ਛੋਟੀ ਜਿਹੀ ਉਮਰ ‘ਚ ਕਮਲ ਖੰਗੂੜਾ ਨੇ ਮਾਡਲਿੰਗ ਦੇ ਖੇਤਰ ‘ਚ ਰੱਖਿਆ ਸੀ ਕਦਮ, 200 ਤੋਂ ਜ਼ਿਆਦਾ ਗੀਤਾਂ ‘ਚ ਆ ਚੁੱਕੀ ਹੈ ਨਜ਼ਰ

written by Shaminder | December 16, 2022 04:42pm

ਕਮਲ ਖੰਗੂੜਾ (Kamal Khangura) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ । 12 ਸਾਲਾਂ ਦੀ ਉਮਰ ‘ਚ ਹੀ ਕਮਲ ਖੰਗੂੜਾ ਨੇ ਮਾਡਲਿੰਗ ਦੇ ਖੇਤਰ ‘ਚ ਕਦਮ ਰੱਖਿਆ ਸੀ । ਉਹਨਾਂ ਨੇ ਸਕੂਲ ਵਿੱਚ ਪੜਦੇ ਹੋਏ ਹੀ ਇੱਕ ਵੀਡਿਓ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ ।

Kamal Khangura ' Image Source : Instagram

ਹੋਰ ਪੜ੍ਹੋ : ਕੌਰ ਬੀ ਸਮੁੰਦਰ ਕਿਨਾਰੇ ਉਚਾਈ ‘ਤੇ ਬਣੀ ਰੇਲਿੰਗ ‘ਤੇ ਤੁਰਦੀ ਆਈ ਨਜ਼ਰ, ਲੋਕ ਇਸ ਤਰ੍ਹਾਂ ਦੀਆਂ ਨਸੀਹਤਾਂ ਦਿੰਦੇ ਆਏ ਨਜ਼ਰ

ਹੁਣ ਤੱਕ ਉਹ  200 ਤੋਂ ਵੱਧ ਗਾਣਿਆਂ ਵਿੱਚ ਮਾਡਲ ਦੇ ਤੌਰ ਤੇ ਕੰਮ ਕਰ ਚੁੱਕੇ ਹਨ ।ਜਦੋਂ ਕਿ ਉਹ ਸੰਗਰੂਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪੰਜਾਬੀ ਗੀਤਾਂ ‘ਚ 12 ਸਾਲ ਦੀ ਉਮਰ ‘ਚ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।

Kamal Khangura image From instagram

ਹੋਰ ਪੜ੍ਹੋ : ਕਿਸ਼ਵਰ ਮਾਰਚੈਂਟ ਮਨਾ ਰਹੀ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਰੋਮਾਂਟਿਕ ਤਸਵੀਰਾਂ ਦੇ ਨਾਲ ਪਤੀ ਸੁਯੱਸ਼ ਰਾਏ ਨੂੰ ਦਿੱਤੀ ਵਧਾਈ

ਇਹ ਉਹ ਸਮਾਂ ਸੀ ਜਦੋਂ ਉਹ ਹਰ ਦੂਜੇ ਜਾਂ ਤੀਜੇ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਂਦੇ ਸਨ। ਪੰਜਾਬੀ ਗੀਤਾਂ ਦੇ ਵੀਡੀਓ ‘ਚ ਉਨ੍ਹਾਂ ਦਾ ਪੂਰਾ ਬੋਲ ਬਾਲਾ ਸੀ। ਅਦਾਕਾਰਾ ਹੁਣ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਰਹੇ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਰਹੇ ਹਨ ।

Kamal Khangura .jpg,,, image From instagram

ਇਸ ਦੇ ਨਾਲ ਹੀ ਜਲਦ ਹੀ ਉਹ ਇੱਕ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦੇਣਗੇ ।ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਲ ੨੦੧੪ ਵਿੱਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾਇਆ ਸੀ ।

 

View this post on Instagram

 

A post shared by Kamal Khangura (@kamal.khangura__)

You may also like