਿਲੇਗਾ। ਇਸ ਮੂਵੀ ‘ਚ ਕਈ ਹੋਰ ਨਾਮੀ ਕਲਾਕਾਰ ਜਿਵੇਂ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਆਦਿ ਨਜ਼ਰ ਆਉਣਗੇ। ਬਿੰਨੂ ਢਿੱਲੋਂ ਦੀ ਫ਼ਿਲਮ 23 ਅਗਸਤ ਨੂੰ ਰਿਲੀਜ਼ ਹੋਵੇਗੀ।

0 Comments
0

You may also like