ਕਿਸਾਨ ਅੰਦੋਲਨ ਹੋਇਆ ਖਤਮ, 11 ਦਸੰਬਰ ਨੂੰ ਕਿਸਾਨਾਂ ਦੀ ਘਰ ਵਾਪਸੀ, 15 ਦਸੰਬਰ ਨੂੰ ਕਿਸਾਨ ਆਗੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਣਗੇ ਮੱਥਾ

written by Shaminder | December 09, 2021

ਪਿਛਲੇ ਇੱਕ ਸਾਲ ਤੋਂ ਧਰਨੇ ਪ੍ਰਦਰਸ਼ਨ (Farmers Protest) ‘ਤੇ ਬੈਠੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖਤਮ ਹੋ ਚੁੱਕਿਆ ਹੈ । ਇਸ ਦਾ ਐਲਾਨ ਕਿਸਾਨ ਆਗੂਆਂ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਰ ਦਿੱਤਾ ਹੈ । ਹੁਣ ਜਲਦ ਹੀ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾਣਗੇ । ਕਿਸਾਨ  11 ਦਸੰਬਰ ਤੋਂ ਘਰ ਵਾਪਸੀ ਕਰਨਗੇ । ਕੇਂਦਰ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਅੱਜ ਸ਼ਾਮ ਨੂੰ ਫਤਿਹ ਅਰਦਾਸ (Fateh Ardaas) ਕਰਨਗੇ ।ਇਸ ਤੋਂ ਬਾਅਦ ਕਿਸਾਨਾਂ ਦੀ ਇੱਕ ਮੀਟਿੰਗ ਵੀ ਹੋਵੇਗੀ । 11  ਦਸੰਬਰ ਨੂੰ ਸਿੰਘੂ ਅਤੇ ਟੀਕਰੀ ਬਾਰਡਰ ‘ਤੇ ਫਤਿਹ ਮਾਰਚ ਕੱਢਣ ਦੀ ਯੋਜਨਾ ਹੈ ।

Farmers . image From google

ਹੋਰ ਪੜ੍ਹੋ : ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਆਵਾਜ਼ ‘ਚ ਗੀਤ ‘ਵਿਛੋੜਾ’ ਰਿਲੀਜ਼, ਹਰ ਕਿਸੇ ਨੂੰ ਕਰ ਰਿਹਾ ਭਾਵੁਕ

ਅੰਦੋਲਨ ਖਤਮ ਹੋਣ ਤੋਂ ਬਾਅਦ 15  ਦਸੰਬਰ ਨੂੰ ਕਿਸਾਨ ਆਗੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣਗੇ ।15 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦਿੱਲੀ ‘ਚ ਮੀਟਿੰਗ ਕਰੇਗਾ । ਦੱਸ ਦਈਏ ਕਿ ਕੇਂਦਰ ਸਰਕਾਰ ਦੇ ਦੂਜੇ ਪ੍ਰਪੋਜ਼ਲ ‘ਤੇ ਕਿਸਾਨ ਸੰਗਠਨਾਂ ‘ਚ ਸਹਿਮਤੀ ਬਣਨ ਤੋਂ ਬਾਅਦ ਕਿਸਾਨਾਂ ਦੇ ਅੰਦੋਲਨ ਖਤਮ ਹੋਣ ਦੀ ਉਮੀਦ ਬੱਝੀ ਸੀ ।

Farmers

ਕੇਂਦਰ ਵੱਲੋਂ ਭੇਜੇ ਗਏ ਪ੍ਰਪੋਜ਼ਲ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ । ਇਸ ਦੇ ਨਾਲ ਹੀ ਸਰਕਾਰ ਵੱਲੋਂ ਵੱਖ ਵੱਖ ਸੂਬਿਆਂ ‘ਚ ਕਿਸਾਨਾਂ ‘ਤੇ ਹੋਈਆਂ ਐਫ ਆਈ ਆਰ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੀ ਮੰਗ ਨੂੰ ਵੀ ਮੰਨ ਲਿਆ ਗਿਆ ਹੈ । ਕਿਸਾਨ ਅੰਦੋਲਨ ਖਤਮ ਹੋਣ ‘ਤੇ ਕਿਸਾਨਾਂ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ । ਇਸ ਅੰਦੋਲਨ ਦੇ ਨਾਲ ਪਿਛਲੇ ਇੱਕ ਸਾਲ ਤੋਂ ਜੁੜੇ ਹਰਫ ਚੀਮਾ ਅਤੇ ਕੰਵਰ ਗਰੇਵਾਲ ਨੇ ਵੀ ਕਿਸਾਨਾਂ ਦੀ ਜਿੱਤ ‘ਤੇ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਅੰਦੋਲਨ ਦੇ ਨਾਲ ਜੁੜਿਆ ਹਰ ਕਿਸਾਨ ਪੱਬਾਂ ਭਾਰ ਹੈ ।

 

View this post on Instagram

 

A post shared by Harf Cheema (ਹਰਫ) (@harfcheema)

You may also like