ਬਿੱਗ ਬੌਸ ਫੇਮ ਆਰਤੀ ਸਿੰਘ ਦਾ ਟਰਾਂਸਫਾਰਮੇਸ਼ਨ ਵੇਖ ਹੈਰਾਨ ਹੋਏ ਫੈਨਜ਼, ਵੇਖੋ ਵੀਡੀਓ

written by Pushp Raj | September 13, 2022

Aarti Singh transformation video: ਬਿੱਗ ਬੌਸ ਫੇਮ ਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਨੇ ਆਪਣੇ ਬਾਡੀ ਟਰਾਂਸਫਰਮੇਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਰਤੀ ਸਿੰਘ ਦੇ ਨਵੇਂ ਲੁੱਕ ਨੂੰ ਵੇਖ ਕੇ ਫੈਨਜ਼ ਵੀ ਬੇਹੱਦ ਹੈਰਾਨ ਹਨ। ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੀ ਟਰਾਂਸਫਾਰਮੇਸ਼ਨ ਬਾਰੇ ਜਾਣਕਾਰੀ ਦਿੱਤੀ ਹੈ।

Image Source: Instagram

ਦੱਸ ਦਈਏ ਕਿ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਬਿੱਗ ਬੌਸ 13 ਵਿੱਚ ਬਤੌਰ ਪ੍ਰਤੀਭਾਗੀ ਹਿੱਸਾ ਲੈ ਚੁੱਕੀ ਹੈ। ਆਰਤੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ।

ਵੀਡੀਓ ਸ਼ੇਅਰ ਕਰਦੇ ਹੋਏ ਆਰਤੀ ਨੇ ਖ਼ਾਸ ਕੈਪਸ਼ਨ ਵੀ ਦਿੱਤਾ ਹੈ। ਆਰਤੀ ਨੇ ਕੈਪਸ਼ਨ ਵਿੱਚ ਲਿਖਿਆ, '18 ਦਿਨ, 71.21 ਤੋਂ 66.84... ਅਜੇ ਮੈਂ ਹਾਰ ਨਹੀਂ ਮੰਨਾਂਗੀ।'

Image Source: Instagram

ਸ਼ੇਅਰ ਕੀਤੀ ਗਈ ਵੀਡੀਓ ਦੇ ਵਿੱਚ ਤੁਸੀਂ ਆਰਤੀ ਨੂੰ ਜ਼ਬਰਦਸਤ ਵਰਕਆਊਟ ਕਰਦੀ ਹੋਈ ਨਜ਼ਰ ਆ ਰਹੀ ਹੈ। ਆਰਤੀ ਨੇ ਦੱਸਿਆ ਕਿ ਉਸ ਨੇ ਮਹਿਜ਼ 18 ਦਿਨਾਂ ਵਿੱਚ ਪੰਜ ਕਿੱਲੋ ਭਾਰ ਘਟਾਇਆ ਹੈ। ਆਰਤੀ ਦੇ ਵਜ਼ਨ ਘਟਾਉਣ ਦੇ ਸਫ਼ਰ ਨੂੰ ਦੇਖ ਕੇ ਫੈਨਜ਼ ਵੀ ਕਾਫੀ ਪ੍ਰਭਾਵਿਤ ਹੋਏ ਹਨ।

ਆਰਤੀ ਸਿੰਘ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਆਰਤੀ ਦੇ ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਰਸ਼ਮੀ ਦੇਸਾਈ ਨੇ ਲਿਖਿਆ, 'ਤੁਹਾਡੇ 'ਤੇ ਮਾਣ ਹੈ।'

Image Source: Instagram

ਹੋਰ ਪੜ੍ਹੋ: Shah Rukh Khan: ਫ਼ਿਲਮ 'ਬ੍ਰਹਮਾਸਤਰ' 'ਚ ਕੈਮਿਓ ਕਰ ਸ਼ਾਹਰੁਖ ਖ਼ਾਨ ਨੇ ਜਿੱਤਿਆ ਫੈਨਜ਼ ਦਾ ਦਿਲ, ਫੈਨਜ਼ ਨੇ ਫ਼ਿਲਮ ਮੇਕਰਸ ਤੋਂ ਕੀਤੀ ਨਵੀਂ ਡਿਮਾਂਡ

ਫੈਨਜ਼ ਵੀ ਆਰਤੀ ਦੀ ਤਾਰੀਫ ਕਰ ਰਹੇ ਹਨ ਅਤੇ ਫਾਇਰ ਈਮੋਜੀ 'ਤੇ ਟਿੱਪਣੀ ਕਰ ਰਹੇ ਹਨ। ਇਸ ਦੇ ਨਾਲ ਹੀ ਦੋ ਹਫ਼ਤੇ ਪਹਿਲਾਂ ਆਰਤੀ ਨੇ ਆਪਣਾ ਵਜ਼ਨ ਘਟਾਉਣ ਦਾ ਸਫ਼ਰ ਵੀ ਸਾਂਝਾ ਕੀਤਾ ਸੀ ਪਰ ਉਦੋਂ ਆਰਤੀ ਨੇ ਦਿਖਾਇਆ ਸੀ ਕਿ ਉਹ ਇਸ 'ਚ ਅਸਫ਼ਲ ਹੋ ਗਈ ਸੀ।

 

View this post on Instagram

 

A post shared by Arti singh sharma (@artisingh5)

You may also like