ਫਰਹਾਨ ਅਖਤਰ ਨੇ ਆਪਣੀ ਪਤਨੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਰੋਮਾਂਟਿਕ ਨੋਟ
ਬਾਲੀਵੁੱਡ ਐਕਟਰ ਫਰਹਾਨ ਅਖਤਰ Farhan Akhtar ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਖਾਸ ਸੁਰਖੀਆਂ ਬਟੋਰ ਰਹੇ ਨੇ। ਉਨ੍ਹਾਂ ਨੇ ਪਿਛਲੇ ਮਹੀਨੇ ਹੀ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਰਚਾਇਆ ਹੈ। ਹਾਲ ਹੀ 'ਚ ਫਰਹਾਨ ਅਖਤਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਵਿਆਹ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪਤਨੀ ਯਾਨੀ ਸ਼ਿਬਾਨੀ ਦੇ ਨਾਲ ਨਜ਼ਰ ਆ ਰਹੇ ਨੇ।
ਹੋਰ ਪੜ੍ਹੋ : ਮਾਧੁਰੀ ਦੀਕਸ਼ਿਤ ਅਤੇ ਸ਼੍ਰੀਰਾਮ ਨੇਨੇ ਨੇ ਮੁੰਬਈ ‘ਚ ਲਿਆ ਨਵਾਂ ਘਰ, ਜਾਣੋ ਕੀਮਤ !
ਇਸ ਤਸਵੀਰ ਚ ਸ਼ਿਬਾਨੀ ਤਾੜੀਆਂ ਮਾਰਦੇ ਹੋਏ ਨਜ਼ਰ ਆ ਰਹੀ ਹੈ ਤੇ ਫਰਹਾਨ ਮੁਸਕਰਾਉਂਦੇ ਹੋਏ ਆਪਣੀ ਪਤਨੀ ਨੂੰ ਦੇਖ ਰਿਹਾ ਹੈ। ਇਸ ਤਸਵੀਰ ਦੇ ਨਾਲ ਫਰਹਾਨ ਨੇ ਇੱਕ ਖੂਬਸੂਰਤ ਕਵਿਤਾ ਦੀ ਲਾਈਨ ਵੀ ਲਿਖੀ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਉਹ ਲਿਖਦੇ ਹਨ- 'ਤੂਮ ਹਸਤੇ ਰਹੋ ਬਸ ਯੁਹੀ.. ਮੈਂ ਯੁਹੀ ਬਸ ਦੇਖਤਾ ਰਹੂੰ। ਤਸਵੀਰ ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਤੇ ਫਰਹਾਨ ਦਾ ਇਹ ਸ਼ਾਇਰਾਨਾ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਹੋਰ ਪੜ੍ਹੋ : ਕਪਿਲ ਸ਼ਰਮਾ ਨੇ Sun Temple ਤੋਂ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੇ ਕਿਹਾ-‘ਭਾਜੀ, ਤੁਸੀਂ ਪਤਲੇ ਹੋ ਗਏ’
Image Source: Instagram
ਸ਼ਿਬਾਨੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਮਰੀਕੀ ਚੈਨਲ ਨਾਲ ਟੀਵੀ ਐਂਕਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਸ਼ਿਵਾਨੀ IPL ਦੇ ਇੱਕ ਸੀਜ਼ਨ ਨੂੰ ਵੀ ਹੋਸਟ ਕਰ ਚੁੱਕੀ ਹੈ। ਉਹ 'ਖਤਰੋਂ ਕੇ ਖਿਲਾੜੀ' ਅਤੇ ਕਈ ਸ਼ੋਅ 'ਚ ਵੀ ਹਿੱਸਾ ਲੈ ਚੁੱਕੀ ਹੈ। ਇਸ ਤੋਂ ਇਲਾਵਾ ਉਹ ਮਾਡਲਿੰਗ ਵੀ ਕਰਦੀ ਹੈ। ਸ਼ਿਵਾਨੀ ਨੂੰ ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਫਾਲੋ ਕਰਦੇ ਹਨ । ਫਰਹਾਨ ਅਖਤਰ ਬਾਲੀਵੁੱਡ ਦੇ ਨਾਮੀ ਐਕਟਰ ਹਨ। ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।
View this post on Instagram