
Shah Rukh Khan's doppelganger : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਇੱਕ ਪਾਸੇ ਜਿੱਥੇ ਕਈ ਲੋਕ ਅਦਾਕਾਰ ਦੀ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਫੈਨਜ਼ ਸ਼ਾਹਰੁਖ ਖ਼ਾਨ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ। ਹਾਲ ਹੀ ਵਿੱਚ ਕੁਝ ਅਜਿਹੀ ਵੀਡੀਓਜ਼ ਸਾਹਮਣੇ ਆਇਆਂ ਹਨ ਜਿਸ ਨੂੰ ਵੇਖ ਕੇ ਲੋਕ ਹੈਰਾਨ ਰਹਿ ਗਏ, ਕਿਉਂਕਿ ਇਸ ਵਿੱਚ ਇੱਕ ਵਿਅਕਤੀ ਹੂ-ਬ-ਹੂ ਕਿੰਗ ਖ਼ਾਨ ਵਰਗਾ ਨਜ਼ਰ ਆ ਰਿਹਾ ਹੈ।

ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਖ਼ਾਨ ਦੇ ਇੱਕ ਹਮਸ਼ਕਲ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਸ਼ਾਹਰੁਖ ਦੇ ਇਸ ਹਮਸ਼ਕਲ ਦਾ ਨਾਮ ਇਬ੍ਰਾਹਿਮ ਕਾਦਰੀ ਹੈ। ਜਿਸ ਨੇ ਹਾਲ ਹੀ 'ਚ ਬੇਸ਼ਰਮ ਰੰਗ 'ਚ ਸ਼ਾਹਰੁਖ ਦੇ ਲੁੱਕ ਨੂੰ ਕਾਪੀ ਕਰਕੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਉਸ ਦੀ ਵੀਡੀਓ ਦੇਖ ਕੇ ਤੁਸੀਂ ਵੀ ਧੋਖਾ ਖਾ ਜਾਓਗੇ।

ਇਸ ਵਿਅਕਤੀ ਨੇ ਕਿੰਗ ਖ਼ਾਨ ਦੇ ਲੁੱਕ ਤੋਂ ਲੈ ਕੇ ਉਨ੍ਹਾਂ ਦੇ ਸਵੈਗ ਨੂੰ ਹੂ-ਬ-ਹੂ ਕਾਪੀ ਕੀਤਾ ਹੈ। ਇਬ੍ਰਾਹਿਮ ਕਾਦਰੀ ਦੀ ਇਹ ਵੀਡੀਓ ਹਰ ਕਿਸੇ ਨੂੰ ਭੁਲੇਖੇ ਵਿੱਚ ਪਾ ਸਕਦੀ ਹੈ। ਚਿੱਟੀ ਕਮੀਜ਼ ਪਹਿਨੇ ਅਤੇ ਸਿਰ 'ਤੇ ਟੋਪੀ ਪਹਿਨੇ ਕਾਦਰੀ ਬਿਲਕੁਲ ਸ਼ਾਹਰੁਖ ਵਾਂਗ ਪਠਾਨ ਫਿਲਮ ਦੇ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਵਾਲਾਂ ਅਤੇ ਦਾੜ੍ਹੀ ਤੋਂ ਲੈ ਕੇ ਚਿਹਰੇ ਦੇ ਹਾਵ-ਭਾਵ ਤੱਕ, ਕਾਦਰੀ ਪੂਰੀ ਤਰ੍ਹਾਂ ਸ਼ਾਹਰੁਖ ਵਾਂਗ ਲੱਗਦੇ ਹਨ।

ਇਸ ਤੋਂ ਪਹਿਲਾਂ ਵੀ ਇਬ੍ਰਾਹਿਮ ਕਾਦਰੀ ਦੀਆਂ ਤਸਵੀਰਾਂ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਚੁੱਕੀਆਂ ਹਨ, ਡੈਨਿਮ ਜੈਕੇਟ ਲੁੱਕ 'ਚ ਕਾਦਰੀ ਦੀ ਇਸ ਤਸਵੀਰ ਨੂੰ ਦੇਖ ਕੇ ਯਕੀਨ ਕਰਨਾ ਮੁਸ਼ਕਿਲ ਹੈ ਕਿ ਇਹ ਸ਼ਾਹਰੁਖ ਦੀ ਨਹੀਂ ਸਗੋਂ ਉਨ੍ਹਾਂ ਦਾ ਹਮਸ਼ਕਲ ਹੈ। ਫੈਨਜ਼ ਸ਼ਾਹਰੁਖ ਖ਼ਾਨ ਦੇ ਇਸ ਹਮਸ਼ਕਲ ਦੀ ਵੀਡੀਓਜ਼ ਨੂੰ ਬਹੁਤ ਪਸੰਦ ਕਰ ਰਹੇ ਹਨ।
View this post on Instagram