ਗਰਮੀ ਤੋਂ ਬਚਣ ਲਈ ਕਿਸਾਨ ਨੇ ਬਣਾਈ ਏਸੀ ਵਾਲੀ ਟਰਾਲੀ, ਕਿਸਾਨ ਅੰਦੋਲਨ ’ਤੇ ਜਾਣ ਲਈ ਖਿੱਚੀ ਤਿਆਰੀ

written by Rupinder Kaler | March 05, 2021

ਕਿਸਾਨ ਅੰਦੋਲਨ ਨੂੰ 100 ਦਿਨ ਹੋ ਗਏ ਹਨ । ਪਰ ਜਿਸ ਤਰ੍ਹਾਂ ਦਾ ਮੋਦੀ ਸਰਕਾਰ ਦਾ ਰੱਵਈਆ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਅੰਦੋਲਨ ਲੰਮਾਂ ਚੱਲੇਗਾ ।ਉਧਰ ਸਰਕਾਰ ਦੇ ਰਵੀਏ ਨੂੰ ਦੇਖਦੇ ਹੋਏ ਕਿਸਾਨਾਂ ਨੇ ਵੀ ਪੂਰੀ ਤਿਆਰੀ ਖਿਚ ਲਈ ਹੈ । ਕਿਸਾਨਾਂ ਨੇ ਗਰਮੀ ਦੇ ਮੌਸਮ ਦਾ ਸਾਹਮਣਾ ਕਰਨ ਲਈ ਏਸੀ ਵਾਲੀਆਂ ਟਰਾਲੀਆਂ ਤਿਆਰ ਕਰਵਾ ਰਹੇ ਹਨ ।

indain farmer

ਹੋਰ ਪੜ੍ਹੋ :

ਕਰਣ ਔਜਲਾ ਦਾ ਨਵਾਂ ਗਾਣਾ ‘Mexico Koka’ ਫੁਲ ਵੀਡੀਓ ਸਮੇਤ ਹੋਇਆ ਰਿਲੀਜ਼

ਇਸ ਟਰਾਲੀ ਵਿੱਚ ਵਿੱਚ ਹਰ ਉਹ ਸਹੁਲਤ ਹੈ ਜਿਹੜੀ ਕਿਸੇ ਲਗਜ਼ਰੀ ਘਰ ਵਿੱਚ ਹੁੰਦੀ ਹੈ । ਕਿਸਾਨਾਂ ਵੱਲੋਂ ਤਿਆਰ ਕੀਤੀ, ਇਸ ਟਰਾਲੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਟਰਾਲੀ ਵਿੱਚ ਏਸੀ, ਪੱਖੇ, ਬੈਠਣ ਵਾਲੇ ਟੇਬਲ, ਵਾਈ ਫਾਈ ਕੈਮਰਾ ਤੇ ਹੋਰ ਵੀ ਕਈ ਸਹੂਲਤਾਂ ਲੈਸ ਹਨ।

ਇਸ ਟਰਾਲੀ ਵਿੱਚ ਕੈਮਰਾ, ਪੱਖਾ, ਏਸੀ ਤੇ ਸੋਲਰ ਸਿਸਟਮ ਲਾਏ ਗਏ ਹਨ। ਹੱਥ ਮੂੰਹ ਧੋਣ ਲਈ ਪਾਣੀ ਵਾਲੀ ਟੈਂਕੀ ਵੀ ਲਾਈ ਗਈ ਹੈ। ਬੈਠਣ ਲਈ ਸੋਫੇ ਲਾਏ ਗਏ ਹਨ। ਇਸ ਕੈਬਿਨ ਵਿੱਚ 10 ਦੇ ਕਰੀਬ ਵਿਅਕਤੀ ਆਰਾਮ ਨਾਲ ਬੈਠ ਸਕਦੇ ਹਨ। ਇਸ ਤੋਂ ਇਲਾਵਾ ਇਸ ਟਰਾਲੀ ਵਿੱਚ ਸੌਣ ਲਈ ਬੈੱਡ ਵੀ ਲਾਇਆ ਜਾ ਸਕਦਾ ਹੈ।

0 Comments
0

You may also like