
ਕਰਣ ਔਜਲਾ (Karan Aujla) ਨੇ ਆਪਣੇ ਸਿਰ ‘ਤੇ ਦਸਤਾਰ (Turban)ਸਜਾਈ ਹੈ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਔਜਲਾ ਆਪਣੇ ਸਿਰ ‘ਤੇ ਦਸਤਾਰ ਸਜਾਈ ਦਿਖਾਈ ਦੇ ਰਹੇ ਹਨ ।

ਵੀਡੀਓ ‘ਚ ਉਹ ਦੱਸ ਰਹੇ ਹਨ ਕਿ ਉਹ ਜਲਦ ਹੀ ਲਾਈਵ ਹੋਣਗੇ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਕਰਣ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਹੋਰ ਪੜ੍ਹੋ : ਊਰਵਸ਼ੀ ਰੌਤੇਲਾ ਨੇ ਖ਼ਾਸ ਅੰਦਾਜ਼ ‘ਚ ਮਨਾਇਆ ਆਪਣੀ ਮਾਂ ਦਾ ਜਨਮਦਿਨ, ਮਾਂ ਦੇ ਨਾਲ ਡਾਂਸ ਕਰਦੀ ਆਈ ਨਜ਼ਰ
ਇੰਡਸਟਰੀ ‘ਚ ਉਨ੍ਹਾਂ ਨੂੰ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਲਕ ਦੇ ਨਾਲ ਮੰਗਣੀ ਕਰਵਾਈ ਹੈ । ਜਿਸ ਦੀਆਂ ਤਸਵੀਰਾਂ ਵੀ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।

ਜਲਦ ਹੀ ਇਹ ਜੋੜਾ ਵਿਆਹ ਦੇ ਬੰਧਨ ‘ਚ ਬੱਝੇਗਾ । ਕਰਣ ਔਜਲਾ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਚਿੱਟਾ ਕੁੜਤਾ’, ਡੌਂਟ ਲੁੱਕ, ਟੂ ਏ ਐੱਮ, ਮੈਕਸੀਕੋ ਕੋਕਾ, ਸ਼ੀਸ਼ਾ, ਗੈਂਗਸਟਾ, ਆਨ ਟੌਪ ਸਣੇ ਕਈ ਹਿੱਟ ਗੀਤ ਦਿੱਤੇ ਹਨ । ਜਲਦ ਹੀ ਕਰਣ ਔਜਲਾ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰ ਹੋਣਗੇ ।
View this post on Instagram