ਕਿਸਾਨਾਂ ਦੇ ਹੱਕ ‘ਚ ਐਕਟਰ ਰਾਣਾ ਰਣਬੀਰ ਨੇ ਕੀਤੀ ਬੁਲੰਦ ਆਵਾਜ਼, ਵੀਡੀਓ ਸ਼ੇਅਰ ਕਰਕੇ ਜਾਣੂ ਕਰਵਾਇਆ ‘ਖੇਤੀ ਬਿੱਲ’ ਦੀ ਮਾਰੂ ਨੀਤੀਆਂ ਬਾਰੇ

written by Lajwinder kaur | September 21, 2020

ਖੇਤੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਤੇ ਕਈ ਹੋਰ ਸੂਬਿਆਂ ‘ਚ ਹਾਹਾਕਾਰ ਮਚਾਈ ਹੋਈ ਹੈ । ਕਈ ਦਿਨਾਂ ਤੋਂ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਧਰਨੇ ਦੇ ਰਹੇ ਨੇ । ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਲ ਜੁੜੇ ਸਾਰੇ ਹੀ ਕਲਾਕਾਰ ਕਿਸਾਨ ਦੇ ਹੱਕ ‘ਚ ਅੱਗੇ ਆਏ ਨੇ। rana ranbir taking about farmer ordinance ਅਜਿਹੇ ‘ਚ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਰਾਣਾ ਰਣਬੀਰ ਵੀ ਕਿਸਾਨ ਦੇ ਹੱਕ ‘ਚ ਅੱਗੇ ਆਏ ਨੇ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਨ੍ਹਾਂ ਖੇਤੀ ਬਿੱਲ ਉੱਤੇ ਵਿਸਥਾਰ ਦੇ ਨਾਲ ਗੱਲ ਕੀਤੀ ਹੈ । actor rana ranbir ਇਸ ਵੀਡੀਓ ‘ਚ ਉਨ੍ਹਾਂ ਨੇ ਖੇਤੀ ਬਿੱਲ ਤੋਂ ਬਹੁਤ ਸਾਰੇ ਲੋਕਾਂ ਨੂੰ ਜਾਣੂ ਕਰਵਾਇਆ ਹੈ । ਕਈ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਪਤਾ ਨਹੀਂ ਕਿ ਕਿਸਾਨ ਕਿਉਂਕਿ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ । farmers protest against Agriculture ordinance 9ਮਿੰਟ 25 ਸੈਕਿੰਡ ਦੀ ਇਸ ਵੀਡੀਓ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਇਹ ਬਿੱਲ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ ਤੇ ਨਾਲ ਹੀ ਕਿਹਾ ਹੈ ਕਿ ਇਸ ਨਾਲ ਕਿਸਾਨ ਨੂੰ ਹਰ ਪਾਸੇ ਘਾਟਾ ਹੀ ਘਾਟਾ ਹੈ । ਉਨ੍ਹਾਂ ਨੇ ਸਰਕਾਰ ਨੂੰ ਲਾਹਨਤਾਂ ਵੀ ਪਾਈਆਂ ਨੇ । ਇਸ ਬਿੱਲ ਦੇ ਨਾਲ ਬਸ ਵੱਡੀਆਂ ਕੰਪਨੀਆਂ ਨੂੰ ਫਾਇਦੇ ਹੋਣਗੇ ।Rana ranbir image ਇਹ ਵੀਡੀਓ ਦੇ ਆਖਿਰ ‘ਚ ਉਨ੍ਹਾਂ ਨੇ ਨਾਅਰਾ ਲਗਾਇਆ ਹੈ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ।

View this post on Instagram
 

kisan virodhi bill ki han..?? sun laina #ranaranbir

A post shared by Rana Ranbir ਰਾਣਾ ਰਣਬੀਰ (@officialranaranbir) on

0 Comments
0

You may also like