ਸ਼ਹਿਨਾਜ਼ ਗਿੱਲ ਦੀ ਇਸ ਹਰਕਤ ਤੋਂ ਨਰਾਜ਼ ਹੋਏ ਪ੍ਰਸ਼ੰਸਕ, ਕੀਤਾ ਜਾ ਰਿਹਾ ਹੈ ਟਰੋਲ

written by Rupinder Kaler | June 23, 2021

ਸ਼ਹਿਨਾਜ਼ ਗਿੱਲ ਦੀ ਏਨੀਂ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਇਸ ਵੀਡੀਓ ਨੂੰ ਲੈ ਕੇ ਉਸ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਤੇ ਲੋਕ ਲਗਾਤਾਰ ਨਕਾਰਾਤਮਕ ਕਮੈਂਟ ਕਰ ਰਹੇ ਹਨ । ਇਸ ਵੀਡੀਓ ਵਿਚ ਸ਼ਹਿਨਾਜ਼ ਗਿੱਲ ਆਪਣੇ ਸਟਾਫ ਮੈਂਬਰਾਂ ਵਿਚੋਂ ਇਕ ਤੋਂ ਆਪਣੇ ਪੈਰ ਵਿੱਚ ਜੁੱਤੀ ਪਵਾਉਂਦੀ ਹੋਈ ਦਿਖਾਈ ਦੇ ਰਹੀ ਹੈ ।

inside image of shehnaaz gill done her bold photoshoot Image Source: Instagram
ਹੋਰ ਪੜ੍ਹੋ : ਅਦਾਕਾਰਾ ਕੰਗਨਾ ਰਣੌਤ ਨੇ ਦੇਸ਼ ਦੇ ਨਾਂਅ ’ਤੇ ਉਠਾਏ ਕਈ ਸਵਾਲ, ਦੇਸ਼ ਦਾ ਨਾਂਅ ਬਦਲਣ ਦੀ ਕੀਤੀ ਮੰਗ
cute shehnaaz gill Pic Courtesy: Instagram
ਲੋਕਾਂ ਨੇ ਸ਼ਹਿਨਾਜ਼ ਦੀ ਇਸ ਹਰਕਤ ਨੂੰ ਪਸੰਦ ਨਹੀਂ ਕੀਤਾ ਅਤੇ ਉਨ੍ਹਾਂ ਨੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਹੈ। ਦਰਅਸਲ ਸ਼ਹਿਨਾਜ਼ ਹਾਲ ਹੀ ‘ਚ ਮੁੰਬਈ’ ਚ ਇਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੀ ਸੀ। ਉਹ ਸ਼ੂਟਿੰਗ ਵਾਲੀ ਥਾਂ ਤੋਂ ਬਾਹਰ ਸੀ ਅਤੇ ਆਪਣੀ ਟੀਮ ਦੇ ਕੁਝ ਮੈਂਬਰਾਂ ਦੇ ਨਾਲ ਵੈਨਿਟੀ ਵੈਨ ਵੱਲ ਵਧ ਰਹੀ ਸੀ। ਉਸ ਸਮੇਂ ਸ਼ਹਿਨਾਜ਼ ਨੇ ਇਕ ਟੀਮ ਮੈਂਬਰ ਦਾ ਹੱਥ ਫੜਿਆ ਹੋਇਆ ਸੀ।
shehnaaz gill Pic Courtesy: Instagram
ਫਿਰ ਟੀਮ ਦਾ ਇਕ ਹੋਰ ਮੈਂਬਰ ਸ਼ਹਿਨਾਜ਼ ਦੀਆਂ ਚੱਪਲਾਂ ਲੈ ਕੇ ਪਹੁੰਚ ਗਿਆ ਅਤੇ ਉਸਦੀਆਂ ਹੀਲਜ਼ ਨੂੰ ਹਟਾਉਣ ਲੱਗਾ। ਸ਼ਹਿਨਾਜ਼ ਨੇ ਹੀਲਜ਼ ਉਤਾਰੀਆਂ ਅਤੇ ਚੱਪਲਾਂ ਪਾਈਆਂ। ਜਦੋਂ ਪ੍ਰਸ਼ੰਸਕ ਸ਼ਹਿਨਾਜ਼ ਦੇ ਇਸ ਵੀਡੀਓ ‘ਤੇ ਪਿਆਰ ਦੀ ਵਰਖਾ ਕਰ ਰਹੇ ਹਨ, ਕੁਝ ਲੋਕਾਂ ਨੇ ਸ਼ਹਿਨਾਜ਼ ਦੀ ਇਹ ਗੱਲ ਪਸੰਦ ਨਹੀਂ ਕੀਤੀ ਅਤੇ ਉਨ੍ਹਾਂ ਨੇ ਉਸਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ।
 
View this post on Instagram
 

A post shared by Manav Manglani (@manav.manglani)

0 Comments
0

You may also like