'ਮਿਲਖਾ' ਤੋਂ ਬਾਅਦ ਫਰਾਹਨ ਅਖਤਰ ਬਣਨ ਜਾ ਰਹੇ ਨੇ ਬੌਕਸਰ, ਇਸ ਫਿਲਮ 'ਚ ਆਉਣਗੇ ਨਜ਼ਰ
'ਮਿਲਖਾ' ਤੋਂ ਬਾਅਦ ਫਰਾਹਨ ਅਖਤਰ ਬਣਨ ਜਾ ਰਹੇ ਨੇ ਬੌਕਸਰ, ਇਸ ਫਿਲਮ 'ਚ ਆਉਣਗੇ ਨਜ਼ਰ : ਓਲੰਪੀਅਨ ਮਿਲਖਾ ਸਿੰਘ ਦੀ ਬਾਇਓਪਿਕ ਫਿਲਮ 'ਚ ਉਹਨਾਂ ਦਾ ਦਮਦਾਰ ਰੋਲ ਨਿਭਾਉਣ ਵਾਲੇ ਫਰਾਹਨ ਅਖਤਰ ਜਲਦ ਇੱਕ ਹੋਰ ਸਪੋਰਟਜ਼ ਫਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਹਨ। ਫਿਲਮ ਦਾ ਨਾਮ ਹੋਣ ਵਾਲਾ ਹੈ 'ਤੂਫ਼ਾਨ' ਜਿਸ 'ਚ ਫਰਾਹਨ ਅਖਤਰ ਬੌਕਸਰ ਦਾ ਕਿਰਦਾਰ ਨਿਭਾਉਣ ਵਾਲੇ ਹਨ।
Last day of Voice of Punjab Season 9 Voting! Have you voted yet? Click here, if Not.
ਬਾਕਸਿੰਗ ਉੱਤੇ ਅਧਾਰਿਤ ਇਸ ਫਿਲਮ ਨੂੰ ਓਮ ਪ੍ਰਕਾਸ਼ ਮਹਿਰਾ ਡਾਇਰੈਕਟ ਕਰਨ ਵਾਲੇ ਹਨ। ਦੱਸ ਦਈਏ 'ਭਾਗ ਮਿਲਖਾ ਭਾਗ' ਨੂੰ ਵੀ ਓਮਪ੍ਰਕਾਸ਼ ਮਹਿਰਾ ਨੇ ਹੀ ਡਾਇਰੈਕਟ ਕੀਤਾ ਸੀ। ਜਿਸ 'ਚ ਫਰਾਹਨ ਅਖਤਰ ਦੇ ਆਪੋਜ਼ਿਟ ਸੋਨਮ ਬਾਜਵਾ ਵੱਲੋਂ ਲੀਡ ਰੋਲ ਨਿਭਾਇਆ ਗਿਆ ਸੀ। ਹੁਣ ਇਸ ਨਵੀਂ ਫਿਲਮ ਤੂਫ਼ਾਨ ਜਿਸ 'ਚ ਫਰਾਹਨ ਅਖਤਰ ਮੁੱਕੇਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ ਇਸ ਬਾਰੇ ਫਿਲਮ ਦੇ ਕਹਾਣੀਕਾਰ ਅੰਜੁਮ ਰਾਜਾਬਲੀ ਨੇ ਜਾਣਕਾਰੀ ਦਿੱਤੀ।
ਹੋਰ ਵੇਖੋ : ਗੁਰੂ ਰੰਧਾਵਾ ਦੀ ਸਾਦਗੀ ਦਾ ਨਹੀਂ ਹੈ ਕੋਈ ਮੁਕਾਬਲਾ, ਪਿੰਡ 'ਚ ਰਹਿੰਦੇ ਨੇ ਇਸ ਤਰਾਂ, ਦੇਖੋ ਵੀਡੀਓ
ਉਹਨਾਂ ਦਾ ਕਹਿਣਾ ਹੈ ਕਿ ਇਹ ਫਿਲਮ 2019 ਦੇ ਮਿਡ 'ਚ ਫਲੋਰ 'ਤੇ ਉੱਤਰ ਸਕਦੀ ਹੈ। ਫਿਲਹਾਲ ਫਰਾਹਨ ਅਖਤਰ ਉਹਨਾਂ ਦੀ ਪ੍ਰੋਡਕਸ਼ਨ 'ਚ ਬਣੀ ਫਿਲਮ ਗਲੀ ਬੋਆਏ ਦੀ ਕਾਮਯਾਬੀ ਦਾ ਅਨੰਦ ਮਾਣ ਰਹੇ ਹਨ।