ਫਰਹਾਨ ਤੇ ਸ਼ਿਬਾਨੀ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਹੋਈਆਂ ਵਾਇਰਲ, ਜ਼ਬਰਦਸਤ ਡਾਂਸ ਕਰਦੀ ਨਜ਼ਰ ਆਈ ਅਨੁਸ਼ਾ ਦਾਂਡੇਕਰ

written by Pushp Raj | February 19, 2022

ਟੀਵੀ ਇੰਡਸਟਰੀ ਵਿੱਚ ਵਿਆਹ ਦਾ ਦੌਰ ਜਾਰੀ ਹੈ। ਫ਼ਿਲਮ ਅਦਾਕਾਰ ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਅੱਜ ਵਿਆਹ ਕਰਵਾਉਣ ਜਾ ਰਹੇ ਹਨ। ਦੋਹਾਂ ਦੇ ਵਿਆਹ ਦੇ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ। ਹੁਣ ਇਸ ਕਪਲ ਦੀ ਹਲਦੀ ਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ।


ਮੀਡੀਆ ਰਿਪੋਰਟਸ ਦੇ ਮੁਤਾਬਕ ਫਰਹਾਨ ਅਤੇ ਸ਼ਿਬਾਨੀ ਦੇ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਮੇਂ ਦੋਹਾਂ ਦੇ ਵਿਆਹ ਦੀਆਂ ਅਪਡੇਟਸ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਹਨ। ਹੁਣ ਇਸ ਕਪਲ ਦੀ ਹਲਦੀ ਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਫਰਹਾਨ ਅਤੇ ਸ਼ਿਬਾਨੀ ਦੇ ਮਹਿੰਦੀ ਫੰਕਸ਼ਨ 'ਚ ਸ਼ਿਬਾਨੀ ਦੀ ਭੈਣ ਅਨੁਸ਼ਾ ਦਾਂਡੇਕਰ, ਅਪੇਕਸ਼ਾ ਦਾਂਡੇਕਰ ਤੇ ਸ਼ਿਬਾਨੀ ਦੀ ਖ਼ਾਸ ਦੋਸਤ ਰੀਆ ਚੱਕਰਵਰਤੀ ਵੀ ਸ਼ਾਮਲ ਹੋਈ। ਇਸ ਦੌਰਾਨ ਅਨੁਸ਼ਾ ਤੇ ਰੀਆ ਨੇ ਦੋਹਾਂ ਦੇ ਹਲਦੀ ਤੇ ਮਹਿੰਦੀ ਸੈਰੇਮਨੀ 'ਚ ਜਮ ਕੇ ਡਾਂਸ ਕਰਦੀ ਨਜ਼ਰ ਆਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


ਦੱਸ ਦਈਏ ਕਿ ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਲੰਮੇਂ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਹੁਣ ਦੋਵੇਂ ਵਿਆਹ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ ।
ਇਹ ਕਪਲ ਖੰਡਾਲਾ ਦੇ ਫਾਰਮ ਹਾਊਸ 'ਤੇ ਇੱਕ-ਦੂਜੇ ਨਾਲ ਸੱਤ ਫੇਰੇ ਲਵੇਗਾ। ਦੋਹਾਂ ਨੇ ਆਪਣੇ ਪ੍ਰੀ-ਵੈਡਿੰਗ ਫੰਕਸ਼ਨ ਨੂੰ ਵੀ ਬਹੁਤ ਹੀ ਨਿੱਜੀ ਰੱਖਿਆ ਹੈ ਅਤੇ ਖਬਰਾਂ ਮੁਤਾਬਕ ਵਿਆਹ 'ਚ ਮਹਿਜ਼ 50-60 ਮਹਿਮਾਨਾਂ ਦੇ ਆਉਣ ਦੀ ਉਮੀਦ ਹੈ।

ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਨੇ ਸ਼ੇਅਰ ਕੀਤੀਆਂ ਅੰਡਰਵਾਟਰ ਤਸਵੀਰਾਂ, ਕਿਹਾ- ਕਦੇ-ਕਦੇ ਇਹ ਹੁੰਦੀ ਹੈ ਸਭ ਤੋਂ ਸੁਰੱਖਿਅਤ ਥਾਂ


ਹੁਣ ਇਸ ਕਪਲ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਿਸਟ ਸਾਹਮਣੇ ਆਈ ਹੈ। ਫਰਹਾਨ ਤੇ ਸ਼ਿਬਾਨੀ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਵਿੱਚ ਮੇਯਾਂਗ ਚਾਂਗ, ਸਮੀਰ ਕੋਚਰ, ਗੌਰਵ ਕਪੂਰ, ਮੋਨਿਕਾ ਡੋਗਰਾ, ਰਿਤੇਸ਼ ਸਿਡਵਾਨੀ ਅਤੇ ਰੀਆ ਚੱਕਰਵਰਤੀ ਦੇ ਨਾਂਅ ਵੀ ਸ਼ਾਮਲ ਹਨ। ਇਸ ਵਿਆਹ ਸਮਾਗਮ ਵਿੱਚ ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਨੂੰ ਵੀ ਖ਼ਾਸ ਤੌਰ 'ਤੇ ਸੱਦਾ ਦਿੱਤਾ ਗਿਆ ਹੈ, ਪਰ ਉਹ ਇਸ ਵਿਆਹ ਵਿੱਚ ਸ਼ਿਰਕਤ ਕਰਨਗੇ ਜਾਂ ਨਹੀਂ ਇਸ ਬਾਰੇ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ।

ਇਹ ਕਪਲ ਆਪਣੇ ਵਿਆਹ ਨੂੰ ਬਹੁਤ ਨਿੱਜੀ ਰੱਖਣਾ ਚਾਹੁੰਦਾ ਹੈ, ਇਸ ਲਈ ਵਿਆਹ ਵਿੱਚ ਮਹਿਜ਼ ਬਹੁਤ ਹੀ ਨੇੜਲੇ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।

 

View this post on Instagram

 

A post shared by Sagargram1 (@sagargram1)

You may also like