ਅਮਿਤਾਭ ਬੱਚਨ ਦਾ ਫਨੀ ਲੁੱਕ ਵੇਖ ਹੈਰਾਨ ਹੋਏ ਫੈਨਜ਼, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | July 19, 2022

Amitabh Bachchan Funny Look: ਬਾਲੀਵੁੱਡ ਦੇ ਸ਼ਨਸ਼ਾਹ ਯਾਨੀ ਕਿ ਬਿੱਗ ਬੀ ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਅਮਿਤਾਭ ਬੱਚਨ ਦੇ ਨਵੇਂ ਲੁੱਕ ਨੇ ਫੈਨਜ਼ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਅਮਿਤਾਭ ਬੱਚਨ ਦਾ ਫਨੀ ਲੁੱਕ ਵੇਖ ਫੈਨਜ਼ ਹੈਰਾਨ ਰਹਿ ਗਏ ਤੇ ਉਹ ਉਨ੍ਹਾਂ ਦੇ ਇਸ ਲੁੱਕ ਉੱਤੇ ਵੱਖ-ਵੱਖ ਅੰਦਾਜ਼ ਵਿੱਚ ਰਿਐਕਸ਼ਨ ਦੇ ਰਹੇ ਹਨ।

Image Source: Instagram

ਬਿੱਗ ਬੀ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਇਸੇ ਤਰ੍ਹਾਂ ਅਮਿਤਾਭ ਬੱਚਨ ਅਕਸਰ ਜ਼ਿਆਦਾ ਥ੍ਰੋਬੈਕ ਫੋਟੋਆਂ ਅਤੇ ਕਵਿਤਾਵਾਂ ਸ਼ੇਅਰ ਕਰਦੇ ਨਜ਼ਰ ਆਉਂਦੇ ਹਨ। ਪਰ ਹਾਲ ਹੀ 'ਚ ਉਸ ਨੇ ਆਪਣੀਆਂ ਦੋ ਅਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਦਾ ਕਾਰਨ ਹੈ ਅਮਿਤਾਭ ਬੱਚਨ ਦਾ ਪਹਿਰਾਵਾ। ਅਮਿਤਾਭ ਬੱਚਨ ਨੇ ਅਜੀਬੋ-ਗਰੀਬ ਡਰੈੱਸ ਪਾਈ ਹੈ, ਜਿਸ ਤੋਂ ਬਾਅਦ ਫੈਨਜ਼ ਦੀ ਤੁਲਨਾ ਰਣਵੀਰ ਸਿੰਘ ਨਾਲ ਕਰ ਰਹੇ ਹਨ।

ਅਮਿਤਾਭ ਬੱਚਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਪੋਸਟ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "पहन्ने को दे दिया पजामा, लगा साड़ी को फाड़ा ,आगे छोटी जेब दे दी, औ’ पीछे लगा है नाड़ा !"

Image Source: Instagram

ਅਮਿਤਾਭ ਬੱਚਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ 'ਚ ਉਨ੍ਹਾਂ ਦਾ ਲੁੱਕ ਦੇਖਣ ਯੋਗ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। ਉਹ ਚਿੱਟੇ ਰੰਗ ਦੀ ਹੂਡੀ ਟੀ-ਸ਼ਰਟ ਦੇ ਨਾਲ ਢਿੱਲਾ-ਫਿਟਿੰਗ ਪਜਾਮਾ ਪਾਇਆ ਹੋਇਆ ਹੈ। ਇਹ ਇੱਕ ਸਕਰਟ ਵਰਗਾ ਲੱਗਦਾ ਹੈ।

ਇਸ ਤਸਵੀਰ 'ਤੇ ਪ੍ਰਸ਼ੰਸਕਾਂ ਦੀਆਂ ਬਹੁਤ ਹੀ ਮਜ਼ਾਕੀਆ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਉਨ੍ਹਾਂ ਤੋਂ ਪੁੱਛ ਰਹੇ ਹਨ ਕਿ ਰਣਵੀਰ ਸਿੰਘ ਹੁਣ ਕੀ ਪਹਿਨਣਗੇ? ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਕੀ ਤੁਸੀਂ ਰਣਵੀਰ ਸਿੰਘ ਨਾਲ ਦੋਸਤੀ ਕਰ ਲਈ ਹੈ?' ਇੱਕ ਹੋਰ ਯੂਜ਼ਰ ਨੇ ਲਿਖਿਆ, 'ਦੇਖੋ, ਰਣਵੀਰ ਦੀ ਕੰਪਨੀ 'ਚ ਰਹਿਣ ਦਾ ਨਤੀਜਾ'। ਇੱਕ ਯੂਜ਼ਰ ਨੇ ਲਿਖਿਆ, 'ਬਿਨਾਂ ਪਛਤਾਵੇ ਦੇ ਜ਼ਿੰਦਗੀ ਜੀਓ।'

Image Source: Instagram

ਹੋਰ ਪੜ੍ਹੋ: ਬਾਲੀਵੁੱਡ ਦੀ ਟ੍ਰੈਜਡੀ ਕੁਈਨ 'ਮਧੂਬਾਲਾ' ਦੀ ਜ਼ਿੰਦਗੀ 'ਤੇ ਜਲਦ ਹੀ ਬਣੇਗੀ ਬਾਈਓਪਿਕ: ਰਿਪੋਰਟ

ਦੱਸ ਦੇਈਏ ਕਿ ਅਮਿਤਾਭ ਬੱਚਨ ਜਲਦ ਹੀ 'ਕੌਨ ਬਣੇਗਾ ਕਰੋੜਪਤੀ' ਦੇ ਨਵੇਂ ਸੀਜ਼ਨ ਨਾਲ ਪ੍ਰਸ਼ੰਸਕਾਂ ਵਿਚਾਲੇ ਵਾਪਸੀ ਕਰ ਰਹੇ ਹਨ। ਇਸ ਵਾਰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਆਪਣੇ ਸ਼ਾਨਦਾਰ ਪ੍ਰੋਮੋ ਕਾਰਨ ਸੁਰਖੀਆਂ 'ਚ ਹੈ। ਅਮਿਤਾਭ ਬੱਚਨ ਨੇ ਕੇਬੀਸੀ ਦੇ ਸੈੱਟ ਤੋਂ ਹੀ ਆਪਣਾ ਲੁੱਕ ਸ਼ੇਅਰ ਕੀਤਾ ਹੈ।

 

View this post on Instagram

 

A post shared by Amitabh Bachchan (@amitabhbachchan)

You may also like