ਐਮੀ ਵਿਰਕ ਦੇ ਪ੍ਰਸ਼ੰਸਕ ਹੋਏ ਨਿਰਾਸ਼, ਨਵਾਂ ਗੀਤ ‘ਤੇਰੀ ਜੱਟੀ’ ਯੂਟਿਊਬ ਚੈਨਲ ਤੋਂ ਹੋਇਆ ਗਾਇਬ

written by Lajwinder kaur | January 18, 2022

ਕਿਸਮਤ, ਖੱਬੀ ਸੀਟ, ਵੰਗ ਦਾ ਨਾਪ, ਮਿੰਨੀ ਕੂਪਰ, ਕਾਲਾ ਸੂਟ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਐਮੀ ਵਿਰਕ Ammy Virk  ਬੀਤੇ ਦਿਨੀਂ ਆਪਣੇ ਨਵੇਂ ਗੀਤ ਤੇਰੀ ਜੱਟੀ Teri Jatti ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਗੀਤ ‘ਚ ਐਮੀ ਵਿਰਕ ਦੇ ਨਾਲ ਅਦਾਕਾਰਾ ਤਾਨਿਆ ਵੀਡੀਓ 'ਚ ਅਦਾਕਾਰੀ ਨਜ਼ਰ ਆਈ। ਪਰ ਦੱਸ ਦਈਏ ਐਮੀ ਵਿਰਕ ਦੇ ਪ੍ਰਸ਼ੰਸਕ ਨਿਰਾਸ਼ ਨਜ਼ਰ ਆ ਰਹੇ ਨੇ, ਕਿਉਂਕਿ ਇਹ ਗੀਤ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਹੈ। ਜਿਸ ਦੀ ਜਾਣਕਾਰੀ ਖੁਦ ਐਮੀ ਵਿਰਕ ਨੇ ਖੁਦ ਦਿੱਤੀ ਹੈ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਦੱਸਿਆ ਮੰਗਲਸੂਤਰ ਨਾਲ ਜੁੜੀ ਆਪਣੀਆਂ ਭਾਵਨਾਵਾਂ ਬਾਰੇ, ਵੀਡੀਓ ਸ਼ੇਅਰ ਕਰਕੇ ਦੱਸਿਆ ਮੰਗਲਸੂਤਰ ਨੂੰ ਪਹਿਲੀ ਵਾਰ ਪਹਿਣਨ ਦੇ ਅਹਿਸਾਸ ਨੂੰ

singer ammy virk and tania new song teri jatti

ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਇੱਕ ਨਿੱਕੀ ਜੀ ਅਪਡੇਟ ਦੇਣੀ ਸੀ ਕਿ ਆਪਣਾ ਗਾਣਾ ਯੂਟਿਊਬ ਤੋਂ ਕਿਸੇ ਸੱਜਣ ਮਿੱਤਰ ਤੇ ਸਟ੍ਰਾਇਕ ਕੇ ਉੱਡਾ ਦਿੱਤਾ ਏ, ਅਸੀਂ ਜਲਦੀ ਰਿਕਵਰ ਕਰਨ ਦੀ ਕੋਸ਼ਿਸ ਕਰ ਰਹੇ ਹਾਂ... ਪਰ ਉੱਦੋਂ ਤੱਕ ਤੁਸੀਂ ਆਡੀਓ ਸੁਣ ਸਕਦੇ ਓ ਕਿਸੇ ਵੀ ਐਪ ਤੇ ਜਾ ਕੇ, ਤੇ ਰੀਲਾਂ ਤਾਂ ਤੁਸੀਂ ਬਣਾ ਸਕਦੇ ਹੋ, love u ਨਾਲ ਹੀ ਹਾਰਟ ਵਾਲਾ, ਜੱਫੀ ਤੇ ਸਮਾਈਲ ਵਾਲੇ ਇਮੋਜ਼ੀ ਪੋਸਟ ਕੀਤੇ ਨੇ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

inside image of ammy virk and tania new song teri jatti

ਹੋਰ ਪੜ੍ਹੋ : ਕਿਆਰਾ ਅਡਵਾਨੀ ਨੇ ਸਮੁੰਦਰ ਕਿਨਾਰੇ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਛੁੱਟੀਆਂ ਦਾ ਲੈ ਰਹੀ ਹੈ ਅਨੰਦ, ਦੇਖੋ ਵੀਡੀਓ

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਬਾਲੀਵੁੱਡ ਫ਼ਿਲਮ '83 'ਚ ਨਜ਼ਰ ਆ ਰਹੇ ਹਨ। ਇਹ ਫ਼ਿਲਮ ਕੋਵਿਡ ਕਰਕੇ ਓਟੀਟੀ ਪਲੇਟਫਾਰਮ ਉੱਤੇ ਵੀ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ। ਐਮੀ ਵਿਰਕ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਸ਼ਾਨਦਾਰ ਕੰਮ ਕਰ ਰਹੇ ਹਨ।

You may also like